20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸਹਿਕਾਰਤਾ ਵਿਭਾਗ ਤੇ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਜੀਦਾ ਸਭਾ 'ਚ ਮਨਾਇਆ 'ਸਹਿਕਾਰੀ ਹਫ਼ਤਾ' <br/>

ਅਜੀਤ ਡੈਸਕ 20-11-2025
ਗੋਨਿਆਣਾ, 19 ਨਵੰਬਰ (ਲਛਮਣ ਦਾਸ ਗਰਗ)-ਜਿਲ੍ਹਾ ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਪਨਕੋਫੈੱਡ ਦੇ ਸਹਿਯੋਗ ਨਾਲ ਪਿੰਡ ਜੀਦਾ ਦੀ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ ਵਿਖੇ 72ਵਾਂ ਸਰਬ ਭਾਰਤੀ ਸਹਿਕਾਰੀ ਹਫਤਾ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਸਹਿਕਾਰੀ ਸਭਾਵਾਂ ਬਠਿੰਡਾ ਦੇ ਸਹਾਇਕ ਰਜਿਸਟਰਾਰ ਪੰਕਜ ਸ਼ਰਮਾ ਨੇ ਕੀਤੀ | ਇਸ ਦੌਰਾਨ ਜਿੱਥੇ ਜੀਦਾ ਸਹਿਕਾਰੀ ਸਭਾ ਦੇ ਸਕੱਤਰ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਨੇ ਸਭਾ ਦਾ ਵਿਸਥਾਰ ਪੂਰਵਕ ਲੇਖਾ-ਜੋਖਾ ਦੱਸਿਆ, ਉੱਥੇ ਵਿਭਾਗ ਦੇ ਇੰਸਪੈਕਟਰ ਰਸ਼ਪਿੰਦਰ ਕੌਰ ਵਲੋਂ ਸਹਿਕਾਰੀ ਸਭਾਵਾਂ ਦੀਆਂ ਗਤੀਵਿਧੀਆਂ ਬਾਰੇ ਕਿਸਾਨਾਂ ਨੂੰ ਚਾਨਣਾ ਪਾਈ ਗਈ | ਇਸ ਤੋਂ ਇਲਾਵਾ ਸ਼ੁਰੇਸ਼ ਕੁਮਾਰ ਗੌਤਮ ਵਲੋਂ ਇਫਕੋ ਗਤੀਵਿਧੀਆਂ ਅਤੇ ਖਾਦਾਂ ਬਾਰੇ ਦੱਸਿਆ ਗਿਆ ਅਤੇ ਐਫ.ਐਸ.ਓ. ਜਸਵੀਰ ਸਿੰਘ ਵਲੋਂ ਮਾਰਕਫੈੱਡ ਦੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਦ ਕਿ ਗੁਰਪ੍ਰਕਾਸ਼ ਸਿੰਘ ਈ.ਆਈ. ਪਨਕੋਫੈੱਡ ਨੇ ਮੈਂਬਰਾਂ ਦੀ ਲੋਭ ਅਨੁਸਾਰ ਵੱਧ ਤੋਂ ਵੱਧ ਕੰਮ ਸ਼ੁਰੂ ਕਰਨ 'ਤੇ ਜੋਰ ਦਿੱਤਾ, ਤਾਂ ਜੋ ਮੈਂਬਰ ਕਿਸਾਨਾਂ ਦੀਆਂ ਜਿਆਦਤਰ ਲੋੜਾਂ ਸਭਾਵਾਂ ਤੋਂ ਪੂਰੀਆਂ ਹੋ ਸਕਣ ਅਤੇ ਸਭਾਵਾਂ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕਣ | ਇਸੇ ਤਰ੍ਹਾਂ ਹਰਰਾਏਪੁਰ ਬਰਾਂਚ ਦੇ ਮੈਨੇਜ਼ਰ ਸ਼ੇਖਰ ਸ਼ਰਮਾ ਨੇ ਸਹਿਕਾਰੀ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਨੇ ਕਿਹਾ ਕਿ ਜਿਲ੍ਹੇ ਭਰ ਦੀਆਂ ਸਮੂਹ ਸਭਾਵਾਂ ਸਹਿਕਾਰਤਾ ਹਫਤੇ ਨੂੰ ਪੂਰਨ ਉਤਸ਼ਾਹ ਨਾਲ ਮਨਾਉਣ ਤਾਂ ਜੋ ਕਿਸਾਨਾਂ ਨੂੰ ਸਹਿਕਾਰਤਾ ਵਿਭਾਗ ਦੀਆਂ ਸਕੀਮਾਂ ਬਾਰੇ ਵੱਧ ਤੋਂ ਵੱਧ ਤੋਂ ਜਾਣੂ ਕਰਵਾਇਆ ਜਾ ਸਕੇ ਤੇ ਉਹ ਇੰਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ | ਇਸ ਮੌਕੇ ਰਮੇਸ਼ ਕੁਮਾਰ ਐਫ.ਐਲ.ਸੀ. ਬਠਿੰਡਾ, ਕੁਲਵੰਤ ਸਿੰਘ ਮੈਨੇਜ਼ਰ ਡੀ.ਸੀ.ਯੂ. ਬਠਿੰਡਾ, ਸਹਿਕਾਰੀ ਖੇਤੀਬਾੜੀ ਸਭਾ ਜੀਦਾ ਦੇ ਪ੍ਰਧਾਨ ਦਰਸ਼ਨ ਸਿੰਘ, ਸੇਲਜਮੈਨ ਸੁਖਪ੍ਰੀਤ ਸਿੰਘ ਸਮੇਤ ਵੱਖ-ਵੱਖ ਸਹਿਕਾਰੀ ਸਭਾਵਾਂ ਨੇ ਸਕੱਤਰ, ਸਭਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |

ਪਿਛਲੀ ਖ਼ਬਰ ਸੰਗਰੂਰ 'ਚ ਜਾਅਲੀ ਲੋਗੋ ਲੱਗੇ ਰੈਡੀਮੇਡ ਕੱਪੜਿਆਂ ਦੀ ਵੱਡੀ ਖੇਪ ਬਰਾਮਦ, ਗੋਦਾਮ ਮਾਲਕ 'ਤੇ ਮੁਕੱਦਮਾ ਦਰਜ ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ 90 ਫ਼ੀਸਦੀ ਤੋਂ ਵਧੇਰੇ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਚÏਥਾ ਸਨਮਾਨ ਸਮਾਰੋਹ 28 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।