28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਕਿਯੂ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੇ ਆਗੂਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਅਜੀਤ ਡੈਸਕ 02-09-2025
ਪੰਜੇ ਕੇ ਉਤਾੜ, 1 ਸਤੰਬਰ (ਪੱਪੂ ਸੰਧਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੇ ਆਗੂਆਂ ਵਲੋਂ ਅੱਜ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਪਿੰਡ ਗਜਨੀ ਵਾਲਾ, ਮੱਤੜ, ਦੋਨਾਂ ਮੱਤੜ, ਚੱਕ ਸ਼ਿਕਾਰ, ਰਾਜਾ ਰਾਏ ਕੇ, ਸ਼ੇਰ ਸਿੰਘ ਵਾਲਾ, ਅਜਾਬਾ ਆਦਿ ਦਾ ਦੌਰਾ ਕੀਤਾ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਮੁਸ਼ਕਲਾਂ ਸੁਣੀਆਂ ਗਈਆਂ | ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਢੋਟ, ਮੰਗਲ ਦਾਸ ਜਨਰਲ ਸਕੱਤਰ, ਸਤਨਾਮ ਚੰਦ ਖ਼ਜ਼ਾਨਚੀ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ ਨੇ ਦੱਸਿਆ ਕਿ ਉਹ ਲਗਾਤਾਰ ਹੜ੍ਹ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਹੜ੍ਹਾਂ ਨਾਲ ਬਾਰਡਰ ਪੱਟੀ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਹਜ਼ਾਰਾਂ ਏਕੜ 'ਚ ਖੜੀਆਂ ਫ਼ਸਲਾਂ, ਘਰ ਅਤੇ ਪਸ਼ੂ ਹੜ੍ਹਾਂ ਦੇ ਪਾਣੀ ਦੀ ਲਪੇਟ ਵਿਚ ਆਏ ਹਨ, ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ | ਕਿਸਾਨ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹਾਂ ਕਾਰਨ ਹੋਏ ਫ਼ਸਲਾਂ, ਪਸ਼ੂਆਂ ਤੇ ਘਰਾਂ ਦੇ ਨੁਕਸਾਨ ਦੀ ਜਲਦ ਤੋਂ ਜਲਦ ਸਰਵੇ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਪੰਜੇ ਕੇ ਦੇ ਪ੍ਰਧਾਨ ਸਤਨਾਮ ਚੰਦ, ਮੀਤ ਪ੍ਰਧਾਨ ਸੋਨੂੰ ਨੰਬਰਦਾਰ, ਸ਼ਾਮ ਲਾਲ, ਬੂੜ ਸਿੰਘ, ਸਾਜਨ ਢੋਟ, ਤਿਲਕ ਰਾਜ, ਰਕੇਸ਼ ਕੁਮਾਰ, ਪਾਲਾ ਹਾਜੀ ਬੇਟੂ, ਕਿ੍ਸ਼ਨ ਹਾਂਡਾ ਪਿੰਡੀ, ਅਮਰੀਕ ਸਿੰਘ ਛਿੱਲੀਆਂ, ਗੁਰਦੀਪ ਸਿੰਘ, ਮਲੂਕ ਸਿੰਘ ਸਰਪੰਚ ਸ਼ੇਰ ਸਿੰਘ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹਾਂ ਦੌਰਾਨ ਪੀੜਤ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰੀ ਫ਼ਿਰੋਜ਼ਪੁਰ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨ... ਅਗਲੀ ਖ਼ਬਰ ਬੰਨ੍ਹਾਂ 'ਤੇ ਖੜ੍ਹ ਕੇ ਭਾਸ਼ਨ ਦੇਣ ਦੀ ਬਜਾਏ ਪੰਜਾਬ ਸਰਕਾਰ ਦੇ ਮੰਤਰੀ ਹੜ੍ਹ ਪੀੜਤਾਂ ਦੀ ਬਾਂਹ ਫੜਨ-ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।