15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਨਥਾਣਾ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨ ਕੈਂਪ ਲਗਾਇਆ <br/>

ਅਜੀਤ ਡੈਸਕ 07-11-2025
ਨਥਾਣਾ, 6 ਨਵੰਬਰ (ਗੁਰਦਰਸ਼ਨ ਲੁੱਧੜ): ਗੁਰੂ ਨਾਨਕ ਧਰਮਸਾਲਾ ਨਗਰ ਨਥਾਣਾ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਪਹੁੰਚੇ ਖੇਤੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਖੇਤੀ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸਹੀ ਵਰਤੋਂ ਸੰਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ | ਇਸ ਮੌਕੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ: ਗੁਰਦੀਪ ਸਿੰਘ ਨੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਦਬਾਉਣ ਲਈ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਸੰਬੰਧੀ ਜਾਣੂੰ ਕਰਵਾਇਆ | ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਰਕਾਰ ਵਲੋਂ ਪਰਾਲੀ ਖਪਤ ਲਈ ਜਾਰੀ ਕੀਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਸੰਬੰਧੀ ਜੋਰ ਦਿੱਤਾ | ਪ੍ਰੋਫੈਸਰ ਪ੍ਰਸਾਰ ਸਿੱਖਿਆ ਡਾ: ਗੁਰਮੀਤ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤਾਂ ਵਿਚ ਪਰਾਲੀ ਦੀ ਖਪਤ ਕਰਨ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਪਰਾਲੀ ਸਾੜਨ ਨਾਲ ਭੂਮੀ ਵਿਚ ਫ਼ਸਲਾਂ ਦੀ ਉਪਜਾਊ ਸ਼ਕਤੀ ਲਈ ਲੋੜੀਂਦੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ | ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਡਾ: ਤੇਜਵੀਰ ਸਿੰਘ ਬੁੱਟਰ ਨੇ ਕਿਹਾ ਕਿ ਜੇਕਰ ਹਰ ਸਾਲ ਕਿਸਾਨਾਂ ਵਲੋਂ ਸਬੰਧਿਤ ਖੇਤੀ ਮਸ਼ੀਨਰੀ ਦੁਆਰਾ ਪਰਾਲੀ ਨੂੰ ਜ਼ਮੀਨ ਵਿਚ ਦਬਾਇਆ ਜਾਵੇ ਤਾਂ ਜ਼ਮੀਨਾਂ ਵਿਚਲੇ ਖਾਰੇ ਤੱਤਾਂ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧ ਸਕਦੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਲਗਾਤਾਰ 3-4 ਸਾਲ ਪਰਾਲੀ ਦੀ ਖਪਤ ਜ਼ਮੀਨਾਂ ਵਿਚ ਕੀਤੀ ਹੈ, ਉੱਥੇ ਜੈਵਿਕ ਜੈਵਿਕ ਮਾਦੇ ਦੀ ਮਾਤਰਾ ਵਧਣ ਕਰਕੇ ਜ਼ਮੀਨਾਂ ਦੀ ਸਿਹਤ ਬਰਕਰਾਰ ਹੈ | ਇਸ ਮੌਕੇ ਵਿਗਿਆਨੀ ਸਿਫੇਟ ਲੁਧਿਆਣਾ ਡਾ: ਚੰਦਨ ਸੋਲੰਕੀ, ਖੇਤੀਬਾੜੀ ਵਿਕਾਸ ਅਫ਼ਸਰ ਨਥਾਣਾ ਡਾ: ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰਨਾਂ ਮਾਹਿਰਾਂ ਨੇ ਵੀ ਕਿਸਾਨਾਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ | ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਅਤੇ ਗੋਭੀ ਸਰੋਂ੍ਹ ਦਾ ਬੀਜ ਦਿੱਤਾ ਗਿਆ | ਮੇਜਰ ਸਿੰਘ ਨੰਬਰਦਾਰ ਬੱਜੋਆਣਾ, ਕੁਲਦੀਪ ਸਿੰਘ ਫ਼ੌਜੀ, ਗੁਰਬਖ਼ਸ਼ ਸਿੰਘ ਗਾਸ਼ੀ ਨਥਾਣਾ ਅਤੇ ਹੋਰਨਾਂ ਕਿਸਾਨਾਂ ਵਲੋਂ ਖੇਤੀ ਮਾਹਿਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ 'ਫੁੱਲਾਂ ਦੇ ਕਾਲੇ ਰੰਗ' ਨੁੱਕੜ ਨਾਟਕ ਦੀ ਸਫਲ ਪੇਸ਼ਕਾਰੀ <br/> ਅਗਲੀ ਖ਼ਬਰ ਭਾਜਪਾ ਵਲੋਂ ਹਰ ਘਰ ਸਵਦੇਸ਼ੀ ਘਰ-ਘਰ ਸਵਦੇਸ਼ੀ ਮੁਹਿੰਮ ਸੰਬੰਧੀ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।