ਗੁਰੂਗ੍ਰਾਮ, 3 ਸਤੰਬਰ- ਗੁਰੂਗ੍ਰਾਮ ਵਿਚ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਹੋਈ ਹੈ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਬੈਠਕ ਹੋਈ ਹੈ। ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਕਿਸਾਨ ਡਟੇ ਹੋਏ ਹਨ ਅਤੇ ਕਿਸਾਨਾਂ ਦਾ ਧਰਨਾ ਜਾਰੀ ਹੈ।
ਕਿਸਾਨ ਘਰਾਂ ਤੋਂ ਪੂਰੀ ਤਿਆਰੀ ਦੇ ਨਾਲ ਆਏ ਹਨ। ਧਰਨੇ ਵਾਲੀ ਥਾਂ ’ਤੇ ਲੰਗਰ ਬਣਾਇਆ ਜਾ ਰਿਹਾ ਹੈ। ਕਿਸਾਨ ਖੁੱਲੇ ਅਸਮਾਨ ਹੇਠ ਰਾਤਾਂ ਬਿਤਾ ਰਹੇ ਹਨ।