26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੈਥੋਲਿਕ ਚਰਚ ਮੱਖੂ ਵਲੋਂ ਕਿ੍ਸਮਿਸ ਸੰਬੰਧੀ ਸ਼ੋਭਾ ਯਾਤਰਾ ਕੱਢੀ <br/>

ਅਜੀਤ ਡੈਸਕ 25-12-2025
ਮੱਖੂ, 24 ਦਸੰਬਰ (ਵਰਿੰਦਰ ਮਨਚੰਦਾ, ਕੁਲਵਿੰਦਰ ਸਿੰਘ ਸੰਧੂ)-ਮੱਖੂ ਸੰਤ ਮੈਰੀਜ ਚਰਚ ਅਤੇ ਮੈਰੀਜ ਕਾਨਵੈਂਟ ਸਕੂਲ ਮੱਖੂ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਫਾਦਰ ਸਨੀ ਮੱਟੂ ਦੀ ਅਗਵਾਈ ਵਿਚ ਕੱਢੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ | ਪ੍ਰਭੂ ਯਿਸੂ ਮਸੀਹ ਦੇ ਜੀਵਨ ਸਬੰਧੀ ਝਾਕੀਆਂ ਪੇਸ਼ ਕੀਤੀਆਂ ਗਈਆਂ | ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ਫਾਦਰ ਰੋਬਟ, ਫਾਦਰ ਕਿਰਨ ਕੁਮਾਰ ਜ਼ੀਰਾ, ਫਾਦਰ ਲੀਬਨ, ਫਾਦਰ ਹਿਰਦੇ ਰਾਜ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ | ਇਹ ਸ਼ੋਭਾ ਯਾਤਰਾ ਸੰਤ ਮੈਰੀਜ ਕਾਨਵੈਂਟ ਸਕੂਲ ਮੱਖੂ ਤੋਂ ਸ਼ੁਰੂ ਹੋ ਕੇ ਪ੍ਰਭੂ ਯਿਸੂ ਦੇ ਉਸਤਤ ਦੇ ਗੀਤ ਭਜਨ ਗਾਉਂਦੀ ਹੋਈ ਹਰੀਕੇ ਪੱਤਣ ਤੱਕ ਪੈਦਲ ਗਈ | ਪਵਿੱਤਰ ਬਾਈਬਲ ਵਿਚੋਂ ਫਾਦਰ ਸਨੀ ਜੇਮਸ ਮੱਟੂ ਵਲੋਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਉਂਦਿਆਂ ਦੱਸਿਆ ਕਿ ਪਵਿੱਤਰ ਬਾਈਬਲ ਵਿਚ ਜਿਵੇਂ ਲਿਖਿਆ ਹੈ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖ਼ਸ਼ ਦਿੱਤਾ ਤਾਂ ਕਿ ਜੋ ਵੀ ਉਸ 'ਤੇ ਵਿਸ਼ਵਾਸ ਕਰੇ ਉਹ ਹਲਾਕ ਨਾ ਹੋਵੇ ਸਗੋਂ ਬਚਾਇਆ ਜਾਵੇ | ਉਨ੍ਹਾਂ ਨੇ ਪੂਰੀ ਦੁਨੀਆ ਵਿਚ ਵੱਸਦੇ ਲੋਕਾਂ ਨੂੰ ਕਿ੍ਸਮਿਸ ਦੀ ਵਧਾਈ ਦਿੱਤੀ ਅਤੇ ਦੁਆ ਕੀਤੀ ਕਿ ਆਉਣ ਵਾਲਾ ਨਵਾਂ ਸਾਲ ਸਾਡੇ ਸਾਰਿਆਂ ਲਈ ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਵੇ | ਏਥੇ ਇਹ ਦੱਸਣਾ ਬਣਦਾ ਹੈ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਦੇ ਖੇਤਰ ਅਤੇ ਸਮਾਜ ਸੇਵਾ ਵਿਚ ਆਪਣਾ ਅਹਿਮ ਸਥਾਨ ਰੱਖਣ ਵਾਲੇ ਸੰਤ ਮੈਰੀਜ ਚਰਚ ਨੇ ਕਸਬਾ ਮੱਖੂ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਹਨ | ਇਸ ਮੌਕੇ ਸਿਸਟਰ ਗਰੇਸ, ਬਾਓ ਥੋਮਸ ਮਸੀਹ, ਮਿਸਜ ਪ੍ਰੋਮਿਲਾ ਪ੍ਰਧਾਨ ਚਰਚ ਕਮੇਟੀ, ਮਿਸਜ ਅਮਨ ਪ੍ਰਧਾਨ, ਅਭਿਸ਼ੇਕ ਯੂਥ ਪ੍ਰਧਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਮਬਰੋਜ਼ੀਅਲ ਸਕੂਲ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸੀ. ਪੀ. ਆਈ. ਦੀ ਮੱਖੂ 'ਚ ਜ਼ਿਲ੍ਹਾ ਪੱਧਰੀ ਕਾਨਫ਼ਰੰਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।