ਬਠਿੰਡਾ, 6 ਨਵੰਬਰ (ਅਵਤਾਰ ਸਿੰਘ ਕੈਂਥ)-ਸੀਵਰੇਜ ਵਰਕਰ ਯੂਨੀਅਨ ਬਠਿੰਡਾ ਦੇ ਮੌਜੂਦਾ ਪ੍ਰਧਾਨ ਰਵੀ ਕੁਮਾਰ ਚਾਵਰੀਆ ਦੀ ਅਗਵਾਈ ਵਿਚ ਅੱਜ ਦੂਜੇ ਦਿਨ ਵੀ ਗੇਟ ਰੈਲੀ ਕਰਕੇ ਨਗਰ ਨਿਗਮ ਬਠਿੰਡਾ ਦੇ ਮੇਨ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਵੀ ਕੁਮਾਰ ਚਾਵਰੀਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੰਘਰਸ਼ ਦਾ ਕਾਰਨ ਨਗਰ ਨਿਗਮ ਬਠਿੰਡਾ ਦੁਆਰਾ ਲਗਾਤਾਰ ਮੰਗਾਂ ਨਾ ਮੰਨਣ ਉਪਰੰਤ ਚੱਲ ਰਿਹਾ ਹੈ, ਜਿਨ੍ਹਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਕੱਚੇ ਸੀਵਰ ਮੈਨ ਦਾ ਸਰਕਾਰੀ ਕਰਣ ਕਰਨਾ, ਜਿਹੜੇ ਪੱਕੇ ਸੀਵਰੇ ਮੈਨ ਸਾਥੀ ਡਿਊਟੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ, ਉਨ੍ਹਾਂ ਦਾ ਸਾਰਾ ਬਣਦਾ ਬਕਾਇਆ ਰਾਸੀ ਜਲਦ ਤੋਂ ਜਲਦ ਦਿਤੀ ਜਾਵੇ, ਜਿਹੜੇ ਕੱਚੇ ਸੀਵਰ ਮੈਨ ਸਾਥੀਆਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਿਸਾਂ ਨੂੰ 597 ਪਾਲਿਸੀ ਭਰਤੀ ਅੰਦਰ ਲਿਆ ਜਾਵੇ ਅਤੇ ਬਠਿੰਡਾ ਸ਼ਹਿਰ ਦੀ ਆਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਘੱਟੋਂ-ਘੱਟ 200 ਸੀਵਰ ਮੈਨਾਂ ਦੀ ਪੱਕੀ ਭਰਤੀ ਕੀਤੀ ਜਾਵੇ | ਇਸ ਉਪਰੰਤ ਉਨ੍ਹਾਂ ਨੇ ਕਿਹਾ ਕਿ ਸੀਵਰੇਜ ਵਰਕਰ ਯੂਨੀਅਨ ਵਲੋਂ 7 ਨਵੰਬਰ ਨੂੰ ਸਵੇਰੇ 9 ਵਜੇ ਤੋਂ ਲਗਾਤਾਰ ਪੱਕਾ ਧਰਨਾ ਨਗਰ ਨਿਗਮ ਬਠਿੰਡਾ ਦੇ ਮੇਨ ਗੇਟ ਅੱਗੇ ਆਪਣੀ ਹੱਕੀ ਜਾਇਜ਼ ਮੰਗਾਂ ਲਈ ਲਗਾਇਆ ਜਾਵੇਗਾ, ਜਿਸ ਦੇ ਘਾਟੇ-ਵਾਧੇ ਦੇ ਨੁਕਸਾਨ ਦੀ ਜ਼ਿੰਮੇਵਾਰੀ ਨਗਰ ਨਿਗਮ ਬਠਿੰਡਾ, ਜ਼ਿਲ੍ਹਾ ਸਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |
ਸੀਵਰੇਜ ਵਰਕਰ ਯੂਨੀਅਨ ਵਲੋਂ ਨਗਰ ਨਿਗਮ ਗੇਟ ਅੱਗੇ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
07-11-2025