19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਾਬਾਰਡ ਅਤੇ ਫ਼ਿਰੋਜ਼ਪੁਰ ਸੀ.ਸੀ.ਬੀ. ਨੇ ਸਾਂਝਾ ਮੈਗਾ ਕੈਂਪ ਲਗਾਇਆ

ਅਜੀਤ ਡੈਸਕ 20-07-2025
ਫ਼ਿਰੋਜ਼ਸ਼ਾਹ, 19 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਘੱਲ ਖੁਰਦ ਵਿਚ ਅੱਜ ਨਾਬਾਰਡ ਅਤੇ ਫ਼ਿਰੋਜ਼ਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਸਾਂਝੇ ਉਪਰਾਲੇ ਨਾਲ ਕੋਆਪ੍ਰੇਟਿਵ ਸਾਖਰਤਾ-ਕਮ-ਫਾਇਨੈਂਸ਼ਲ ਇਨਕਲੂਜ਼ਨ ਸੈਚੂਰੇਸ਼ਨ ਮੈਗਾ ਕੈਂਪ ਲਗਾਇਆ ਗਿਆ | ਜਿਸ ਵਿਚ 25 ਗ੍ਰਾਮ ਪੰਚਾਇਤਾਂ ਦੇ ਵਾਰਡ ਮੈਂਬਰਾਂ, ਕਿਸਾਨ, ਪ੍ਰਾਇਮਰੀ ਐਗਰੀਕਲਚਰਲ ਕੋਆਪ੍ਰੇਟਿਵ ਸੁਸਾਇਟੀ ਦੇ ਸਕੱਤਰ ਤੇ ਕੋਆਪ੍ਰੇਟਿਵ ਬੈਂਕਿੰਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਲਗਭਗ 60 ਹਿੱਸੇਦਾਰਾਂ ਨੇ ਹਾਜ਼ਰੀ ਭਰੀ, ਜਿਸ ਦਾ ਮਕਸਦ ਪਿੰਡ ਪੱਧਰ 'ਤੇ ਵਿੱਤੀ ਸਾਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਸੀ | ਕੈਂਪ ਦਾ ਉਦਘਾਟਨ ਫ਼ਿਰੋਜ਼ਪੁਰ ਦੀ ਲੀਡ ਡਿਸਟਿ੍ਕਟ ਮੈਨੇਜਰ ਗੀਤਾ ਮਹਿਤਾ ਅਤੇ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫ਼ਸਰ ਲਖਬੀਰ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ | ਆਪਣੇ ਉਦਘਾਟਨੀ ਸੰਬੋਧਨ ਦੌਰਾਨ ਗੀਤਾ ਮਹਿਤਾ ਨੇ ਵਿੱਤੀ ਸਾਖਰਤਾ ਦੀ ਲੋੜ ਅਤੇ ਭਾਰਤ ਸਰਕਾਰ ਦੇ ਡੀ.ਐਫ.ਐੱਸ. ਅਧੀਨ ਚੱਲ ਰਹੀ ਖ਼ਾਸ ਸੈਚੂਰੇਸ਼ਨ ਮੁਹਿੰਮ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਪੀ.ਐਮ.ਜੇ.ਜੇ.ਬੀ.ਵਾਈ., ਪੀ.ਐਮ.ਐੱਸ.ਬੀ.ਵਾਈ ਅਤੇ ਏ.ਪੀ.ਵਾਈ. ਵਰਗੀਆਂ ਮੁੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ ਵਰਤੋਂ ਕਰਨ ਦੀ ਪੇ੍ਰਰਨਾ ਦਿੱਤੀ | ਸ਼ੁਰੂਆਤੀ ਭਾਸ਼ਣ ਵਿਚ ਫ਼ਿਰੋਜ਼ਪੁਰ ਸੀ.ਸੀ.ਬੀ. ਦੇ ਡਿਸਟਿ੍ਕਟ ਮੈਨੇਜਰ ਪਰਮਜੀਤ ਸਿੰਘ ਨੇ ਕੋਆਪ੍ਰੇਟਿਵ ਲਹਿਰ ਦੀ ਸ਼ੁਰੂਆਤ, ਜ਼ਿਲ੍ਹੇ ਵਿਚ ਡੀ.ਸੀ.ਸੀ.ਬੀ. ਦੀ ਮਹੱਤਤਾ ਅਤੇ ਵਪਾਰਕ ਬੈਂਕਾਂ ਨਾਲੋਂ ਇਸ ਦੀ ਵਿਲੱਖਣ ਪਹਿਚਾਣ ਬਾਰੇ ਜਾਣਕਾਰੀ ਦਿੱਤੀ | ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰੋਹਿਤ ਕਸ਼ਯਪ ਨੇ ਸਰਹੱਦੀ ਅਤੇ ਆਕਾਂਸ਼ੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕੋਆਪ੍ਰੇਟਿਵਾਂ ਦੇ ਵਿਸਤਰਿਤ ਜਾਲ ਦੀ ਵਿਆਖਿਆ ਕਰਦਿਆਂ ਹਰ ਘਰ ਵਿਚ ਵਿੱਤੀ ਸਾਖਰਤਾ ਨੂੰ ਅਪਰਿਹਾਰਯ ਹਿੱਸਾ ਬਣਾਉਣ 'ਤੇ ਜ਼ੋਰ ਦਿੱਤਾ ਅਤੇ ਸਮੇਸ਼ਧਾਰੀ ਵਿਕਾਸ ਲਈ ਨਾਬਾਰਡ ਦੀ ਵਚਨਬੱਧਤਾ ਨੂੰ ਦੁਹਰਾਇਆ | ਅਖੀਰ ਵਿਚ ਅਧਿਕਾਰੀਆਂ ਨੇ ਕੋਆਪ੍ਰੇਟਿਵ ਬੈਂਕਿੰਗ ਸੇਵਾਵਾਂ, ਕਰਜ਼ਾ ਸੁਵਿਧਾਵਾਂ ਅਤੇ ਬੀਮਾ ਉਤਪਾਦਾਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ | ਭਾਗੀਦਾਰਾਂ ਨੇ ਇਸ ਸਾਂਝੇ ਉਪਰਾਲੇ ਦੀ ਸਰਾਹਨਾ ਕਰਦਿਆਂ ਆਪਣੇ-ਆਪਣੇ ਪਿੰਡਾਂ ਵਿਚ ਵਿੱਤੀ ਸਾਖਰਤਾ ਦਾ ਸੁਨੇਹਾ ਫੈਲਾਉਣ ਦੀ ਸਹੁੰ ਚੁੱਕੀ |
ਪਿਛਲੀ ਖ਼ਬਰ ਡੇਰਾ ਸ੍ਰੀ ਭਜਨਗੜ੍ਹ ਵੈੱਲਫੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਬੰਗਾ ਹਲਕੇ ਨੂੰ ਕੀਤਾ ਜਾਵੇਗਾ ਪੂਰੀ ਤਰ੍ਹਾ ਨਸ਼ਾ ਮੁਕਤ-ਡਾ. ਸੁੱਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।