ਜ਼ੀਰਾ, 21 ਜੁਲਾਈ (ਪ੍ਰਤਾਪ ਸਿੰਘ ਹੀਰਾ)-ਪੈਰਾਡਾਈਜ਼ ਪਬਲਿਕ ਸੀਨੀਅਰ ਸਕੂਲ 'ਚ ਐਨ.ਸੀ.ਸੀ ਯੂਨਿਟ ਜੋ ਕਿ 13 ਪੰਜਾਬ ਬਟਾਲੀਅਨ ਫ਼ਿਰੋਜ਼ਪੁਰ ਦੇ ਹੇਠ ਚੱਲ ਰਿਹਾ ਹੈ, ਜਿਸ ਤਹਿਤ ਕਮਾਂਡਿੰਗ ਅਫ਼ਸਰ ਸੀ.ਐੱਸ ਸ਼ਰਮਾ ਤੇ ਐਡਮ ਅਰਵਿੰਦ ਨਾਥਨ ਦੀ ਅਗਵਾਈ ਹੇਠ ਕੈਡਿਟ ਸ਼ੁੱਭਪ੍ਰੀਤ ਵਲੋਂ ਆਪਣੀ ਪ੍ਰਭਿਤਾ ਨੂੰ ਨਿਖਾਰਦਿਆਂ ਹੋਇਆਂ ਸੋਨ ਤਗਮਾ ਹਾਸਲ ਕੀਤਾ | ਇਹ ਇੰਟਰਨੈਸ਼ਨਲ ਗਰੁੱਪ ਮੁਕਾਬਲਾ ਕੈਂਪ ਰੋਪੜ ਵਿਖੇ ਕਰਵਾਇਆ ਗਿਆ | ਜਿਸ 'ਚ ਪੰਜਾਬ ਦੇ 6 ਜ਼ਿਲੇ੍ਹ ਤੇ ਹਿਮਾਚਲ ਤੇ ਹਰਿਆਣਾ ਸਟੇਟ ਵੀ ਸ਼ਾਮਿਲ ਸਨ | 13 ਪੰਜਾਬ ਬਟਾਲੀਅਨ ਵਲੋਂ ਫਾਇਰਿੰਗ ਮੁਕਾਬਲਿਆਂ 'ਚ ਕੈਡਿਟ ਸ਼ੁੱਭਪ੍ਰੀਤ ਨੇ ਸੋਨ ਤਗਮਾ ਜਿੱਤਿਆ | ਇਸ ਵੱਡੀ ਪ੍ਰਾਪਤੀ 'ਤੇ ਪੈਰਾਡਾਈਜ਼ ਪਬਲਿਕ ਸੀਨੀਅਰ ਸਕੂਲ ਦੇ ਚੇਅਰਮੈਨ ਹਰਜੀਤ ਸਿੰਘ ਸਿੱਧੂ, ਅਮਰਜੀਤ ਕੌਰ ਸਿੱਧੂ, ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਤੇ ਸਕੂਲ ਮੈਨੇਜਮੈਂਟ ਵਲੋਂ ਕੈਡਿਟ ਸ਼ੁੱਭਪ੍ਰੀਤ ਸਿੰਘ ਨੂੰ ਵਧਾਈ ਦੇ ਪਾਤਰ ਦੱਸਦਿਆਂ ਹੋਇਆਂ ਹੋਰ ਮਿਹਨਤ ਕਰਕੇ ਭਵਿੱਖ ਵਿਚ ਆਉਣ ਵਾਲੇ ਸਾਰੇ ਮੁਕਾਬਲਿਆਂ 'ਚ ਇਸੇ ਤਰ੍ਹਾਂ ਹੀ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਏ.ਐਨ.ਓ. ਅਰਵਿੰਦਰ ਸਿੰਘ, ਐੱਚ.ਓ.ਡੀ. ਮੈਡਮ ਪਰਿਭਾਸ਼ਾ, ਮੋਨਿਕਾ, ਕਰਮਜੀਤ ਕੌਰ, ਸੰਗੀਤਾ, ਸੰਧਿਆ, ਮਧੂ, ਜਸਪ੍ਰੀਤ ਕੌਰ ਹਾਜ਼ਰ ਸਨ |