20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸੰਗਰੂਰ 'ਚ ਜਾਅਲੀ ਲੋਗੋ ਲੱਗੇ ਰੈਡੀਮੇਡ ਕੱਪੜਿਆਂ ਦੀ ਵੱਡੀ ਖੇਪ ਬਰਾਮਦ, ਗੋਦਾਮ ਮਾਲਕ 'ਤੇ ਮੁਕੱਦਮਾ ਦਰਜ

ਮਾਲ ਦੀ ਚੈਕਿੰਗ ਕਰਦੇ ਹੋਏ ਕੰਪਨੀ ਦੇ ਅਧਿਕਾਰੀ | ਤਸਵੀਰ: ਮੁਕੇਸ਼ ਕੁਮਾਰ <br/> 20-11-2025
ਸੰਗਰੂਰ, 19 ਨਵੰਬਰ (ਪੱਤਰ ਪ੍ਰੇਰਕ)-ਸ਼ਹਿਰ ਸੰਗਰੂਰ ਰੈਡੀਮੇਡ ਕੱਪੜਾ ਵਪਾਰੀਆਂ ਵਿਚ ਬੀਤੀ ਕੱਲ੍ਹ ਉਸ ਸਮੇਂ ਹੱਲਚੱਲ ਮੱਚ ਗਈ ਜਦੋਂ ਸ਼ਹਿਰ ਦੇ ਇਕ ਰੈਡੀਮੇਡ ਕੱਪੜਿਆਂ ਦੇ ਹੋਲਸੈਲਰ ਦੇ ਗੋਦਾਮ ਵਿਚ ਕੰਪਨੀ ਦੇ ਅਧਿਕਾਰੀਆਂ ਵਲੋਂ ਸਥਾਨਕ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਕਰ ਕੇ ਲੱਖਾਂ ਰੁਪਏ ਦੀ ਕੀਮਤ ਦੇ ਲੀਵਾਇਜ਼ ਬਰੈਂਡ ਦੀਆਂ ਜਾਅਲੀ ਜੀਨਸ ਪੈਂਟਾਂ ਫੜ੍ਹ ਲਈਆ | ਥਾਣਾ ਸਿਟੀ ਸੰਗਰੂਰ ਵਿਖੇ ਮਾਮਲੇ ਸੰਬੰਧੀ ਦਰਜ਼ ਮੁਕੱਦਮੇ ਮੁਤਾਬਕ ਮੀਡੀਆ ਸੋਫਟਵੇਅਰ ਸੈਲੂਸ਼ਨ ਕੰਪਨੀ ਦੇ ਸੀਨੀਅਰ ਮੈਨੇਜਰ ਹਰਮਿੰਦਰ ਸਿੰਘ ਅਤੇ ਮੈਨੇਜਰ ਪਰਮਿੰਦਰ ਸਿੰਘ ਵਲੋਂ ਆਪਣੇ ਸਾਥੀਆਂ ਸਮੇਤ ਸਥਾਨਕ ਇੰਦਰਾ ਬਸਤੀ ਵਿਖੇ ਬਣੇ ਰੈਡੀਮੇਡ ਗਾਰਮੈਂਟਸ ਦੇ ਇਕ ਗੋਦਾਮ ਅੰਦਰ ਗਾਹਕ ਬਣ ਕੇ ਗਏ ਜਿੱਥੇ ਗੋਦਾਮ ਦੇ ਮਾਲਕ ਮਨਵੀਰ ਕੁਮਾਰ ਬਾਂਸਲ ਵਲੋਂ ਉਨ੍ਹਾਂ ਦੇ ਕੰਪਨੀ ਦੇ ਜਾਅਲੀ ਲੋਗੋ ਤਿਆਰ ਕਰ ਕੇ ਕੱਪੜਿਆਂ ਉੱਤੇ ਲਗਾ ਕੇ ਅੱਗੇ ਨਾਮਾਲੂਮ ਵਿਅਕਤੀਆਂ ਨੰੂ ਵੇਚ ਰਿਹਾ ਸੀ ਜਦਕਿ ਉਨ੍ਹਾਂ ਦੀਆਂ ਕੰਪਨੀਆਂ ਵਲੋਂ ਉਕਤ ਵਿਅਕਤੀ ਨੰੂ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਅਤੇ ਅਜਿਹਾ ਕਰ ਕੇ ਗੋਦਾਮ ਮਾਲਕ ਉਨ੍ਹਾਂ ਦੀਆਂ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਕਰ ਰਿਹਾ ਹੈ | ਕੰਪਨੀ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ਉੱਤੇ ਉਕਤ ਗੋਦਾਮ ਵਿਖੇ ਛਾਪੇਮਾਰੀ ਕਰ ਕੇ ਉੱਥੋਂ ਭਾਰੀ ਮਾਤਰਾ ਵਿਚ ਜਾਅਲੀ ਲੋਗੋ ਲੱਗੇ ਰੈਡੀਮੇਡ ਗਾਰਮੈਂਟਸ ਜ਼ਬਤ ਕਰਦਿਆਂ ਗੋਦਾਮ ਮਾਲਕ ਮਨਵੀਰ ਕੁਮਾਰ ਬਾਂਸਲ ਵਿਰੁੱਧ ਮੁਕੱਦਮਾ ਦਰਜ਼ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ |

ਪਿਛਲੀ ਖ਼ਬਰ ਹਾਦਸਾਗ੍ਰਸਤ ਕਾਰ 'ਚੋਂ 60 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ-ਮਾਮਲਾ ਦਰਜ <br/> ਅਗਲੀ ਖ਼ਬਰ ਸਹਿਕਾਰਤਾ ਵਿਭਾਗ ਤੇ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਜੀਦਾ ਸਭਾ 'ਚ ਮਨਾਇਆ 'ਸਹਿਕਾਰੀ ਹਫ਼ਤਾ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।