ਜ਼ੀਰਾ, 21 ਜੁਲਾਈ (ਰਜਨੀਸ਼ ਕਥੂਰੀਆ)-ਸਰਕਾਰੀ ਹਾਈ ਸਕੂਲ ਸ਼ੀਹਾਂਪਾੜੀ ਦੇ ਇੰਗਲਿਸ਼ ਅਧਿਆਪਕ ਰਾਜਬੀਰ ਸਿੰਘ ਨੇ ਕੁਦਰਤ ਪੱਖੀ ਪਹਿਲਕਦਮੀ ਕਰਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਬੂਟੇ ਵੰਡ ਕੇ ਜਨਮ ਦਿਨ ਮਨਾਇਆ | ਇਸ ਸਬੰਧ 'ਚ ਸਰਕਾਰੀ ਹਾਈ ਸਕੂਲ ਸ਼ੀਹਾਂਪਾੜੀ ਵਿਖੇ ਸਮਾਗਮ ਰੱਖਿਆ ਗਿਆ | ਜਿਸ ਦੌਰਾਨ ਅਧਿਆਪਕ ਰਾਜਬੀਰ ਸਿੰਘ ਨੇ ਸਕੂਲ ਦੇ 80 ਦੇ ਕਰੀਬ ਵਿਦਿਆਰਥੀਆਂ ਨੂੰ ਬੂਟੇ ਵੰਡੇ ਤੇ ਇਨ੍ਹਾਂ ਬੂਟਿਆਂ ਦਾ ਪਾਲਨ ਪੋਸ਼ਣ ਕਰਨ ਦਾ ਪ੍ਰਣ ਦਿਵਾਇਆ | ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਤੇ ਸਟਾਫ਼ ਨੂੰ ਰਿਫਰੈਸ਼ਮੈਂਟ ਵੀ ਦਿੱਤੀ | ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਅਧਿਆਪਕ ਕਮਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਇਸ ਗੱਲ 'ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਮਾਨਸੂਨ ਦੇ ਮੌਸਮ ਦੇ ਚੱਲਦਿਆਂ ਅਧਿਆਪਕ ਰਾਜਬੀਰ ਸਿੰਘ ਵਲੋਂ ਬੂਟੇ ਵੰਡ ਕੇ ਆਪਣਾ ਜਨਮ ਦਿਨ ਮਨਾਉਣ ਦੀ ਨਵੀਂ ਪਿਰਤ ਪਾਈ ਗਈ ਹੈ | ਇਸ ਮੌਕੇ 'ਤੇ ਮੁੱਖ ਅਧਿਆਪਕ ਕਮਲਜੀਤ ਸਿੰਘ, ਸਤਨਾਮ ਸਿੰਘ, ਅਮਿਤ ਕੁਮਾਰ, ਮੈਡਮ ਕੁਲਦੀਪ ਕੌਰ, ਮੈਡਮ ਹਰਮਨਦੀਪ ਕੌਰ ਅਤੇ ਮੈਡਮ ਰਿਤੂ ਆਦਿ ਹਾਜ਼ਰ ਸਨ |