24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਕਸਬਾ ਮੁੱਦਕੀ 'ਚ ਮਿ੍ਤਕ ਦੇਹ ਸੰਭਾਲ ਘਰ ਬਣਾਉਣ ਸੰਬੰਧੀ ਮੀਟਿੰਗ

ਅਜੀਤ ਡੈਸਕ 22-07-2025
ਮੁੱਦਕੀ, 21 ਜੁਲਾਈ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੀ ਰਾਮ ਬਾਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕਮੇਟੀ ਪ੍ਰਧਾਨ ਕੁਲਵੰਤ ਰਾਏ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਥਾਨਕ ਰਾਮ ਬਾਗ 'ਚ ਮਿ੍ਤਕ ਦੇਹ ਸੰਭਾਲ ਘਰ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਰਾਮ ਬਾਗ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਕਟਾਰੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਜਸਪਾਲ ਰਾਏ ਗਰਗ ਲੀਡਰ ਆੜ੍ਹਤੀਏ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਯਾਦ 'ਚ ਗਰਗ ਪਰਿਵਾਰ ਵਲੋਂ ਮਿ੍ਤਕ ਦੇਹ ਸੰਭਾਲ ਘਰ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਗਈ ਅਤੇ ਰਾਮਬਾਗ ਕਮੇਟੀ ਨਾਲ ਰਾਬਤਾ ਕੀਤਾ ਗਿਆ | ਗਰਗ ਪਰਿਵਾਰ ਵਲੋਂ ਇਸ ਮਿ੍ਤਕ ਦੇਹ ਸੰਭਾਲ ਘਰ ਬਣਾਉਣ ਦੇ ਖ਼ਰਚੇ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ ਤੇ ਕੰਮ ਦੀ ਦੇਖ-ਰੇਖ ਰਾਮ ਬਾਗ ਕਮੇਟੀ ਵਲੋਂ ਕੀਤੀ ਜਾਵੇਗੀ | ਇਸ ਸੰਭਾਲ ਘਰ ਬਣਨ ਨਾਲ ਇਲਾਕੇ ਦੇ ਘੱਟੋ-ਘੱਟ 15-20 ਪਿੰਡਾਂ ਨੂੰ ਮਿ੍ਤਕ ਦੇਹ ਸੰਭਾਲਣ ਲਈ ਹੋਰ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ | ਇਸ ਮੌਕੇ ਸੁਸ਼ੀਲ ਗੁਪਤਾ ਖ਼ਜ਼ਾਨਚੀ, ਜਤਿੰਦਰ ਸਿੰਘ ਘਾਲੀ ਐਮ.ਸੀ, ਜਸਵੰਤ ਸਿੰਘ ਮੱਲਾ, ਰਘੁਬੀਰ ਸਿੰਘ ਮੀਤ ਪ੍ਰਧਾਨ, ਜਗਸੀਰ ਸਿੰਘ ਜੱਗਾ ਸਕੱਤਰ, ਸਿਮਰਜੀਤ ਸਿੰਘ ਸਿੰਮਾ ਦਫ਼ਤਰ ਸਕੱਤਰ, ਭਾਰਤ ਭੂਸ਼ਣ ਗੁਪਤਾ, ਘਾਲੀ ਇਲੈਕਟ੍ਰੋਨਿਕਸ, ਇੰਦਰਜੀਤ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਅਤੇ ਸਤੀਸ਼ ਕੁਮਾਰ ਗਰਗ ਸਰਪ੍ਰਸਤ ਰਾਮ ਬਾਗ ਕਮੇਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀਰ ਬਾਬਾ ਨੌਗਜੀਆ ਦੀ ਦਰਗਾਹ 'ਤੇ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਗਰਭਵਤੀ ਅÏਰਤਾਂ ਦੀ ਜਾਂਚ ਲਈ ਸਪੈਸ਼ਲ ਕੈਂਪ ਕੱਲ੍ਹ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।