25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅਗਰਵਾਲ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ

ਅਜੀਤ ਡੈਸਕ 22-07-2025
ਗੁਰੂਹਰਸਹਾਏ, 21 ਜੁਲਾਈ (ਕਪਿਲ ਕੰਧਾਰੀ)-ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦਿੰਦਾ ਆ ਰਿਹਾ ਅਗਰਵਾਲ ਹਸਪਤਾਲ ਵਿਖੇ ਹਸਪਤਾਲ ਦੇ ਐਮ.ਡੀ ਡਾ. ਪਵਨ ਅਗਰਵਾਲ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ 'ਚ ਡਾ. ਪਵਨ ਅਗਰਵਾਲ ਮੈਡੀਕਲ ਡਾਇਰੈਕਟਰ, ਡਾ. ਅੰਕਿਤ ਅਗਰਵਾਲ ਐਮ.ਐੱਸ ਜਨਰਲ ਸਰਜਨ ਤੇ ਲੇਡੀ ਡਾ. ਸਾਕਸ਼ੀ ਬਾਂਸਲ ਐਮ.ਐੱਸ ਓ.ਬੀ.ਐਮ. ਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਵਲੋਂ ਇਲਾਕੇ ਭਰ ਤਾੋ ਆਏ 154 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਇਸ ਮੌਕੇ ਲੋੜਵੰਦਾਂ ਮਰੀਜ਼ਾਂ ਦੇ ਸੀ.ਬੀ.ਸੀ. ਬਲੱਡ ਸ਼ੂਗਰ, ਯੂਰੀਨ ਟੈੱਸਟ, ਈ.ਸੀ.ਜੀ. ਆਦਿ ਟੈੱਸਟ ਮੁਫ਼ਤ ਵਿਚ ਕੀਤੇ ਗਏ ਤੇ ਅਲਟਰਾਸਾਊਾਡ ਵੀ ਅੱਧੇ ਰੇਟ 'ਤੇ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਡਾ. ਪਵਨ ਅਗਰਵਾਲ ਐਮ.ਡੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਅੰਕਿਤ ਅਗਰਵਾਲ ਜੋ ਕਿ ਸਰਜਨ ਹਨ ਤੇ ਉਨ੍ਹਾਂ ਦੀ ਨੂੰ ਹ ਡਾ. ਸਾਕਸ਼ੀ ਬਾਂਸਲ ਜੋ ਕਿ ਔਰਤਾਂ ਦੇ ਰੋਗਾਂ ਦੇ ਮਾਹਿਰ ਹਨ | ਉਨ੍ਹਾਂ ਵਲੋਂ ਅਗਰਵਾਲ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਵੀ ਪਿਛਲੇ ਲੰਮੇ ਸਮੇਂ ਤਾੋ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਘੱਟ ਰੇਟ 'ਤੇ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਇਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਦੋਨੋਂ ਡਾਕਟਰ ਵੀ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਕੇ ਅਗਰਵਾਲ ਹਸਪਤਾਲ ਦਾ ਨਾਮ ਰੌਸ਼ਨ ਕਰਨਗੇ | ਇਸ ਮੌਕੇ ਆਏ ਮਰੀਜ਼ਾਂ ਨੂੰ ਹਸਪਤਾਲ ਵਲੋਂ ਲੰਗਰ ਵੀ ਛਕਾਇਆ ਗਿਆ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਜ਼ੋਨਲ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਪੰਜਾਬ ਦੇ ਹਿਤਾਂ ਦੀ ਰਾਖੀ ਸਿਰਫ਼ ਅਕਾਲੀ ਦਲ ਹੀ ਕਰ ਸਕਦਾ ਹੈ-ਸੁਖਬੀਰ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।