ਮੁੱਦਕੀ, 21 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਗੁਰਦੁਆਰਾ ਨਾਨਕ ਨਗਰੀ ਸਾਹਿਬ ਮੁੱਦਕੀ ਵਿਖੇ ਦਸਮੇਸ਼ ਡੈਂਟਲ ਹਸਪਤਾਲ ਫ਼ਰੀਦਕੋਟ ਵਲੋਂ ਕਮੇਟੀ ਪ੍ਰਧਾਨ ਸੁਖਵੰਤ ਸਿੰਘ ਖੋਸਾ ਤੇ ਸੁਖਮੰਦਰ ਖੋਸਾ ਦੀ ਅਗਵਾਈ ਹੇਠ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਦਸਮੇਸ਼ ਡੈਂਟਲ ਹਸਪਤਾਲ ਫ਼ਰੀਦਕੋਟ ਤੇ ਸਮੂਹ ਡਾਕਟਰ ਦੀ ਟੀਮ ਵਲੋਂ ਆਏ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ | ਇਸ ਕੈਂਪ 'ਚ ਗੁਰਸੇਵਕ ਸਿੰਘ ਬਰਾੜ ਵਲੋਂ ਦਵਾਈਆਂ ਦਾ ਕੈਂਪ ਲਗਾਇਆ ਗਿਆ | ਅਖੀਰ ਪ੍ਰਬੰਧਕਾਂ ਵਲੋਂ ਕੈਂਪ ਲਗਾਉਣ 'ਤੇ ਦਸਮੇਸ਼ ਡੈਂਟਲ ਹਸਪਤਾਲ ਫ਼ਰੀਦਕੋਟ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲਖਵੰਤ ਸਿੰਘ, ਜਸਵੰਤ ਸਿੰਘ, ਜਸਪਾਲ ਸਿੰਘ, ਅਰਮਾਨ ਸਿੰਘ, ਕੁਲਵੰਤ ਸਿੰਘ, ਜਤਿੰਦਰ ਸਿੰਘ, ਗੁਰਨਾਮ ਸਿੰਘ, ਪਰਮਜੀਤ ਕੌਰ, ਗੁਰਦਵਿੰਦਰ ਕੌਰ, ਸੁਖਵਿੰਦਰ ਸਿੰਘ, ਜਸਵਿੰਦਰ ਕੌਰ, ਗੁਰਦੀਪ ਸਿੰਘ, ਜਗਰੂਪ ਸਿੰਘ, ਕੁਲਦੀਪ ਕੌਰ, ਹਰਭਜਨ ਸਿੰਘ, ਰੇਸ਼ਮ ਸਿੰਘ, ਬਲਵਿੰਦਰ ਕੌਰ ਆਦਿ ਹਾਜ਼ਰ ਸਨ |