03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪਿੰਡ ਦੀਵਾਨਾ ਵਿਖੇ ਮਾਤਾ ਦਲੀਪ ਕੌਰ ਢਿੱਲੋਂ ਨਮਿਤ ਅੰਤਿਮ ਅਰਦਾਸ ਹੋਈ <br/>

ਮਾਤਾ ਦਲੀਪ ਕੌਰ ਢਿੱਲੋਂ ਨਮਿਤ ਭੋਗ ਮੌਕੇ ਜਾਂਚ ਕੈਂਪ ਦੌਰਾਨ ਡਾ: ਹਰਪ੍ਰੀਤ ਕੌਰ, ਡਾ: ਨਵਜੋਤ ਸਿੰਘ ਤੇ ਡਾ: ਜਸਪਿੰਦਰ ਸਿੰਘ ਜਾਂਚ ਕਰਦੇ ਹੋਏ | ਤਸਵੀਰਾਂ : ਸੋਨੀ ਚੀਮਾ <br/> 22-11-2025
ਟੱਲੇਵਾਲ, 21 ਨਵੰਬਰ (ਸੋਨੀ ਚੀਮਾ)-ਪਿੰਡ ਦੀਵਾਨਾ ਦੇ ਸ: ਗੁਰਦੇਵ ਸਿੰਘ ਢਿੱਲੋਂ ਦੀ ਪਤਨੀ ਅਤੇ ਸੈਕਟਰੀ ਆਤਮਾ ਸਿੰਘ ਦੀਵਾਨਾ ਦੀ ਮਾਤਾ ਦਲੀਪ ਕੌਰ ਢਿੱਲੋਂ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਦੀਵਾਨਾ ਵਿਖੇ ਪਾਏ ਗਏ | ਇਸ ਮੌਕੇ ਗੁਰਪ੍ਰੀਤ ਸਿੰਘ ਬੁਰਜ ਕਲਾਲਾ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਤੋਂ ਇਲਾਵਾ ਪਾਠ ਦੇ ਭੋਗ ਦੌਰਾਨ ਢਿੱਲੋਂ ਪਰਿਵਾਰ ਵਲੋਂ ਨਿਵੇਕਲੀ ਪਹਿਲ ਕਰਦਿਆਂ ਵੱਖ-ਵੱਖ ਬਿਮਾਰੀਆਂ ਸਬੰਧੀ ਜਾਂਚ ਕੈਂਪ ਲਗਾਇਆ ਗਿਆ | ਜਿਸ ਦੌਰਾਨ ਡਾ: ਹਰਪ੍ਰੀਤ ਕੌਰ, ਡਾ: ਨਵਜੋਤ ਸਿੰਘ ਅਤੇ ਡਾ: ਜਸਪਿੰਦਰ ਸਿੰਘ ਵਲੋਂ ਚਮੜੀ, ਜਨਾਨਾ ਰੋਗ, ਟੀ.ਬੀ, ਛਾਤੀ, ਬਲੱਡ, ਸ਼ੂਗਰ ਅਤੇ ਹੋਰ ਬਿਮਾਰੀਆਂ ਸਬੰਧੀ ਜਾਂਚ ਕੀਤੀ ਗਈ | ਜਿਸ ਦੌਰਾਨ 280 ਦੇ ਕਰੀਬ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਇਲਾਜ ਲਈ ਮਰੀਜ਼ਾਂ ਨੂੰ ਦਵਾਈਆਂ ਪਰਿਵਾਰ ਵਲੋਂ ਮੁਫ਼ਤ ਦਿੱਤੀਆਂ ਗਈਆਂ | ਇਸ ਦੌਰਾਨ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕਾ, ਪੁਨੀਤ ਮਾਨ ਗਹਿਲ ਜ਼ਿਲ•ਾ ਆਗੂ 'ਆਪ', ਐਡਵੋਕੇਟ ਬਲਦੇਵ ਸਿੰਘ ਪੇਧਨੀ, ਸਾਬਕਾ ਸੈਕਟਰੀ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ, ਜੰਗ ਸਿੰਘ ਸੈਕਟਰੀ, ਨਿਰਮਲ ਸਿੰਘ, ਗੁਰਨਾਮ ਸਿੰਘ, ਹਰਜਿੰਦਰ ਸਿੰਘ, ਜੋਗਿੰਦਰ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਵਿਸਾਖਾ ਸਿੰਘ, ਸ਼ਮਸ਼ੇਰ ਸਿੰਘ ਚੰਨਣਵਾਲ, ਜਗਮੇਲ ਸਿੰਘ ਧਨੌਲਾ, ਨਿਸ਼ਾਨ ਸਿੰਘ ਭੋਲਾ ਸਾਬਕਾ ਸਰਪੰਚ, ਤੇਜਿੰਦਰ ਸਿੰਘ ਸਰਪੰਚ ਸੋਹੀਆ, ਬਲਵਿੰਦਰ ਸਿੰਘ ਸਰਪੰਚ ਛੀਨੀਵਾਲ ਖ਼ੁਰਦ, ਚਰਨਜੀਤ ਸਿੰਘ ਧਾਲੀਵਾਲ, ਬਿੰਦਰ ਸਿੰਘ ਭੋਤਨਾ, ਸੁਖਦੇਵ ਸਿੰਘ, ਜੋਰਾ ਸਿੰਘ, ਹਰਪਾਲ ਸਿੰਘ, ਸਾਉਣ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਗੁਰਦੁਆਰਾ ਕਮੇਟੀ, ਡੇਰਾ ਕਮੇਟੀ, ਭਾਈ ਘਨੱਈਆ ਸੇਵਾ ਸੁਸਾਇਟੀ, ਪਿੰਡ ਦੇ ਵੱਖ-ਵੱਖ ਕਲੱਬਾਂ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ | ਮਾਤਾ ਦਲੀਪ ਕੌਰ ਢਿੱਲੋਂ ਦੇ ਸਪੱੁਤਰ ਸੈਕਟਰੀ ਆਤਮਾ ਸਿੰਘ ਦੀਵਾਨਾ ਅਤੇ ਸਮੂਹ ਢਿੱਲੋਂ ਪਰਿਵਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਝੋਨੇ ਦੀ ਬੰਦ ਖ਼ਰੀਦ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਭਾਕਿਯੂ (ਉਗਰਾਹਾਂ) ਵਲੋਂ ਧਰਨਾ <br/> ਅਗਲੀ ਖ਼ਬਰ ਪਿੰਡ ਚੀਮਾ ਦੇ ਸਾਬਕਾ ਪੰਚ ਬਲਦੇਵ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਲਵਾਈ ਹਾਜ਼ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।