21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਲੇਜ ਡਿਫੈਂਸ ਕਮੇਟੀ ਤੇ ਸਵਰਗ ਧਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਹੜ੍ਹ ਪ੍ਰਭਾਵਿਤਾਂ ਨੂੰ ਲੰਗਰ ਵੰਡਿਆ <br/>

ਅਜੀਤ ਡੈਸਕ 02-09-2025
ਪੰਜੇ ਕੇ ਉਤਾੜ, 1 ਸਤੰਬਰ (ਪੱਪੂ ਸੰਧਾ)- ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਅੱਗੇ ਆਈ ਵਿਲੇਜ਼ ਡਿਫੈਂਸ ਕਮੇਟੀ ਤੇ ਸਵਰਗ ਧਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜੇ ਕੇ ਉਤਾੜ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਸਮਝਦੇ ਹੋਏ ਅੱਜ ਰਾਕੇਸ਼ ਮੁਟਨੇਜਾ ਦੀ ਪ੍ਰਧਾਨਗੀ ਹੇਠ ਪਿੰਡ ਸਬਾਜ਼ ਕੇ, ਆਤੂ ਵਾਲਾ, ਝੁੱਗੇ, ਕਾਲੂ ਵਾਲੇ ਝੁੱਗੇ ਵਿਖੇ ਕਿਸ਼ਤੀ ਰਾਹੀਂ ਪਹੁੰਚ ਕੇ ਲੋੜਵੰਦਾਂ ਨੂੰ ਬਣਿਆ ਹੋਇਆ ਲੰਗਰ ਵਰਤਾਇਆ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਜਿੱਥੇ ਲੰਗਰ ਛਕਿਆ ਉੱਥੇ ਕਮੇਟੀ ਤੇ ਸੁਸਾਇਟੀ ਦੇ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ | ਸੁਸਾਇਟੀ ਦੇ ਨੁਮਾਇੰਦਿਆਂ ਨੇ ਹੜ੍ਹ ਪੀੜਤਾਂ ਨੂੰ ਕਮੇਟੀ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਔਖੀ ਘੜੀ 'ਚ ਹਰ ਸੰਭਵ ਸਹਾਇਤਾ ਲਈ ਤੁਹਾਡੇ ਨਾਲ ਖੜੇ ਹਾਂ | ਇਸ ਮੌਕੇ ਰਾਕੇਸ਼ ਮੁਟਨੇਜਾ, ਰਾਜ ਕੁਮਾਰ ਧਵਨ, ਸੁਭਾਸ਼ ਢੋਟ, ਸੁਰਜੀਤ ਸਿੰਘ, ਜੱਗਾ ਮੁਤੀ, ਰੌਸ਼ਨ ਲਾਲ ਨਰੂਲਾ, ਸੰਜੂ ਧਮੀਜਾ, ਲੱਡੂ ਪਸਰੀਚਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੇ ਲੋਕ ਹਰ ਮੁਸੀਬਤ ਨਾਲ ਲੜਨ ਦੀ ਹਿੰਮਤ ਰੱਖਦੇ ਹਨ-ਬਾਂਸਲ <br/> ਅਗਲੀ ਖ਼ਬਰ ਨੌਜਵਾਨ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 4 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।