24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪੀਰ ਬਾਬਾ ਨੌਗਜੀਆ ਦੀ ਦਰਗਾਹ 'ਤੇ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 22-07-2025
ਜ਼ੀਰਾ, 21 ਜੁਲਾਈ (ਪ੍ਰਤਾਪ ਸਿੰਘ ਹੀਰਾ)-ਧੰਨ ਧੰਨ ਪੀਰ ਬਾਬਾ ਨੌਗਜੀਆ ਜੀ ਦੀ ਦਰਗਾਹ 'ਤੇ ਸਾਈ ਵਿੱਕੀ ਸ਼ਾਹ ਨਕੋਦਰ ਵਾਲਿਆਂ ਤੇ ਸੁਦੇਸ਼ ਕੁਮਾਰ ਸ਼ਾਹ ਘੁਰਕੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਤੇ ਸੇਵਾਦਾਰ ਬਾਬਾ ਅਮਰਜੀਤ ਸਿੰਘ ਤੇ ਮਾਤਾ ਅਮਰਜੀਤ ਕੌਰ ਦੀ ਅਗਵਾਈ ਹੇਠ ਸਾਲਾਨਾ ਜੋੜ ਮੇਲਾ ਤੇ ਲੰਗਰ ਭੰਡਾਰਾ ਪੀਰ ਬਾਬਾ ਨੌਗਜੀਆ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜ਼ੀਰਾ ਵਿਖੇ ਕਰਵਾਇਆ ਗਿਆ | ਇਸ ਮੌਕੇ ਸੈਂਕੜੇ ਸ਼ਰਧਾਲੂਆਂ ਨੇ ਦਰਗਾਹ 'ਤੇ ਮੱਥਾ ਟੇਕ ਕੇ ਆਪਣੀ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਪ੍ਰਾਰਥਨਾ ਕੀਤੀ | ਮੇਲੇ ਦੌਰਾਨ ਪ੍ਰਬੰਧਕਾਂ ਵਲੋਂ ਚਿਰਾਗ ਰੌਸ਼ਨ ਕੀਤੇ ਗਏ ਤੇ ਚਾਦਰ ਚੜ੍ਹਾਉਣ ਦੀ ਪਵਿੱਤਰ ਰਸਮ ਅਦਾ ਕੀਤੀ ਗਈ | ਮੇਲੇ 'ਚ ਰਾਜਸਥਾਨ ਤੋਂ ਪਹੁੰਚੇ ਸੂਫੀ ਕਲਾਕਾਰ ਗੁਰਸੇਵਕ ਅਲੀ ਹਨੂਮਾਨਗੜ੍ਹ ਵਾਲੇ ਵਲੋਂ ਆਪਣੇ ਸੂਫੀ ਗੀਤਾਂ ਤੇ ਕਵਾਲੀਆਂ ਰਾਹੀਂ ਪੂਰੇ ਪੰਡਾਲ ਨੂੰ ਝੂਮਣ ਲਾ ਦਿੱਤਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਹਿਕਦੀਪ ਸਿੰਘ ਜ਼ੀਰਾ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਡਾ. ਰਸ਼ਪਾਲ ਸਿੰਘ, ਕੌਂਸਲਰ ਹਰੀਸ਼ ਤਾਂਗਰਾ, ਕੌਂਸਲਰ ਅਸ਼ੋਕ ਮਨਚੰਦਾ, ਯੂਥ ਕਾਂਗਰਸ ਆਗੂ ਪਰਮਿੰਦਰ ਸਿੰਘ ਲਾਡਾ, ਨੰਬਰਦਾਰ ਕੌਂਸਲਰ ਗੁਰਭਗਤ ਗਿੱਲ ਗੋਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਸਮੁੱਚੇ ਨਗਰ ਨੂੰ ਮੇਲੇ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਮਹਿਕਦੀਪ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਅੰਦਰ ਪੀਰਾਂ ਫਕੀਰਾਂ ਦੀ ਯਾਦ ਵਿਚ ਲੱਗਦੇ ਮੇਲੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਸਕੀ ਮੋਂਗਾ, ਮੰਗਲ ਸਿੰਘ, ਵੰਸ਼ ਮੋਂਗਾ, ਭੋਲਾ ਘੁਰਕੀ, ਭਾਜਪਾ ਯੂਥ ਵਿੰਗ ਦੇ ਪ੍ਰਧਾਨ ਕਸ਼ਿਸ਼ ਮਨੂੰ ਘੁਰਕੀ, ਪਵਨ ਕੁਮਾਰ, ਪ੍ਰਦੀਪ ਕੁਮਾਰ, ਗੌਰਵ ਗੌਰੀ, ਨੀਰਜ ਕੁਮਾਰ, ਜਸਪਾਲ, ਰਾਕੇਸ਼, ਸੋਨੂੰ, ਸਚਿਨ ਨਾਰੰਗ, ਗਗਨ, ਰਾਹੁਲ, ਬਿੰਦਰ, ਵਿਪਨ ਮਹਿਰਮ, ਸੰਦੀਪ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੈਰਾਡਾਈਜ਼ ਸਕੂਲ ਦੇ ਹੋਣਹਾਰ ਕੈਡਿਟ ਨੇ ਫਾਇਰਿੰਗ ਮੁਕਾਬਲੇ 'ਚ ਹਾਸਿਲ ਕੀਤਾ ਸੋਨ ਤਗਮਾ ਅਗਲੀ ਖ਼ਬਰ ਕਸਬਾ ਮੁੱਦਕੀ 'ਚ ਮਿ੍ਤਕ ਦੇਹ ਸੰਭਾਲ ਘਰ ਬਣਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।