14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਸਫਲਤਾਪੂਰਵਕ ਸੰਪੰਨ ਬੀ.ਪੀ.ਈ.ਓ ਦਲਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਕੀਤੀ ਇਨਾਮਾਂ ਦੀ ਵੰਡ

ਫ਼ਿਰੋਜ਼ਸ਼ਾਹ, 13 ਨਵੰਬਰ(ਸਰਬਜੀਤ ਸਿੰਘ ਧਾਲੀਵਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.)

ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ’ਚ ਭਾਗ ਲੈਂਦੇ ਹੋਏ ਬੱਚੇ । ਅਜੀਤ ਤਸਵੀਰ 14-11-2026
ਫ਼ਿਰੋਜ਼ਸ਼ਾਹ, 13 ਨਵੰਬਰ(ਸਰਬਜੀਤ ਸਿੰਘ ਧਾਲੀਵਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਫ਼ਿਰੋਜ਼ਪੁਰ ਸੁਨੀਤਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਕੋਮਲ ਅਰੋੜਾ ਦੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏਵਾਲਾ ਮੈਡਮ ਦਲਜੀਤ ਕੌਰ ਦੀ ਅਗਵਾਈ ਹੇਠ ਬਲਾਕ ਸਤੀਏਵਾਲਾ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਵਿਖੇ ਸੈਂਟਰ ਮੁਖੀ ਕੁਲਵੰਤ ਸਿੰਘ ਅਤੇ ਸਕੂਲ ਮੁਖੀ ਮਹਿਲ ਸਿੰਘ ਦੀ ਦੇਖ ਰੇਖ ’ਚ ਸੰਪਨ ਹੋਈਆਂ। ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ਦੇ 6 ਸੈਂਟਰਾਂ ਤੋਂ ਜੇਤੂ ਰਹੇ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾ ਖ ੇਡ ਮੁਕਾਬਲਿਆਂ ’ਚ ਮੁਕਾਬਲਿਆਂ ’ਚ ਲੜਕੇ 100, 200, 400 ਅਤੇ 600 ਮੀਟਰ ਦੌੜਾਂ ਚ ਸੈਂਟਰ ਮਿਸ਼ਰੀ ਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀਆਂ 100, 200 ਅਤੇ 400 ਮੀਟਰ ਦੌੜਾਂ ਅਤੇ ਰੀਲੇਅ ਰੇਸ ਵਿਚ ਸੈਂਟਰ ਮਾਣਾ ਸਿੰਘ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਕੁਸ਼ਤੀ ਦੇ 28 ਅਤੇ 30 ਕਿਲੋਗ੍ਰਾਮ ਭਾਰ ਵਰਗਾਂ ਵਿਚ ਸੈਂਟਰ ਮਿਸ਼ਰੀ ਵਾਲਾ ਅਤੇ 32 ਕਿਲੋਗ੍ਰਾਮ ਭਾਰ ਵਰਗ ਵਿਚ ਸੈਂਟਰ ਮਾਣਾ ਸਿੰਘ ਵਾਲਾ ਜੇਤੂ ਰਿਹਾ। ਕਬੱਡੀ ਨੈਸ਼ਨਲ ਲੜਕੇ ਅਤੇ ਲੜਕੀਆਂ ਵਿਚ ਸੈਂਟਰ ਸਾਦੇ ਹਾਸ਼ਮ ਨੇ ਪਹਿਲਾ ਸਥਾਨ ਅਤੇ ਕਬੱਡੀ ਸਰਕਲ ’ਚ ਲੜਕੇ-ਲੜਕੀਆਂ ’ਚ ਸੈਂਟਰ ਮਾਨਾ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਗੋਲਾ ਸੁੱਟਣ ਮੁਕਾਬਲੇ ਵਿਚ ਸੈਂਟਰ ਮਿਸ਼ਰੀ ਵਾਲਾ ਅਤੇ ਲੜਕਿਆਂ ਦੇ ਗੋਲਾ ਸੁੱਟਣ ਮੁਕਾਬਲੇ ਵਿਚ ਸੈਂਟਰ ਮਾਣਾ ਸਿੰਘ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।ਫੁੱਟਬਾਲ ਲੜਕੇ ’ਚ ਸੈਂਟਰ ਮਾਨਾ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡ ਮੁਕਾਬਲਿਆਂ ਦੀ ਸਮਾਪਤੀ ਮੌਕੇ ਬੀ.ਪੀ.ਈ.ਓ ਦਲਜੀਤ ਕੌਰ, ਕਲੱਸਟਰ ਮੁਖੀ ਜੀਵਨ ਸ਼ਰਮਾ, ਕੁਲਵੰਤ ਸਿੰਘ, ਮਹਿਲ ਸਿੰਘ ਹੈਡ ਟੀਚਰ (ਸਟੇਟ ਐਵਾਰਡੀ) ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੌਰਾਨ ਸਾਰੇ ਭਾਗ ਲੈਣ ਵਾਲੇ ਬੱਚਿਆਂ ਲਈ ਸਕੂਲ ਪ੍ਰਬੰਧਕ ਵਲੋ ਚਾਹ ਪਾਣੀ, ਰੋਟੀ ਦਾ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ। ਇਸ ਖੇਡ ਮੇਲੇ ਨੂੰ ਸਫ਼ਲ ਬਣਾਉਣ ਵਿਚ ਸੀ.ਐੱਚ.ਟੀ ਮਾਨਾ ਸਿੰਘ ਵਾਲਾ ਕੁਲਵੰਤ ਸਿੰਘ ਅਤੇ ਸਮੂਹ ਸੈਂਟਰ ਦੇ ਸਟਾਫ , ਭਾਂਗਰ ਸਕੂਲ ਦੇ ਮੁਖੀ ਮਹਿਲ ਸਿੰਘ ਅਤੇ ਸਮੂਹ ਸਟਾਫ਼ ਤੋ ਇਲਾਵਾ , ਸੁਖਜਿੰਦਰ ਸਿੰਘ ਖਾਨਪੁਰ, ਸਰਬਜੀਤ ਸਿੰਘ ਭਾਵੜਾ, ਹਰਮਨਪ੍ਰੀਤ ਸਿੰਘ , ਹਰਮੀਤ ਸਿੰਘ ਅਵਤਾਰ ਸਿੰਘ , ਬਿੰਦੂ ਰਾਣੀ , ਬਲਜਿੰਦਰ ਕੌਰ , ਸੁਖਪ੍ਰੀਤ ਸਿੰਘ ਬਰਾੜ, ਜਗਸੀਰ ਕੁਮਾਰ, ਸੁਰਿੰਦਰ ਸਿੰਘ ਗਿੱਲ, ਹਰੀਸ਼ ਕੁਮਾਰ, ਕਸ਼ਮੀਰ ਸਿੰਘ, ਬੂਟਾ ਸਿੰਘ, ਜਸਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਰਣਜੀਤ ਸਿੰਘ , ਸਰਬਜੀਤ ਸਿੰਘ ਧਾਲੀਵਾਲ, ਹਰਮਨਪ੍ਰੀਤ ਕੌਰ, ਨਿਰਮਲ ਕੌਰ , ਗਗਨਦੀਪ ਕੌਰ, ਰਾਜਵਿੰਦਰ ਕੌਰ, ਅਨੰਦਪ੍ਰੀਤ ਕੌਰ, ਸਿਮਰਨ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ ਗੁਰਮੀਤ ਕੌਰ , ਪਰਮਜੀਤ ਕੌਰ ਅਤੇ ਸੁਮਿਤ ਕੰਬੋਜ ਸਮੇਤ ਬਲਾਕ ਦੇ ਸਮੂਹ ਅਧਿਆਪਕਾਂ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸੈਂਟਰ ਮੁਖੀ ਮੰਦਰਪਾਲ ਸਿੰਘ , ਬਲਕਾਰ ਸਿੰਘ , ਹੈਡ ਟੀਚਰ ਪਰਮਜੀਤ ਸਿੰਘ ਪੰਮਾ, ਰੇਸ਼ਮ ਸਿੰਘ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ 1,364 ਦਵਾਈਆਂ ਦੀਆਂ ਕੀਮਤਾਂ ਘਟਣ ਨਾਲ ਮਰੀਜ਼ਾਂ ਨੂੰ ਸਾਲਾਨਾ 3,540.38 ਕਰੋੜ ਰੁਪਏ ਦੀ ਬੱਚਤ ਹੋਣ ਦਾ ਅਨੁਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।