22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਰਕਾਰੀ ਨੌਕਰੀ ਦਾ ਝਾਂਸਾ ਦੇ ਠੱਗੇ ਤਿੰਨ ਲੱਖ-ਨਾ ਦਿਵਾਈ ਨੌਕਰੀ, ਨਾ ਮੋੜੇ ਪੈਸੇ

ਅਜੀਤ ਡੈਸਕ 25-12-2025
ਜ਼ੀਰਾ, 24 ਦਸੰਬਰ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਟਿੱਬਾ ਬਸਤੀ ਦੇ ਵਾਸੀ ਪੀੜਤ ਵਿਅਕਤੀ ਹਰਜੀਤ ਸਿੰਘ ਪੁੱਤਰ ਚਾਨਣ ਸਿੰਘ ਨੇ ਦੱਸਿਆ ਕਿ ਉਸ ਨੇ ਐੱਸ.ਐੱਸ.ਪੀ ਨੂੰ ਸਿਮਰਨਜੀਤ ਸਿੰਘ ਸੰਧੂ ਵਾਸੀ ਪਿੰਡ ਜੰਗ ਤਹਿਸੀਲ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਖ਼ਿਲਾਫ਼ ਦਿੱਤੀ ਇਕ ਦਰਖਾਸਤ ਵਿਚ ਸਰਕਾਰੀ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ ਤਿੰਨ ਲੱਖ ਦੀ ਠੱਗੀ ਮਾਰੇ ਜਾਣ ਦੇ ਦੋਸ਼ ਲਗਾ ਕੇ ਪੈਸੇ ਵਾਪਸ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕਰਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ | ਦਿੱਤੇ ਹਲਫ਼ੀਆ ਬਿਆਨ 'ਚ ਹਰਜੀਤ ਸਿੰਘ ਪੁੱਤਰ ਚਾਨਣ ਸਿੰਘ ਨੇ ਦੱਸਿਆ ਹੈ ਕਿ ਸ਼ਮਸ਼ੇਰ ਸਿੰਘ ਸੰਮਾ ਵਾਸੀ ਪਿੰਡ ਮੀਹਾਂ ਸਿੰਘ ਵਾਲਾ ਤਹਿਸੀਲ ਜ਼ੀਰਾ ਦੇ ਰਾਹੀਂ ਉਹ ਸਿਮਰਨਜੀਤ ਸਿੰਘ ਸੰਧੂ ਨੂੰ 26 ਦਸੰਬਰ 2022 ਨੂੰ ਮਿਲਿਆ ਸੀ | ਜਿਸ ਨੇ ਸਰਕਾਰੀ ਸੇਵਾਦਾਰ ਦੀ ਨੌਕਰੀ ਦਿਵਾਉਣ ਬਦਲੇ 3 ਲੱਖ ਰੁਪਏ ਵਸੂਲੇ ਸਨ | ਪੀੜਤ ਨੇ ਦੱਸਿਆ ਕਿ ਵਾਅਦੇ ਮੁਤਾਬਿਕ ਉਸ ਦੇ ਖਾਤੇ ਵਿਚ 20 ਹਜ਼ਾਰ ਰੁਪਏ ਗੂਗਲ ਪੇ ਰਾਹੀਂ ਕਰ ਦਿੱਤੇ ਗਏ ਅਤੇ ਬਾਕੀ ਰਾਸ਼ੀ 2 ਜਨਵਰੀ ਨੂੰ ਸ਼ਮਸ਼ੇਰ ਸਿੰਘ ਸੰਮਾ ਰਾਹੀ ਸਿਮਰਜੀਤ ਸਿੰਘ ਨੂੰ ਨਗਦ ਦੇ ਦਿੱਤੀ ਗਈ | ਵਾਅਦੇ ਮੁਤਾਬਿਕ ਸਾਰੀ ਰਾਸ਼ੀ ਦੇ ਦਿੱਤੀ ਗਈ ਪਰ ਉਸ ਨੂੰ ਸਾਲਾਂ ਬੱਧੀ ਸਮਾਂ ਬੀਤ ਜਾਣ ਤੇ ਵੀ ਨੌਕਰੀ ਨਹੀਂ ਦਿਵਾਈ ਗਈ | ਉਲਟਾ ਪੈਰ-ਪੈਰ 'ਤੇ ਲਾਰੇ ਹੀ ਲਾਏ ਗਏ | ਜਦੋਂ ਉਸ ਕੋਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਪੈਸੇ ਵਾਪਸ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਮੇਰਾ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ | ਜਦੋਂ ਮੈਂ ਵਾਰ-ਵਾਰ ਉਸ ਦੇ ਘਰ ਜਾ ਕੇ ਪੈਸੇ ਮੰਗੇ ਤਾਂ ਸਿਮਰਜੀਤ ਸਿੰਘ ਨੇ ਮੈਨੂੰ ਧਮਕੀ ਦਿੰਦਿਆਂ ਕਿਹਾ ਕਿ ਤੂੰ ਜੋ ਮਰਜ਼ੀ ਕਰਨਾ ਹੈ ਕਰ ਲੈ ਅਸੀਂ ਤੇਰੇ ਪੈਸੇ ਵਾਪਸ ਨਹੀਂ ਕਰਨੇ | ਪੀੜਤ ਹਰਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਫ਼ਿਰੋਜ਼ਪੁਰ ਵਲੋਂ ਮੇਰੀ ਦਰਖਾਸਤ ਖੋਸਾ ਦਲ ਸਿੰਘ ਪੁਲਿਸ ਚੌਕੀ ਵੱਲੋਂ ਜਾਂਚ ਅਤੇ ਕਰਵਾਈ ਕਰਨ ਸਬੰਧੀ ਭੇਜ ਦਿੱਤੀ ਗਈ | ਪੀੜਤ ਨੇ ਉਕਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾਉਣ ਸਬੰਧੀ ਦੱਸਿਆ | ਪੀੜਤ ਹਰਜੀਤ ਸਿੰਘ ਨੇ ਐਸ.ਐਸ.ਪੀ ਫ਼ਿਰੋਜ਼ਪੁਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਸ ਦੇ ਠੱਗੇ ਗਏ ਪੈਸੇ ਵਾਪਸ ਦਿਵਾਏ ਜਾਣ | ਸੱਚ ਜਾਣਨ ਸਬੰਧੀ ਸ਼ਮਸ਼ੇਰ ਸਿੰਘ ਸੰਮਾ ਪਿੰਡ ਮੀਹਾਂ ਸਿੰਘ ਵਾਲਾ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਦੇ ਕਹਿਣ ਤੇ ਹੀ ਮੈਂ ਸਿਮਰਜੀਤ ਸਿੰਘ ਨੂੰ ਮਿਲਿਆ ਸੀ ਅਤੇ ਕਈ ਵਾਰ ਸਿਮਰਜੀਤ ਸਿੰਘ ਦੇ ਘਰ ਜਾ ਕੇ ਇਸ ਦੇ ਪੈਸੇ ਵਾਪਸ ਕਰਨ ਨੂੰ ਕਿਹਾ ਸੀ ਪ੍ਰੰਤੂ ਸ਼ਿਕਾਇਤ ਕਰਤਾ ਹਰਜੀਤ ਸਿੰਘ ਨੇ ਕਿਸੇ ਦੀ ਚੁੱਕ ਵਿਚ ਆ ਕੇ ਮੇਰੇ ਖ਼ਿਲਾਫ਼ ਵੀ ਦਰਖਾਸਤ ਦੇ ਦਿੱਤੀ | ਜਦੋਂ ਲੱਗੇ ਦੋਸ਼ਾਂ ਦਾ ਪੱਖ ਜਾਣਨ ਸਬੰਧੀ ਸਿਮਰਜੀਤ ਸਿੰਘ ਜੰਗ ਨਾਲ ਫ਼ੋਨ 'ਤੇ ਸੰਪਰਕ ਕੀਤਾ ਤਾਂ ਉਸ ਦਾ ਵਿਹਾਰ ਅਤਿ ਨਿੰਦਣਯੋਗ ਰਿਹਾ | ਉਹ ਸਹੀ ਜਵਾਬ ਦੇਣ ਜਾਂ ਆਪਣਾ ਪੱਖ ਰੱਖਣ ਦੀ ਬਜਾਏ ਉਲਟਾ ਧਮਕੀਆਂ ਦੇਣ 'ਤੇ ਉੱਤਰ ਆਇਆ | ਉਸ ਨੇ ਕਿਹਾ ਕਿ ਮੈਂ ਕਿਸੇ ਹਰਜੀਤ ਸਿੰਘ ਨੂੰ ਨਹੀਂ ਜਾਣਦਾ ਨਾ ਹੀ ਮੈਂ ਕਿਸੇ ਨਾਲ ਠੱਗੀ ਮਾਰੀ ਹੈ | ਜੇਕਰ ਉਸ ਕੋਲ ਮੇਰੇ ਖ਼ਿਲਾਫ਼ ਕੋਈ ਸਬੂਤ ਹੈ ਤਾਂ ਉਹ ਅਦਾਲਤ ਵਿਚ ਜਾ ਕੇ ਮੈਨੂੰ ਸੰਮਨ ਭੇਜ ਦੇਵੇ |
ਪਿਛਲੀ ਖ਼ਬਰ ਚਾਰ ਗਰਾਮ ਹੈਰੋਇਨ ਸਮੇਤ ਅÏਰਤ ਕਾਬੂ ਅਗਲੀ ਖ਼ਬਰ ਨਗਰ ਪੰਚਾਇਤ ਮੱਲਾਂਵਾਲਾ 'ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਵਿਧਾਇਕ ਨਰੇਸ਼ ਕਟਾਰੀਆ ਨੇ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।