ਮੁੱਦਕੀ, 3 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਨੇਕ ਸੁਭਾਅ ਤੇ ਵਧੀਆ ਕਾਰਗੁਜ਼ਾਰੀ ਕਾਰਨ ਕੁਝ ਲੋਕ ਇਹੋ ਜਿਹਾ ਕੰਮ ਕਰ ਜਾਂਦੇ ਹਨ, ਜੋ ਇਤਿਹਾਸ ਬਣ ਜਾਂਦਾ ਹੈ | ਇਹੋ ਜਿਹਾ ਹੀ ਕਾਰਗੁਜ਼ਾਰੀ ਕਰ ਦਿਖਾਈ ਮੁੱਦਕੀ ਦੇ ਪਟਵਾਰੀ ਨਿਰਮਲਜੀਤ ਸਿੰਘ ਨੇ ਜਿਨ੍ਹਾਂ ਨੂੰ ਮੁੱਦਕੀ 'ਚੋਂ ਬਦਲੀ ਹੋਣ ਉਪਰੰਤ ਬਾਅਦ ਵੀ ਇਲਾਕੇ ਦੇ ਲੋਕਾਂ ਵਲੋਂ ਨਮ ਅੱਖਾਂ ਨਾਲ ਵਿਦਾਇਗੀ ਪਾਰਟੀ ਦਿੱਤੀ ਗਈ | ਵਿਦਾਇਗੀ ਪਾਰਟੀ ਸਮੇਂ ਦਰਸ਼ਨ ਸਿੰਘ ਗਰੇਵਾਲ, ਕੁਲਦੀਪ ਸਿੰਘ ਖੋਸਾ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਆਦਿ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਪਟਵਾਰੀ ਜਿੱਥੇ ਇਕ ਵਧੀਆ ਅਤੇ ਨੇਕ ਇਨਸਾਨ ਹਨ | ਉੱਥੇ ਉਹ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਇਲਾਕੇ ਦੇ ਲੋਕਾਂ ਨਾਲ ਵਿਚਰ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ | ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਬਦੌਲਤ ਹੀ ਅੱਜ ਨਿਰਮਲਜੀਤ ਸਿੰਘ ਪਟਵਾਰੀ ਦੀ ਬਦਲੀ ਹੋਣ ਉਪਰੰਤ ਨਗਰ ਨਿਵਾਸੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਹੈ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਬਦਲੀ ਹੋਣ ਉਪਰੰਤ ਪਟਵਾਰੀ ਸਾਹਿਬ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ ਹੈ, ਜੋ ਕਿ ਇਲਾਕੇ ਵਲੋਂ ਉਨ੍ਹਾਂ ਬਖ਼ਸ਼ਿਆ ਇਹ ਮਾਣ-ਸਨਮਾਨ ਹੈ | ਇਸ ਵਿਦਾਇਗੀ ਸਮਾਗਮ ਵਿਚ ਦਰਸ਼ਨ ਸਿੰਘ ਗਰੇਵਾਲ, ਕੁਲਦੀਪ ਸਿੰਘ ਖੋਸਾ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ, ਗੁਰਪ੍ਰੀਤ ਪਟਵਾਰੀ, ਮਹਿੰਦਰ ਸਿੰਘ, ਨਿਮਰਤ ਸਿੰਘ, ਉਪਦੇਸ਼ ਸਿੰਘ ਨੰਬਰਦਾਰ, ਮਲਕੀਤ ਸਿੰਘ ਨੰਬਰਦਾਰ, ਗੁਰਨਾਮ ਸਿੰਘ, ਪਵਿੱਤਰ ਸਿੰਘ, ਰਾਣਾ ਮੁੱਦਕੀ, ਗੁਰਨਾਮ ਸਿੰਘ ਨੰਬਰਦਾਰ ਪਿੰਡ ਗਿੱਲ, ਜਸਵਿੰਦਰ ਸਿੰਘ ਪਟਵਾਰੀ, ਸੁਖਬੀਰ ਸਿੰਘ ਪਟਵਾਰੀ, ਗੁਰਸੇਵਕ ਸਿੰਘ, ਤੋਤੀ ਸਿੰਘ, ਬਾਬਾ ਸੁਖਦੇਵ ਸਿੰਘ, ਵਿਕੀ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ, ਜਗਸੀਰ ਸਿੰਘ ਜੀਓ, ਲੱਕੀ ਮਨਚੰਦਾ, ਰਣਜੀਤ ਜੰਡਵਾਲਾ, ਪਿ੍ੰਸ ਗੁਪਤਾ ਆਦਿ ਨੇ ਨਿਰਮਲਜੀਤ ਸਿੰਘ ਪਟਵਾਰੀ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਨਿਰਮਲਜੀਤ ਸਿੰਘ ਪਟਵਾਰੀ ਨੇ ਬਖ਼ਸ਼ੇ ਗਏ ਮਾਣ-ਸਨਮਾਨ 'ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ |