28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

40 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਚਾਰ ਜਣੇ ਹੋਰ ਨਾਮਜ਼ਦ, ਗਿ੍ਫ਼ਤਾਰੀ ਅਜੇ ਬਾਕੀ <br/>

ਅਜੀਤ ਡੈਸਕ 19-07-2025
ਬਠਿੰਡਾ, 18 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬੀਤੇ ਦਿਨੀਂ ਬਠਿੰਡਾ ਪੁਲਿਸ ਵਲੋਂ ਫਾਰਚੂਨਰ ਗੱਡੀ 'ਚ 40 ਕਿੱਲੋ ਹੈਰੋਇਨ ਸਮੇਤ ਅੱਧੀ ਦਰਜਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੇ ਚਾਰ ਹੋਰ ਸਾਥੀਆਂ ਨੂੰ ਪੁਲਿਸ ਨੇ ਇਸ ਮਾਮਲੇ 'ਚ ਨਾਮਜ਼ਦ ਕੀਤਾ ਹੈ, ਜਦਕਿ ਗਿ੍ਫ਼ਤਾਰ ਉਕਤ ਨੌਜਵਾਨਾਂ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਪਾਕਿਸਤਾਨ ਤੋਂ ਬਠਿੰਡਾ ਪੁੱਜੀ ਕਰੋੜਾਂ ਰੁਪਏ ਦੀ ਕੀਮਤ ਦੀ ਐਨੀ ਵੱਡੀ ਮਾਤਰਾ 'ਚ ਬਰਾਮਦ ਹੋਈ ਹੈਰੋਇਨ ਦੇ ਮਾਮਲੇ 'ਚ ਅਜੇ ਤੱਕ ਬਠਿੰਡਾ ਪੁਲਿਸ ਇਸ ਦੇ ਮੁੱਖ ਸਮੱਗਲਰ ਤੱਕ ਨਹੀਂ ਪਹੁੰਚ ਸਕੀ, ਜਦਕਿ ਇੰਨ੍ਹਾਂ 10 ਕੁ ਦਿਨਾਂ ਅੰਦਰ ਮੁੜ ਪਾਕਿਸਤਾਨ ਤੋਂ ਅੱਧਾ ਕਿੱਲੋ ਹੋਰ ਹੈਰੋਇਨ ਬਠਿੰਡਾ 'ਚ ਪਹੁੰਚ ਚੁਕੀ, ਜਿਸ ਸਮੇਤ ਇਕ ਬੀ. ਏ. ਦੇ ਵਿਦਿਆਰਥੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ |ਹੈਰੋਇਨ ਬਰਾਮਦਗੀ ਮਾਮਲੇ 'ਚ ਬਠਿੰਡਾ ਪੁਲਿਸ ਦੇ ਇਕ ਉੱਚ-ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਕਥਿਤ ਦੋਸ਼ੀਆਂ ਨੇ ਆਪਣੇ ਚਾਰ ਹੋਰ ਉਨ੍ਹਾਂ ਸਾਥੀਆਂ ਦੇ ਨਾਵਾਂ ਦਾ ਖ਼ੁਲਾਸਾ ਕੀਤਾ ਹੈ, ਜਿੰਨਾਂ ਤੋਂ ਇਨ੍ਹਾਂ ਨੇ ਇਹ ਹੈਰੋਇਨ ਬਰਾਮਦ ਕੀਤੀ ਸੀ ਤੇ ਅੱਗੇ ਜਿੰਨਾਂ ਨੂੰ ਸਪਲਾਈ ਕੀਤੀ ਜਾਣੀ ਸੀ | ਅਧਿਕਾਰੀ ਨੇ ਉਨ੍ਹਾਂ ਦੀ ਗਿ੍ਫ਼ਤਾਰੀ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਨਾਵਾਂ ਦਾ ਖ਼ੁਲਾਸਾ ਕਰਨ ਤੋਂ ਗੁਰੇਜ਼ ਕਰਦਿਆਂ ਸਿਰਫ਼ ਐਨਾ ਹੀ ਦੱਸਿਆ ਕਿ ਇਨ੍ਹਾਂ 'ਚੋਂ ਦੋ ਜਣੇ ਮਲੋਟ ਅਤੇ ਇਕ ਜੰਡਿਆਲਾ ਗੁਰੂ ਤੇ ਇਕ ਮੁਕਤਸਰ ਨਾਲ ਸਬੰਧਿਤ ਹੈ, ਜਿਨ੍ਹਾਂ ਨੂੰ ਉਕਤ ਮੁਕੱਦਮਾ 'ਚ ਨਾਮਜ਼ਦ ਕਰਨ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ <br/> ਅਗਲੀ ਖ਼ਬਰ 'ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ' ਅਨੁਸੂਚਿਤ ਜਾਤੀ ਦੇ ਕੈਬਨਿਟ ਮੰਤਰੀ ਤੇ ਵਿਧਾਇਕਾਂ ਦੀ ਚੱੁਪੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।