ਰਾਮਾਂ ਮੰਡੀ, 6 ਨਵੰਬਰ (ਤਰਸੇਮ ਸਿੰਗਲਾ)-ਬੀਤੀ ਦੇਰ ਰਾਤ ਸਥਾਨਕ ਬੱਸ ਸਟੈਂਡ ਦੀ ਬੈਕ ਸਾਈਡ ਸਥਿਤ ਇਕ 'ਗੋਰੇ ਏਕਮ ਹੇਅਰ ਸੈਲੂਨ' ਦੁਕਾਨ ਨੂੰ ਅਚਾਨਕ ਅੱਗ ਲੱਗਣ ਨਾਲ ਇਕ ਲੱਖ ਤੋਂ ਵੱਧ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਪੀੜ੍ਹਤ ਦੁਕਾਨਦਾਰ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਉਹ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਕਿ ਰਾਤ ਸਮੇਂ ਉਸ ਨੂੰ ਮਾਰਕੀਟ ਵਿਚੋਂ ਇਕ ਵਿਅਕਤੀ ਨੇ ਫੋਨ 'ਤੇ ਦੁਕਾਨ ਨੂੰ ਅੱਗ ਲੱਗਣ ਬਾਰੇ ਸੂਚਨਾ ਦਿੱਤੀ | ਜਦੋਂ ਉਹ ਦੁਕਾਨ 'ਤੇ ਪਹੁੰਚਿਆਂ ਤਾਂ ਅੱਗ ਪੂਰੀ ਦੁਕਾਨ ਵਿਚ ਫੈਲ ਚੁੱਕੀ ਸੀ | ਆਸੇ-ਪਾਸੇ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ ਗਿਆ, ਪਰ ਦੁਕਾਨ ਵਿਚ ਪਏ ਉਸਦੇ ਸੰਦ, ਫ਼ਰਨੀਚਰ ਅਤੇ ਹੋਰ ਸਮਾਨ ਮੱਚ ਕੇ ਸੁਆਹ ਹੋ ਜਾਣ ਦੇ ਨਾਲ-ਨਾਲ ਦੁਕਾਨ ਦੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ | ਪੀੜ੍ਹਤ ਅਨੁਸਾਰ ਦੁਕਾਨ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ