20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗ੍ਰਾਮ ਨਿਆਲਿਆਂ ਦੇ ਵਿਰੋਧ ਵਿਚ ਫ਼ਿਰੋਜ਼ਪੁਰ ਦੇ ਵਕੀਲ ਅੱਜ ਹੜਤਾਲ 'ਤੇ

ਅਜੀਤ ਡੈਸਕ 04-11-2025
ਫ਼ਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਸੂਬੇ ਦੇ ਵਕੀਲਾਂ ਵਲੋਂ ਗ੍ਰਾਮ ਨਿਆਂਲਿਆਂ ਨੂੰ ਸਥਾਪਤ ਕਰਨ ਦੇ ਫ਼ੈਸਲੇ ਵਿਰੁੱਧ 3 ਅਤੇ 4 ਨਵੰਬਰ ਨੂੰ ਪੂਰਨ ਹੜਤਾਲ (ਨੌਂ ਵਰਕ ਡੇ) ਕਰਨ ਦਾ ਐਲਾਨ ਕੀਤਾ ਗਿਆ | ਜਿਸ ਦੇ ਚੱਲਦੇ ਫ਼ਿਰੋਜ਼ਪੁਰ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਅੱਜ ਹੜਤਾਲ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਉਪ ਪ੍ਰਧਾਨ ਜੋਬਨ ਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ 1 ਨਵੰਬਰ ਨੂੰ ਹੋਈ ਸਾਂਝੀ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਗ੍ਰਾਮ ਨਿਆਂਲਿਆਂ ਐਕਟ, 2008 ਦੇ ਲਾਗੂ ਕਰਨ ਨਾਲ ਸੀਮਤ ਨਿਆਇਕ ਸਾਧਨਾਂ ਦੀ ਵੰਡ ਹੋ ਰਹੀ ਹੈ | ਅਤੇ ਮੌਜੂਦਾ ਅਦਾਲਤਾਂ ਪਹਿਲਾਂ ਹੀ ਲੋਕਾਂ ਲਈ ਕਾਫ਼ੀ ਅਤੇ ਪਹੁੰਚ ਯੋਗ ਹਨ | ਵਕੀਲਾਂ ਵਲੋਂ ਸੂਬੇ ਅੰਦਰ ਗ੍ਰਾਮ ਨਿਆਂਲਿਆਂ ਸਥਾਪਤ ਕਰਨ ਦਾ ਸਖ਼ਤ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਤੋਂ ਇਲਾਵਾ ਐਡਵੋਕੇਟ ਹਰਮਨਦੀਪ ਸਿੰਘ ਸੰਧੂ (ਮੈਂਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਵਿਰੁੱਧ ਹੋਏ ਨਿੰਦਣਯੋਗ ਹਮਲੇ ਅਤੇ ਮੁਕੱਦਮਾ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ | ਪੰਜਾਬ ਦੀਆਂ ਵੱਖ-ਵੱਖ ਬਾਰ ਐਸੋਸੀਏਸ਼ਨਾਂ ਨੇ ਪੂਰਨ ਇੱਕਜੁੱਟਤਾ ਜ਼ਾਹਿਰ ਕਰਦਿਆਂ ਅਧਿਕਾਰੀਆਂ ਤੋਂ ਤੁਰੰਤ ਨਿਆਂ ਦੀ ਮੰਗ ਕੀਤੀ ਹੈ | ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਗ੍ਰਾਮ ਨਿਆਂਲਿਆ ਦਾ ਵਿਚਾਰ ਤੁਰੰਤ ਵਾਪਸ ਲਿਆ ਜਾਵੇ ਨਹੀਂ
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ ਮੌਕੇ ਜੈਨੇਸਿਸ ਡੈਂਟਲ ਹਸਪਤਾਲ ਵਲੋਂ ਕੈਂਪ ਲਗਾਇਆ <br/> ਅਗਲੀ ਖ਼ਬਰ ਐੱਚ. ਕੇ. ਐਲ. ਹਸਪਤਾਲ 'ਚ 5 ਦਿਨਾ ਮੁਫ਼ਤ ਹੱਡੀਆਂ ਅਤੇ ਜੋੜਾਂ ਦਾ ਚੈੱਕਅਪ ਕੈਂਪ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।