12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਦੇਸ਼ ਲਈ ਸ਼ਹਾਦਤ ਦੇਣ ਵਾਲੇ ਹਰਮਨਦੀਪ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 06-11-2025
ਭਗਤਾ ਭਾਈਕਾ, 5 ਨਵੰਬਰ (ਸੁਖਪਾਲ ਸਿੰਘ ਸੋਨੀ)- ਬਠਿੰਡਾ ਜ਼ਿਲੇ੍ਹ ਪਿੰਡ ਦਿਆਲਪੁਰਾ ਮਿਰਜ਼ਾ ਤੋਂ 171 ਫ਼ੀਲਡ ਰੈਜਮੈਂਟ ਮੈਦਾਨੀ ਤੋਪਖਾਨਾ ਯੂਨਿਟ ਵਿਚ ਤਾਇਨਾਤ 25 ਸਾਲਾ ਸ਼ਹੀਦ ਹਰਮਨਦੀਪ ਸਿੰਘ ਦੇਸ਼ ਲਈ ਸ਼ਹਾਦਤ ਦੇ ਕੇ ਦੇਸ਼ ਦੀ ਸ਼ਾਨ ਬਣ ਗਿਆ ਹੈ | ਸ਼ਹੀਦ ਹਰਮਨਦੀਪ ਸਿੰਘ ਨੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜ਼ਿੰਦਗੀ ਦੇ ਦਿੱਤੀ¢ ਜਦੋਂ ਤਿਰੰਗੇ ਵਿਚ ਲਿਪਟੀ ਸ਼ਹੀਦ ਦੀ ਦੇਹ ਉਸ ਦੇ ਜੱਦੀ ਪਿੰਡ ਦਿਆਲਪੁਰਾ ਮਿਰਜ਼ਾ ਪਹੁੰਚਣ ਸਮੇਂ ਵੱਡੀ ਤਾਦਾਦ ਵਿਚ ਹਾਜ਼ਰੀਨ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ¢ ਹਰੇਕ ਦਿਲ ਵਿਚ ਦੁੱਖ ਦੀ ਲਹਿਰ ਦੌੜੀ ਹੋਈ ਸੀ | ਸ਼ਹੀਦ ਦੇ ਪਿਤਾ ਜਗਸੀਰ ਸਿੰਘ ਨੇ ਨਮ ਅੱਖਾਂ ਨਾਲ ਆਪਣੇ ਪੁੱਤਰ ਨੂੰ ਆਖ਼ਰੀ ਵਿਦਾਈ ਦਿੱਤੀ | ਮਾਂ ਜਸਵੀਰ ਕੌਰ ਤੇ ਪਤਨੀ ਜਸਪ੍ਰੀਤ ਕੌਰ (ਉਮਰ 23 ਸਾਲ) ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ¢ ਸ਼ਹੀਦ ਹਰਮਨਦੀਪ ਸਿੰਘ ਆਪਣੇ ਇਕ ਸਾਲ ਦੇ ਮਾਸੂਮ ਪੁੱਤਰ ਗੁਰਨੂਰ ਸਿੰਘ ਦਾ ਪਹਿਲਾ ਜਨਮ ਦਿਨ ਮਨਾਉਣ ਲਈ ਹੀ ਘਰ ਛੁੱਟੀ ਤੇ ਆਉਣ ਵਾਲਾ ਸੀ | ਸ਼ਹੀਦ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ 22 ਜਾਟ ਰੈਜਮੈਂਟ ਦੇ ਅਧਿਕਾਰੀਆਂ ਵਲੋਂ ਕੀਤਾ ਗਿਆ¢ ਰੈਜਮੈਂਟ ਦੇ ਜਵਾਨਾਂ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ, ਮਾਤਮੀ ਧੁਨ ਵਜਾਈ ਗਈ ਅਤੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ¢ ਸ਼ਹੀਦ ਦੀ ਰੀਤ ਦੀ ਰਸਮ22 ਜਾਟ ਰੈਜਮੈਂਟ ਵਲੋਂ ਨਿਭਾਈ ਗਈ, ਜਿਸ ਦੌਰਾਨ ਪਿੰਡ ਦਾ ਹਰੇਕ ਨਿਵਾਸੀ, ਛੋਟਾ ਹੋਵੇ ਜਾਂ ਵੱਡਾ, ਸ਼ਮੂਲੀਅਤ ਕਰਨ ਆਇਆ¢ ਵੱਡੀ ਗਿਣਤੀ ਹਾਜ਼ਰੀਨ ਵਲੋਂ¢ ਸੇਜਲ ਅੱਖਾਂ ਨਾਲ ਸ਼ਹੀਦ ਹਰਮਨਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਰਪੰਚ ਸੁਰਿੰਦਰ ਕÏਰ, ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ, ਹਰਮਨਵੀਰ ਸਿੰਘ ਜੈਸੀ ਕਾਂਗੜ, ਗੁਰਸੇਵਕ ਸਿੰਘ ਸੋਨੀ, ਹਰਜੀਤ ਸਿੰਘ ਦਰੋਗਾ, ਗੁਰਪਾਲ ਸਿੰਘ ਭੱਟੀ, ਚੇਅਰਮੈਨ ਬੇਅੰਤ ਸਿੰਘ, ਕੂਮੈਟਰ ਅਸ਼ਰਫ਼ ਅਲੀ, ਸਾ: ਕੈਪਟਨ ਸੰਤੋਖ ਸਿੰਘ, ਸੂਬੇਦਾਰ ਸੁਖਮੰਦਰ ਸਿੰਘ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਸੰਗਤ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।