ਜ਼ੀਰਾ, 21 ਜੁਲਾਈ (ਰਜਨੀਸ਼ ਕਥੂਰੀਆ)-ਜ਼ੋਨ ਕੋਟ-ਈਸੇ-ਖਾਂ ਦੇ ਪ੍ਰਧਾਨ ਪਿ੍ੰਸੀਪਲ ਜੁਗਰਾਜ ਸਿੰਘ ਸਕੱਤਰ ਪਲਵਿੰਦਰ ਸਿੰਘ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਗਲੋਟੀ ਦੀ ਨਿਗਰਾਨੀ ਹੇਠ ਜ਼ੋਨਲ ਪੱਧਰੀ ਸਕੂਲ ਖੇਡਾਂ 2025 ਕਰਵਾਈਆਂ ਜਾ ਰਹੀਆਂ ਹਨ | ਜਿਸ ਦਾ ਉਦਘਾਟਨ ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਰੀਬਨ ਕੱਟ ਕੇ ਕੀਤਾ | ਇਨ੍ਹਾਂ ਖੇਡਾਂ ਵਿਚ ਅੰਡਰ-14,17,ਅਤੇ 19 ਲੜਕੇ-ਲੜਕੀਆਂ ਨੈੱਟਬਾਲ, ਕਰਾਟੇ, ਮਾਰਸ਼ਲ ਆਰਟ, ਤਾਈਕਵਾਡੋਂ ਖੇਡਾਂ 'ਚ ਭਾਗ ਲੈ ਰਹੇ ਹਨ | ਲੜਕੀਆਂ ਦੇ ਮੈਚ ਮਿਤੀ 21-22 ਜੁਲਾਈ ਅਤੇ ਲੜਕਿਆਂ ਦੇ ਮੈਚ 23-24 ਜੁਲਾਈ ਨੂੰ ਕਰਵਾਏ ਜਾ ਰਹੇ ਹਨ | ਅੱਜ ਹੇਮਕੁੰਟ ਸਕੂਲ ਵਿਚ ਵੱਖ-ਵੱਖ ਸਕੂਲਾਂ ਦੇ ਲਗਭਗ 130 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ 'ਤੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ.ਮੈਡਮ ਰਣਜੀਤ ਕੌਰ ਸੰਧੂ, ਪਿ੍ੰਸੀਪਲ ਮੈਡਮ ਰਮਨਜੀਤ ਕੌਰ, ਪਿ੍ੰਸੀਪਲ ਸੋਨੀਆ ਸ਼ਰਮਾ ਨੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ ਤੇ ਜ਼ੋਨ ਪੱਧਰ 'ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰ 'ਤੇ ਖੇਡਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਕੋਚ ਸੁਰਿੰਦਰਪਾਲ ਸਿੰਘ, ਜਗਵਿੰਦਰ ਸਿੰਘ, ਚੰਦਨ, ਹਰਸ਼ਦੀਪ ਸਿੰਘ, ਜਿੰਦਰਪਾਲ ਸਿੰਘ, ਅਮਨਦੀਪ ਸਿੰਘ, ਮਨਿੰਦਰਜੀਤ ਸਿੰਘ, ਮਹੇਸ਼ ਕੁਮਾਰ ਅਤੇ ਮੈਡਮ ਪ੍ਰਕਿ੍ਤੀ, ਪਿ੍ਯਾ, ਸਤਿੰਦਰਪ੍ਰੀਤ ਕੌਰ, ਰਾਜਿੰਦਰ ਕੌਰ, ਸਿਮਰਨਜੀਤ ਕੌਰ ਨੇ ਖਿਡਾਰੀਆਂ ਨੂੰ ਖੇਡ ਦੇ ਮੈਦਾਨ ਵਿਚ ਖੇਡਣ ਦੇ ਗੁਰ ਸਿਖਾਏ |