ਜ਼ੀਰਾ, 21 ਜੁਲਾਈ (ਰਜਨੀਸ਼ ਕਥੂਰੀਆ)-ਮਹਾਂਮੰਡਲੇਸਵਰ ਸ੍ਰੀ ਸ੍ਰੀ 1008 ਸੁਵਾਮੀ ਕਮਲਪੁਰੀ ਪੂਜਨੀਕ ਵਲੋਂ ਗਊਸ਼ਾਲਾ ਪਿੰਜਰਾਪੋਲ ਜ਼ੀਰਾ ਵਿਖੇ ਬਾਲ ਬ੍ਰਹਮਚਾਰੀ ਬ੍ਰਹਮਲੀਨ ਸ਼ੰਕਰਪੁਰੀ ਜੀ ਦੀ ਆਦਮ ਕੱਦ ਮੂਰਤੀ ਸਥਾਪਨਾ ਸਬੰਧੀ ਭੂਮੀ ਪੂਜਣ ਕਰਵਾਇਆ ਗਿਆ | ਇਸ ਮੌਕੇ 'ਤੇ ਪੰਡਿਤ ਜਤਿੰਦਰ ਮਿਸ਼ਰਾ ਵਲੋਂ ਧਾਰਮਿਕ ਰੀਤੀ ਰਸਮਾਂ ਤੇ ਵਿਧੀਵਤ ਪੂਰਵਕ ਧਰਤੀ ਪੂਜਣ ਕਰਵਾਇਆ ਗਿਆ | ਇਸ ਮੌਕੇ 'ਤੇ ਸਵਾਮੀ ਕਮਲਪੁਰੀ ਜੀ ਨੇ ਦੱਸਿਆ ਕਿ ਸਵਾਮੀ ਸ਼ੰਕਰਾਪੁਰੀ ਜੀ ਨੇ ਬੇਜ਼ਬਾਨ ਗਊ ਤੇ ਸਮਾਜ ਭਲਾਈ ਲਈ ਗਊਸ਼ਾਲਾ, ਧਰਮਸ਼ਾਲਾ ਖੂਹ ਆਦਿ ਵੱਖ-ਵੱਖ ਸਥਾਨਾਂ 'ਤੇ ਬਣਵਾਏ ਤੇ ਸਾਡੇ ਪ੍ਰੇਰਣਾਦਾਇਕ ਬਣਕੇ ਜ਼ਿੰਦਗੀ ਜਿਊਣ ਲਈ ਸਾਡਾ ਮਾਰਗ ਦਰਸ਼ਨ ਕੀਤਾ | ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਦੱਸਿਆ ਕਿ ਬ੍ਰਹਮਚਾਰੀ ਮਹਾਮੰਡਲੇਸਵਰ ਸਵਾਮੀ ਸ਼ੰਕਰਾਪੁਰੀ ਜੀ ਦੀ ਆਦਮ ਕੱਦ 6 ਫੁੱਟ ਉੱਚੀ ਸੰਗਮਰਮਰ ਦੀ ਪਵਿੱਤਰ ਮੂਰਤੀ ਗਊਸ਼ਾਲਾ ਵਿਖੇ ਸਥਾਪਤ ਕੀਤੀ ਜਾਵੇਗੀ | ਇਸ ਮੌਕੇ 'ਤੇ ਸਵਾਮੀ ਕਮਲਪੁਰੀ, ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ, ਜਗਦੇਵ ਸ਼ਰਮਾ, ਐਡਵੋਕੇਟ ਵਿਜੇ ਬਾਂਸਲ, ਵੀਰ ਸਿੰਘ ਚਾਵਲਾ, ਐਡਵੋਕੇਟ ਸਤਿਨ ਬਾਂਸਲ, ਸੰਦੀਪ ਗੋਇਲ, ਜਸਪਾਲ ਧਵਨ ਅਲਗੋ ਕੋਠੀ, ਗੁਰਬਖ਼ਸ਼ ਸਿੰਘ ਵਿੱਜ, ਦੀਪਾ ਕੰਡਾ, ਵਰਿੰਦਰ ਜੈਨ, ਟਿੰਕੂ ਖੁਰਮਾ, ਰਵੀ ਗਰੋਵਰ ਨੰਬਰਦਾਰ, ਰਵਿੰਦਰ ਮੰਗਾ, ਗੁਰਦੇਵ ਸਿੰਘ ਸਿੱਧੂ, ਡਾਇਰੈਕਟਰ, ਬਿ੍ਜ ਭੂਸ਼ਣ ਸ਼ਰਮਾ, ਅਮਨਦੀਪ ਨਾਰੰਗ, ਅਮਰ ਲਾਲ ਅਰੋੜਾ, ਦੀਪਕ ਵਿੱਜ, ਲੱਡੂ ਚੋਪੜਾ, ਰਾਮ ਕਿ੍ਸ਼ਨ ਅਤੇ ਜੌਲੀ ਸ਼ਰਮਾ ਆਦਿ ਹਾਜ਼ਰ ਸਨ |