04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਲੋੜਵੰਦ ਲੋਕਾਂ ਤੱਕ ਪਹੁੰਚਣ ਲੱਗੀਆਂ ਕੇਂਦਰੀ ਯੋਜਨਾਵਾਂ- ਗੁਰਪ੍ਰੀਤ ਮਲੂਕਾ <br/>

ਅਜੀਤ ਡੈਸਕ 20-07-2025
ਭਗਤਾ ਭਾਈਕਾ, 19 ਜੁਲਾਈ (ਸੁਖਪਾਲ ਸਿੰਘ ਸੋਨੀ)-ਭਾਜਪਾ ਵਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਪਿੰਡਾਂ 'ਚ ਲਾਗੂ ਕਰਨ ਲਈ ਹਲਕਾ ਫੂਲ ਦੇ ਵੱਖ ਵੱਖ ਪਿੰਡਾਂ ਅੰਦਰ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ¢ ਪਿੰਡ ਜਲਾਲ ਵਿਖੇ ਯੋਜਨਾਵਾਂ ਸਬੰਧੀ ਲਗਾਏ ਕੈਂਪ ਦÏਰਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਤਹੱਈਆ ਜਾਰੀ ਹੈ¢ ਕੇਂਦਰੀ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਹੁਣ ਸਿੱਧਾ ਲਾਭ ਮਿਲ ਰਿਹਾ ਹੈ¢ ਕੈਂਪਾਂ ਦÏਰਾਨ ਭਾਜਪਾ ਵਰਕਰ ਲੋੜਵੰਦ ਤੇ ਯੋਗ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦੇਣ ਲਈ ਸਾਰੀ ਕਾਗ਼ਜ਼ੀ ਕਾਰਵਾਈ ਕਰਕੇ ਮÏਕੇ ਤੇ ਲਾਭਪਾਤਰੀ ਕਾਰਡ ਜਾਰੀ ਕਰਦੇ ਹਨ¢ ਮਲੂਕਾ ਨੇ ਕਿਹਾ ਕੇ ਕੈਂਪ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਕੇਂਦਰ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਆਉਣ ਵਾਲੇ ਦਿਨਾਂ ਚ ਕਈ ਹੋਰ ਲੋਕ ਭਲਾਈ ਦੀਆਂ ਯੋਜਨਾਵਾਂ ਵੀ ਆਰੰਭ ਕਰੇਗੀ¢ ਇਸ ਮÏਕੇ ਮੰਡਲ ਪ੍ਰਧਾਨ ਮੰਦਰ ਸਿੰਘ ਕੋਇਰ ਸਿੰਘ ਵਾਲਾ, ਦਾਨ ਸਿੰਘ ਜਲਾਲ, ਬਕਸ਼ੀਸ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ ਨੰਬਰਦਾਰ, ਗੁਰਮੇਲ ਸਿੰਘ ਗੇਲਾ, ਗੁਰਬਚਨ ਸਿੰਘ ਸੁਖਚੈਨ ਸਿੰਘ ਜਲਾਲ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਆਦਿ ਹਾਜਰ ਸਨ¢

ਪਿਛਲੀ ਖ਼ਬਰ ਚਰਨਜੀਤ ਸਿੰਘ ਚੰਨੀ ਭਾਈ ਬਖਤÏਰ ਫ਼ੌਜੀ ਦੇ ਘਰ ਪੁੱਜੇ <br/> ਅਗਲੀ ਖ਼ਬਰ ਆਜੀਵਿਕਾ ਮਿਸ਼ਨ ਤਹਿਤ ਵਿੱਤ ਸਖ਼ੀਆਂ ਦੀ ਦੋ ਦਿਨਾਂ ਟ੍ਰੇਨਿੰਗ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।