ਬਾਲਿਆਂਵਾਲੀ, 18 ਜੁਲਾਈ (ਕੁਲਦੀਪ ਮਤਵਾਲਾ)-ਲਹਿਰਾ ਮੁਹੱਬਤ ਵਿਖੇ ਲਹਿਰਾ ਥਰਮਲ ਮਾਰਕੀਟ 'ਚ ਫ਼ਤਹਿ ਮੈਡੀਕਲ ਸਟੋਰ ਦੇ ਮਾਲਿਕ ਹਰਜਿੰਦਰ ਸਿੰਘ ਨੂੰ ਸੀ. ਆਈ. ਏ. ਸਟਾਫ਼ 2 ਦੀ ਪੁਲਿਸ ਵਲੋਂ ਝੂਠਾ ਪਰਚਾ ਦਰਜ ਕਰਕੇ ਕੀਤੀ ਗਿ੍ਫ਼ਤਾਰੀ ਦੀ 'ਬਠਿੰਡਾ ਰੂਰਲ ਕੈਮਿਸਟ ਐਸੋਸੀਏਸ਼ਨ' ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਦਲਜੀਤ ਸਿੰਘ ਜੇਠੂਕੇ ਵਲੋਂ ਸਖ਼ਤ ਸ਼ਬਦਾਂ ਰਾਹੀਂ ਪੁਲਿਸੀਏ ਜਬਰ ਦੀ ਨਿਖੇਧੀ ਕੀਤੀ ਗਈ ਹੈ¢ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਮੇਤ ਪੂਰੇ ਦੇਸ਼ 'ਚ ਮੈਡੀਕਲ ਸਟੋਰਾਂ ਦੇ ਮਾਲਿਕ ਪ੍ਰੈਕਟਿਸ ਕਰਦੇ ਹਨ¢ ਮੈਡੀਕਲ ਸਟੋਰਾਂ ਵਾਲੇ ਲੋਕ-ਸੇਵਾ ਰਾਹੀਂ ਸਿੱਧੇ ਜੁੜੇ ਹੋਏ ਹਨ¢ ਉਨ੍ਹਾਂ ਦੱਸਿਆ ਕਿ ਅਸੀਂ ਦਿਨ ਰਾਤ ਹਰ ਲੋੜਵੰਦ ਮਰੀਜ਼ਾਂ ਦੇ ਘਰ ਤੱਕ ਦਵਾਈਆਂ ਪਹੁੰਚਦੀਆਂ ਕਰਕੇ ਸੇਵਾ 'ਚ ਹਾਜ਼ਰ ਰਹਿੰਦੇ ਹਾਂ ਜਦਕਿ ਕਿਸੇ ਵੀ ਮੈਡੀਕਲ ਸੰਚਾਲਕ ਵੱਲੋਂ ਕਿਸੇ ਵੀ ਮਰੀਜ਼ ਨੂੰ ਦਾਖ਼ਲ ਕਰਕੇ ਇਲਾਜ ਨਹੀਂ ਕੀਤਾ ਜਾਂਦਾ ਸਿਰਫ਼ ਮਰੀਜ਼ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਸੀ. ਆਈ. ਏ. ਸਟਾਫ਼ 2 ਵਲੋਂ ਬੀ. ਫਾਰਮੇਸੀ ਹੋਲਡਰ ਹਰਜਿੰਦਰ ਸਿੰਘ 'ਤੇ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ¢ ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਸਿਰਫ਼ ਮੈਡੀਕਲ ਸਟੋਰ ਚਲਾ ਰਿਹਾ ਹੈ ਅਤੇ ਨਾ ਹੀ ਕਿਸੇ ਮਰੀਜ਼ ਨੂੰ ਦਾਖਿਲ ਕਰਕੇ ਇਲਾਜ ਕੀਤਾ ਜਾਂਦਾ ਹੈ, ਪਰ ਪੁਲਿਸ ਵਲੋਂ ਇੱਕ ਝੂਠੀ ਇਤਲਾਹ ਤੇ ਬਗੈਰ ਪੜਤਾਲ ਕੀਤਿਆਂ ਪਰਚਾ ਦਰਜ ਕਰ ਦਿੱਤਾ ਹੈ¢ ਇਸ ਪਰਚੇ ਨਾਲ ਪਿੰਡਾਂ/ਸ਼ਹਿਰਾਂ ਚ ਮੈਡੀਕਲਾਂ ਤੇ ਪ੍ਰੈਕਟਿਸ ਕਰਨ ਵਾਲਿਆਂ ਤੇ ਬੁਰਾ ਪ੍ਰਭਾਵ ਪਵੇਗਾ¢ ਐਸੋਸੀਏਸ਼ਨ ਵਲੋਂ ਉਕਤ ਮੁਕੱਦਮੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰਜਿੰਦਰ ਸਿੰਘ ਖਿਲਾਫ਼ ਮੁਕੱਦਮਾ ਰੱਦ ਕੀਤਾ ਜਾਵੇ¢ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਜ਼ਿਲ੍ਹਾ ਬਠਿੰਡਾ ਦੇ ਸਮੂਹ ਬਲਾਕਾਂ ਦੀਆਂ ਮੀਟਿੰਗਾਂ ਸੱਦ ਕੇ ਇਨਸਾਫ਼ ਲੈਣ ਲਈ ਤੇ ਪਰਚਾ ਰੱਦ ਕਰਵਾਉਣ ਲਈ ਜ਼ਿਲ੍ਹਾ ਬਠਿੰਡਾ ਦੇ ਪੁਲਿਸ ਮੁਖੀ ਆਈ.ਪੀ.ਐਸ ਅਧਿਕਾਰੀ ਅਮਨੀਤ ਕÏਡਲ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ¢ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੇਠੂਕੇ, ਅਜੈਬ ਸਿੰਘ ਫੂਲਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਮਨਜਿੰਦਰ ਸ਼ਰਮਾ ਪ੍ਰਧਾਨ ਬਲਾਕ ਰਾਮਪੁਰਾ, ਜਸਵਿੰਦਰ ਸਿੰਘ ਪ੍ਰਧਾਨ ਬਲਾਕ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਪ੍ਰਧਾਨ ਬਲਾਕ ਭੁੱਚੋ, ਅਜਾਇਬ ਸਿੰਘ ਪ੍ਰਧਾਨ ਬਲਾਕ ਭਾਈ ਰੂਪਾ, ਹਨੀ ਸੋਢੀ ਜ਼ਿਲ੍ਹਾ ਸਕੱਤਰ ਤੇ ਕ੍ਰਿਸ਼ਨ ਬਾਂਸਲ ਆਦਿ ਹਾਜ਼ਰ ਸਨ¢