04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਜੀਵਿਕਾ ਮਿਸ਼ਨ ਤਹਿਤ ਵਿੱਤ ਸਖ਼ੀਆਂ ਦੀ ਦੋ ਦਿਨਾਂ ਟ੍ਰੇਨਿੰਗ ਮੁਕੰਮਲ <br/>

ਅਜੀਤ ਡੈਸਕ 20-07-2025
ਬਠਿੰਡਾ 19 ਜੁਲਾਈ (ਸ. ਰਿ.)-ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਦੀ ਪੇਂਡੂ ਆਜੀਵਕਾ ਮਿਸ਼ਨ ਯੋਜਨਾ ਤਹਿਤ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਅÏਰਤਾਂ ਨੂੰ ਛੋਟੇ ਰੋਜ਼ਗਾਰ ਸ਼ੁਰੂ ਕਰਵਾਉਣ ਲਈ ਬੈਂਕਾਂ ਰਾਹੀਂ ਵਿੱਤੀ ਸਹਾਇਤਾ ਦਿਵਾਉਣ ਲਈ ਦੋ ਦਿਨਾਂ ਦੀ ਟ੍ਰੇਨਿੰਗ ਅੱਜ ਸਰਟੀਫਿਕੇਟ ਵੰਡ ਸਮਾਰੋਹ ਉਪਰੰਤ ਮੁਕੰਮਲ ਹੋਈ¢ ਇਸ ਟ੍ਰੇਨਿੰਗ ਵਿੱਚ ਵੱਖ-ਵੱਖ ਬੈਂਕਾਂ ਵਿੱਚ ਆਜੀਵਿਕਾ ਮਿਸ਼ਨ ਤਹਿਤ ਕੰਮ ਰਹੀਆਂ 53 ਬੈਂਕ ਤੇ ਵਿੱਤ ਸਖ਼ੀਆਂ ਨੇ ਭਾਗ ਲਿਆ¢ ਟ੍ਰੇਨਿੰਗ ਦਾ ਆਗਾਜ਼ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਕੰਚਨ ਵੱਲੋਂ ਵਿੱਤ ਸਖ਼ੀਆਂ ਨੂੰ ਪੂਰੀ ਦਿ੍ੜਤਾ ਨਾਲ ਤੈਅ ਸਮੇਂ ਸੀਮਾ ਵਿੱਚ ਨੇਪਰੇ ਚੜ੍ਹਾਉਣ ਦੇ ਸ਼ਬਦਾਂ ਨਾਲ ਹੋਈ¢ ਉਨ੍ਹਾਂ ਨੇ ਇਸ ਸਬੰਧੀ ਕਿਸੇ ਵੀ ਜ਼ਰੂਰਤ ਲਈ ਹਰ ਵੇਲੇ ਮੱਦਦ ਦਾ ਭਰੋਸਾ ਦਿੱਤਾ¢ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ, ਹੈਦਰਾਬਾਦ ਤੋਂ ਆਏ ਨੈਸ਼ਨਲ ਰਿਸੋਰਸ ਪਰਸਨ ਆਰ. ਕੇ. ਅਰੋੜਾ ਨੇ ਬੈਂਕ ਅਤੇ ਵਿੱਤ ਸਖ਼ੀਆਂ ਨੂੰ ਇੰਟਰਪ੍ਰਾਇਜ ਫਾਇਨਾਸਿੰਗ ਦੀ ਸਿਖਲਾਈ ਦÏਰਾਨ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਨਵੇਂ ਸਰਕੁਲਰ ਸਵੈ ਸਹਾਇਤਾ ਸਮੂਹ ਦੀ ਗ੍ਰੇਡਿੰਗ, ਬੈਂਕ ਲਿਕਿੰਜ਼, ਡਿਜੀਟਲ ਫਾਈਨਾਂਸ, ਫਾਇਨਾਂਸ਼ੀਅਲ ਲਿਟਰੇਸੀ ਅਤੇ ਇੰਨਸ਼ੋਰੇਸ਼ ਆਦਿ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੁਖਵਿੰਦਰ ਸਿੰਘ ਚੱਠਾ ਨੇ ਵਿੱਤ ਸਖ਼ੀਆਂ ਨੂੰ ਫ਼ੀਲਡ ਵਿਚ ਜਾ ਕੇ ਸਵੈ ਸਹਾਇਤਾ ਸਮੂਹਾਂ ਲਈ ਨਵੇਂ ਸਵੈ ਰੋਜ਼ਗਾਰ ਦੇ ਮÏਕੇ ਤਲਾਸ਼ ਕੇ ਉਨ੍ਹਾਂ ਨੂੰ ਬੈਂਕ ਤੋਂ ਵਿੱਤੀ ਸਹਾਇਤਾ ਦਿਵਾਉਣ ਲਈ ਕਿਹਾ¢ ਇਸ ਮੌਕੇ ਜ਼ਿਲ੍ਹਾ ਅਕਾਊਾਟੈਂਟ ਵਿਵੇਕ ਵਰਮਾ, ਗਗਨ ਦੀਪ, ਬਲਾਕ ਪ੍ਰੋਗਰਾਮ ਮੈਨੇਜਰ ਰਮਨੀਕ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਕÏਰ, ਕਲੱਸਟਰ ਕੋਆਰਡੀਨੇਟਰ ਪ੍ਰਵੀਨ ਕੁਮਾਰ, ਨਵਦੀਪ ਕੁਮਾਰ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਲੋੜਵੰਦ ਲੋਕਾਂ ਤੱਕ ਪਹੁੰਚਣ ਲੱਗੀਆਂ ਕੇਂਦਰੀ ਯੋਜਨਾਵਾਂ- ਗੁਰਪ੍ਰੀਤ ਮਲੂਕਾ <br/> ਅਗਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਦੇ ਬੱਚਿਆਂ ਵਲੋਂ ਵਿੱਦਿਅਕ ਉਦਯੋਗਿਕ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।