15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਭਾਜਪਾ ਵਲੋਂ ਹਰ ਘਰ ਸਵਦੇਸ਼ੀ ਘਰ-ਘਰ ਸਵਦੇਸ਼ੀ ਮੁਹਿੰਮ ਸੰਬੰਧੀ ਸੈਮੀਨਾਰ <br/>

ਅਜੀਤ ਡੈਸਕ 07-11-2025
ਰਾਮਪੁਰਾ ਫੂਲ, 6 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਮੇਕ ਇਨ ਇੰਡੀਆ ਤੇ ਹਰ ਘਰ ਸਵਦੇਸ਼ੀ ਘਰ ਘਰ ਸਵਦੇਸ਼ੀ ਮੁਹਿੰਮ ਅਧੀਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਸੂਬੇ 'ਚ ਸੈਮੀਨਾਰ ਕੀਤੇ ਜਾ ਰਹੇ ਹਨ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਸੇਵਾ ਮੁਕਤ ਆਈ.ਏ.ਐੱਸ. ਬੀਬਾ ਪਰਮਪਾਲ ਕÏਰ ਸਿੱਧੂ ਵਲੋਂ ਇਸ ਸਬੰਧੀ ਸੈਮੀਨਾਰ ਕੀਤੇ ਜਾ ਰਹੇ ਹਨ¢ ਜ਼ਿਕਰਯੋਗ ਹੈ ਕੇ ਇਸ ਤੋਂ ਪਹਿਲਾਂ ਬੀਬਾ ਪਰਮਪਾਲ ਕੌਰ ਦਾ ਇਕ ਰਾਸ਼ਟਰ ਇਕ ਚੋਣ ਮੁਹਿੰਮ ਦÏਰਾਨ ਸੂਬਾ ਪੱਧਰ ਦੇ ਸੈਮੀਨਾਰਾਂ 'ਚ ਅਹਿਮ ਯੋਗਦਾਨ ਰਿਹਾ ਹੈ¢ ਇਸ ਬਾਰੇ ਵਿਸਥਾਰ 'ਚ ਗੱਲ ਕਰਦਿਆਂ ਬੀਬਾ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਅਤੇ ਦੂਰ-ਦਰਸ਼ੀ ਸੋਚ ਹੇਠ ਭਾਰਤ ਮੇਕ ਇਨ ਇੰਡੀਆ ਆਤਮ ਨਿਰਭਰ ਭਾਰਤ ਦੇ ਮਿਸ਼ਨ ਨਾਲ ਮਹੱਤਵ ਪੂਰਨ ਨਿਰਮਾਣ ਕੇਂਦਰ ਦੇ ਰੂਪ ਚ ਉਭਰਿਆ ਹੈ ਭਾਰਤ ਚÏਥੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਹੈ | 14 ਪ੍ਰਮੁੱਖ ਕੇਂਦਰਾਂ 'ਚ 1.97 ਲੱਖ ਕਰੋੜ ਦੀਆਂ ਪੀ.ਐਲ.ਆਈ. ਯੋਜਨਾਵਾਂ ਨਾਲ 2030 ਤੱਕ ਭਾਰਤ ਅਨੁਮਾਨਿਤ 7.3 ਟਿ੍ਲੀਅਨ ਡਾਲਰ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਮਹਾਂ ਸ਼ਕਤੀ ਬਣੇਗਾ | ਇਸ ਤੋਂ ਇਲਾਵਾ ਦੇਸ਼ 'ਚ ਮੇਕ ਇਨ ਇੰਡੀਆ ਮੁਹਿੰਮ ਅਧੀਨ 667 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ¢ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ 2014 ਤੱਕ ਦੇਸ਼ 'ਚ ਮੋਬਾਈਲ ਫੋਨ ਬਣਾਉਣ ਵਾਲੀਆਂ ਸਿਰਫ਼ ਦੋ ਫ਼ੈਕਟਰੀਆਂ ਸਨ ਪ੍ਰਧਾਨ ਮੰਤਰੀ ਮੋਦੀ ਦੇ ਆਤਮ ਨਿਰਭਰ ਭਾਰਤ ਦੇ ਸੰਕਲਪ ਦੇ ਚੱਲਦਿਆਂ ਅੱਜ ਭਾਰਤ 'ਚ 300 ਤੋਂ ਵੱਧ ਮੋਬਾਈਲ ਨਿਰਮਾਨ ਕਰਨ ਵਾਲੀਆਂ ਘਰੇਲੂ ਫ਼ੈਕਟਰੀਆਂ ਹਨ ਦੇਸ਼ 'ਚ ਵਰਤੇ ਜਾਨ ਵਾਲੇ 99.2 ਫ਼ੀਸਦੀ ਫੋਨ ਮੇਡ ਇਨ ਇੰਡੀਆ ਹਨ¢ ਆਟੋਮੋਬਾਈਲ ਦੇ ਖੇਤਰ ਚ ਭਾਰਤ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ¢ ਬੱਸ ਅਤੇ ਟਰੱਕ ਨਿਰਮਾਣ 'ਚ ਭਾਰਤ ਦੁਨੀਆ ਚ ਤੀਜੇ ਸਥਾਨ ਤੇ ਹੈ ਭਾਰਤ 4.5 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਨਿਰਆਤਿਕ ਦੇਸ਼ ਬਣ ਗਿਆ ਹੈ¢

ਪਿਛਲੀ ਖ਼ਬਰ ਨਥਾਣਾ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਵਿਚ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।