20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਗੰਦੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਮਕਾਨ ਤਿੜਕਣ ਲੱਗੇ

ਅਜੀਤ ਡੈਸਕ 20-11-2025
ਬੋਹਾ, 19 ਨਵੰਬਰ (ਰਮੇਸ਼ ਤਾਂਗੜੀ)- ਸ਼ਹਿਰ ਦੇ ਵਾਰਡ ਨੰਬਰ 11, 12 'ਚ ਪ੍ਰੈੱਸ ਚੌਂਕ ਤੋਂ ਗਾਦੜ ਪੱਤੀ ਵੱਲ ਜਾਂਦੀ ਸੜਕ ਦੇ ਦੋਵੇਂ ਪਾਸੇ ਬਣੇ ਹੋਏ ਗੰਦੇ ਪਾਣੀ ਦੇ ਵੱਡੇ ਨਾਲੇ ਬੰਦ ਪਏ ਹਨ | ਗਾਦੜਾਂ ਦੀ ਆਬਾਦੀ ਦਾ ਅਥਾਹ ਪਾਣੀ ਇਨ੍ਹਾਂ ਨਾਲਿਆਂ ਰਾਹੀਂ ਅੱਗੇ ਸ਼ਹਿਰ ਵੱਲ ਨਿਕਲਦਾ ਕੀਤਾ ਹੋਇਆ ਹੈ | ਸੜਕ ਦੇ ਇਕ ਫ਼ਰਲਾਂਗ ਹਿੱਸੇ 'ਚ ਗੁਰਦੁਆਰਾ ਸਾਹਿਬ ਗਾਦੜਾਂ (ਸੰਗਤਸਰ ਸਾਹਿਬ), ਮਾਤਾ ਰਾਣੀ ਮੰਦਿਰ, ਦਰਗਾਹ ਪੀਰ ਗੁਲਾਬ ਸ਼ਾਹ ਆਦਿ 3 ਧਾਰਮਿਕ ਸਥਾਨ ਹਨ, ਜਿਨ੍ਹਾਂ ਅੱਗੇ ਸੜਕ 'ਤੇ ਕਦੇ ਝਾੜੂ ਵੀ ਨਹੀਂ ਫੇਰਿਆ ਜਾਂਦਾ | ਇਸ ਸੜਕ 'ਤੇ ਕਿਧਰੇ ਕੂੜਾਦਾਨ ਨਹੀਂ ਅਤੇ ਸਫ਼ਾਈ ਵੈਨ ਵੀ ਨੇੜਲੇ ਘਰਾਂ ਤੋਂ ਕੂੜਾ ਪਵਾ ਲਿਆਂਦੀ ਹੈ | ਸੜਕ 'ਤੇ ਬਣੇ ਦੋਵੇਂ ਨਾਲੇ ਨੀਵੇਂ ਹੋਣ ਕਰ ਕੇ ਡਾਫ ਲੱਗ ਜਾਂਦੀ ਹੈ, ਜਿਸ ਕਰ ਕੇ ਪਾਣੀ ਨਾਲੇ 'ਚ ਹੀ ਲੋਕਾਂ ਦੇ ਘਰਾਂ ਨਾਲ ਖੜ੍ਹ ਜਾਂਦਾ ਹੈ | ਇਸੇ ਕਰ ਕੇ ਬਹੁਤੇ ਮਕਾਨਾਂ ਦੀਆਂ ਨੀਂਹਾਂ 'ਚ ਤਰੇੜਾਂ ਆ ਗਈਆਂ ਹਨ | ਲੋਕਾਂ ਦੀ ਡਿਪਟੀ ਕਮਿਸ਼ਨਰ ਤੋਂ ਮੰਗ ਹੈ ਕਿ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ |

ਪਿਛਲੀ ਖ਼ਬਰ ਤਰਨ ਤਾਰਨ ਚੋਣ 'ਚ ਧਾਂਦਲੀ ਲਈ ਡੀ.ਜੀ.ਪੀ. ਤੇ ਪ੍ਰਸ਼ਾਸਨ ਇਖਲਾਕੀ ਤੌਰ 'ਤੇ ਜ਼ਿੰਮੇਵਾਰ-ਗੁਰਦੀਪ ਸਿੰਘ,ਰਣਸੀਂਹ,ਈਸੜੂ... ਅਗਲੀ ਖ਼ਬਰ ਨੋਟੀਫ਼ਿਕੇਸ਼ਨ ਦੇ ਤਿੰਨ ਸਾਲਾਂ ਬਾਅਦ ਵੀ ਪੰਜਾਬ 'ਚ ਬਹਾਲ ਨਹੀਂ ਹੋ ਸਕੀ ਪੁਰਾਣੀ ਪੈਨਸ਼ਨ ਸਕੀਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।