ਮਾਨਸਾ, 18 ਜੁਲਾਈ (ਸ. ਰਿ.)-ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਜਸਪ੍ਰੀਤ ਸਿੰਘ ਵਾਸੀ ਮਾਨਸਾ ਤੋਂ 30 ਅਤੇ ਸ਼ਹਿਰੀ ਬੁਢਲਾਡਾ ਪੁਲਿਸ ਨੇ ਦਾਰਾ ਸਿੰਘ ਵਾਸੀ ਸੈਦੇਵਾਲਾ ਤੋਂ ਵੀ 30 ਨਸ਼ੀਲੀਆਂ ਗੋਲੀਆਂ ਫੜੀਆਂ | ਦੋਵਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ | ਇਸੇ ਤਰ੍ਹਾਂ ਜੌੜਕੀਆਂ ਪੁਲਿਸ ਨੇ ਲਖਵਿੰਦਰ ਸਿੰਘ ਖਿੰਦੀ ਵਾਸੀ ਝੇਰਿਆਂਵਾਲੀ ਤੋਂ 45 ਅਤੇ ਝੁਨੀਰ ਪੁਲਿਸ ਨੇ ਖੁਸ਼ਪ੍ਰੀਤ ਸਿੰਘ ਵਾਸੀ ਚੋਟੀਆਂ ਤੋਂ ਵੀ 45 ਸਿਗਨੇਚਰ ਕੈਪਸੂਲ ਬਰਾਮਦ ਕੀਤੇ | ਦੋਵਾਂ ਖਿਲਾਫ਼ ਧਰਾ 223 ਬੀ.ਐੱਨ.ਐੱਸ. ਤਹਿਤ ਕਾਰਵਾਈ ਕੀਤੀ ਗਈ ਹੈ |