ਗੈਰ ਸੰਗਠਿਤ ਮਜਦੂਰ-ਮੁਲਾਜ਼ਮ ਕਾਂਗਰਸ ਤੇ ਦਲਿਤ ਮਹਾਂ ਪੰਚਾਇਤ ਪੰਜਾਬ 'ਚ ਨਵੀਆਂ ਨਿਯੁਕਤੀਆਂ <br/>
ਕਿਰਨਜੀਤ ਸਿੰਘ ਗਹਿਰੀ ਦੇ ਨਾਲ ਨਵੇਂ ਚੁਣੇ ਗਏ ਅਹੁਦੇਦਾਰ | ਤਸਵੀਰ : ਲਵਲੀ ਰਤਿਕੱ
<br/>
06-11-2025
ਇਸ ਮੌਕੇ ਗਹਿਰੀ ਨੇ ਦੱਸਿਆ ਕਿ ਐਡਵੋਕੇਟ ਰਾਜਵੀਰ ਸਿੰਘ ਮੱਟੂ ਨੂੰ ਜ਼ਿਲ੍ਹਾ ਕਮੇਟੀ ਦਾ ਸਲਾਹਕਾਰ, ਰਾਮਜੀ ਸਿੰਘ ਨੂੰ ਹਲਕਾ ਤਲਵੰਡੀ ਸਾਬੋ ਦਾ ਪ੍ਰਧਾਨ, ਕੁਲਵਿੰਦਰ ਸਿੰਘ ਪੱਕਾ ਨੂੰ ਜਨਰਲ ਸਕੱਤਰ, ਅਮਰਜੀਤ ਸਿੰਘ ਨੂੰ ਬਠਿੰਡਾ ਸ਼ਹਿਰੀ ਜਨਰਲ ਸਕੱਤਰ, ਜਸਵਿੰਦਰ ਸਿੰਘ ਅÏਲਖ ਨੂੰ ਜ਼ਿਲ੍ਹਾ ਜਨਰਲ ਸਕੱਤਰ, ਕਾਲਾ ਸਿੰਘ ਫ਼ਰੀਦਕੋਟ ਬਲਾਕ ਜਨਰਲ ਸਕੱਤਰ ਅਤੇ ਮਨਦੀਪ ਕੌਰ ਨੂੰ ਮਹਿਲਾ ਸੈਲ ਬਠਿੰਡਾ ਦੀ ਪ੍ਰਧਾਨ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਜਥੇਬੰਦੀ ਵਿਚ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ | ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪੋ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਬੋਹੜ ਸਿੰਘ ਘਾਰੂ ਉੱਪ ਚੇਅਰਮੈਨ ਪੰਜਾਬ, ਗੁਰਜੰਟ ਸਿੰਘ ਚੇਅਰਮੈਨ ਬਠਿੰਡਾ, ਮਨਜੀਤ ਸਿੰਘ ਨਰੂਆਣਾ, ਲਵਪ੍ਰੀਤ ਸਿੰਘ ਹੁਸਨਰ ਜ਼ਿਲ੍ਹਾ ਪ੍ਰਧਾਨ ਮੁਕਤਸਰ, ਮੋਦਨ ਸਿੰਘ ਪੰਚ ਮੀਤ ਪ੍ਰਧਾਨ, ਗੁਰਦਾਸ ਸਿੰਘ ਹਰਰਾਏਪੁਰ ਹਲਕਾ ਮੀਤ ਪ੍ਰਧਾਨ ਭੁੱਚੋ, ਗੁਰਦੀਪ ਸਿੰਘ ਸਿਵੀਆਂ, ਜੀਤ ਸਿੰਘ ਰਾਈਆ, ਲਾਲ ਚੰਦ ਸ਼ਰਮਾ ਜਨਰਲ ਸਕੱਤਰ, ਗੁਰਤੇਜ ਸਿੰਘ ਬੱਲੂਆਣਾ, ਬਲਦੇਵ ਸਿੰਘ, ਹਰਪਾਲ ਸਿੰਘ ਕੋਟਗੁਰੂ, ਬਲਦੇਵ ਸਿੰਘ ਮੌਜੀ, ਕੁਲਵੰਤ ਸਿੰਘ ਗਹਿਰੀ, ਰਾਮ ਸਿੰਘ ਪ੍ਰਧਾਨ, ਤੇਜਾ ਸਿੰਘ ਗਹਿਰੀ, ਮਿੱਠੂ ਸਿੰਘ ਸਰਪੰਚ, ਸੁਖਦੇਵ ਸਿੰਘ ਬਾਹੀਆ ਸਮੇਤ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਮੌਜੂਦ ਸਨ |