29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਭਾਈ ਰੂਪ ਚੰਦ ਸਪੋਰਟਸ ਕਲੱਬ ਭਾਈਰੂਪਾ ਦੀ ਚੋਣ ਹੋਈ <br/>

ਭਾਈ ਰੂਪ ਚੰਦ ਸਪੋਰਟਸ ਕਲੱਬ ਭਾਈਰੂਪਾ ਦੀ ਹੋਈ ਚੋਣ 'ਚ ਚੁਣੇ ਗਏ ਪ੍ਰਧਾਨ ਤੇ ਖਜ਼ਾਨਚੀ ਪਤਵੰਤੇ ਵਿਅਕਤੀਆਂ ਤੇ ਖਿਡਾਰੀਆਂ ਨਾਲ | ਤਸਵੀਰ: ਵਰਿੰਦਰ ਲੱਕੀ <br/> 19-07-2025
ਭਾਈਰੂਪਾ, 18 ਜੁਲਾਈ (ਵਰਿੰਦਰ ਲੱਕੀ)-ਭਾਈ ਰੂਪ ਚੰਦ ਸਪੋਰਟਸ ਕਲੱਬ ਭਾਈਰੂਪਾ ਦੀ ਚੋਣ ਸਬੰਧੀ ਨਗਰ ਨਿਵਾਸੀਆਂ ਦੀ ਮੀਟਿੰਗ ਖੇਡ ਸਟੇਡੀਅਮ ਭਾਈਰੂਪਾ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਖੇਡਾਂ 'ਚ ਭਾਗ ਲੈਣ ਵਾਲੇ 17 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੇ ਆਪਣੇ ਵਿਚੋਂ ਪ੍ਰਧਾਨ ਤੇ ਖ਼ਜ਼ਾਨਚੀ ਦੀ ਚੋਣ ਕੀਤੀ ਜਦਕਿ ਬਾਕੀ ਅਹੁਦੇਦਾਰਾਂ ਦੀ ਚੋਣ ਬਾਅਦ 'ਚ ਕੀਤੀ ਜਾਵੇਗੀ | ਮਿਲੀ ਜਾਣਕਾਰੀ ਅਨੁਸਾਰ ਇਸ ਚੋਣ 'ਚ ਜਰਨੈਲ ਸਿੰਘ ਧਾਲੀਵਾਲ ਨੂੰ ਪ੍ਰਧਾਨ ਜਦਕਿ ਨਿਰਮਲ ਸਿੰਘ ਕੋਚ ਨੂੰ ਸਰਬਸੰਮਤੀ ਨਾਲ ਖ਼ਜ਼ਾਨਚੀ ਚੁਣਿਆ ਗਿਆ ਹੈ | ਚੁਣੇ ਗਏ ਅਹੁੱਦੇਦਾਰਾਂ ਨੂੰ ਪਤਵੰਤੇ ਵਿਅਕਤੀਆਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ | ਕਲੱਬ ਮੈਂਬਰਾਂ ਦੀ ਨਵੀਂ ਟੀਮ ਨੇ ਕਿਹਾ ਕਿ ਉਹ ਖੇਡ ਗਰਾਊਾਡ ਤੇ ਖਿਡਾਰੀਆਂ ਦੀ ਬਿਹਤਰੀ ਲਈ ਯੋਗ ਉਪਰਾਲੇ ਕਰਨਗੇ | ਮੌਕੇ 'ਤੇ ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਲਖਵੀਰ ਸਿੰਘ ਜਵੰਧਾ, ਸਰਪੰਚ ਸ਼ਿੰਦਾ ਮੰਡੇਰ, ਸਰਪੰਚ ਗੁਰਮੀਤ ਸਿੰਘ ਸੰਧੂ, ਕੌਂਸਲਰ ਗੁਰਚਰਨ ਸਿੰਘ ਧਾਲੀਵਾਲ, ਕੌਂਸਲਰ ਮੰਡੇਰ, ਸਾਬਕਾ ਕੌਂਸਲਰ ਜਸਵੀਰ ਸਿੰਘ, ਆਪ ਆਗੂ ਦੀਪ ਜੰਡੂ, ਜਸਵੀਰ ਸਿੰਘ ਸੀਰਾ, ਗੁਰਤੇਜ ਸਿੰਘ ਗੇਜਾ, ਕੌਂਸਲਰ ਦਲਜੀਤ ਸਿੰਘ, ਸਮਾਜ ਸੇਵੀ ਸੁਰਜੀਤ ਸਿੰਘ ਚੇਲਾ, ਜਸਵਿੰਦਰ ਸਿੰਘ ਵੇਟ ਲਿਫ਼ਟਰ ਕੋਚ, ਸ਼ਿੰਦਰ ਸਿੰਘ ਬਰਾੜ, ਸਰਾਂ ਆਈਲੈਟਸ ਵਾਲੇ, ਮਾਸਟਰ ਨਰਵਿੰਦਰ ਸਿੰਘ, ਮਾਸਟਰ ਬਲਵਿੰਦਰ ਸਿੰਘ ਭੋਲਾ, ਅਜੈਬ ਸਿੰਘ, ਗੁਰਜੰਟ ਸਿੰਘ ਜੰਟਾ, ਬੇਅੰਤ ਫ਼ਰਨੀਚਰ, ਪਰਮਜੀਤ ਸਿੰਘ ਪੰਮਾ ਤੇ ਅਜਮੇਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਜੀਵਨ ਜਾਂਚ' ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਬਿੱਲ-2025' ਨੂੰ ਮਨਜ਼ੂਰੀ ਦਿੱਤੇ ਜਾਣ ਦਾ ਸੰਤ ਗਿਆਨ ਦਾਸ ਵਲੋਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।