18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੇਂਦਰੀ ਜੇਲ੍ਹ ਦੇ ਹਵਾਲਾਤੀਆਂ ਤੋਂ ਬਰਾਮਦ ਹੋਏ ਨਸ਼ੀਲੇ ਪਦਾਰਥ

ਅਜੀਤ ਡੈਸਕ 20-07-2025
ਫ਼ਿਰੋਜ਼ਪੁਰ, 19 ਜੁਲਾਈ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਦੇ ਕੇਂਦਰੀ ਜੇਲ੍ਹ ਦੇ ਵਿਚੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ | ਜੇਲ੍ਹ ਪ੍ਰਸ਼ਾਸਨ ਵਲੋਂ ਪਹਿਲਾਂ ਤੋਂ ਹੀ ਸਜ਼ਾ ਭੁਗਤ ਰਹੇ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਨੂੰ ਜਾਣਕਾਰੀ ਦਿੱਤੀ ਗਈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਪੱਤਰ ਨੰਬਰ 4470 ਅਤੇ 4870 ਵਿਚ ਲਿਖਿਆ ਹੈ ਕਿ 11 ਜੁਲਾਈ ਨੂੰ ਹਵਾਲਾਤੀ ਤਰਸੇਮ ਸਿੰਘ (ਟੀ.ਆਈ.ਡੀ) ਨੰਬਰ 554491 ਕੋਲੋਂ ਤਲਾਸ਼ੀ ਦੌਰਾਨ ਤਕਰੀਬਨ 4.2 ਗ੍ਰਾਮ ਬਰਾਊਨ ਰੰਗ ਦਾ ਪਾਊਡਰ ਵੱਖ ਵੱਖ ਮੋਮੀ ਕਾਗ਼ਜ਼ਾਂ ਵਿਚ ਲਪੇਟਿਆ ਹੋਇਆ ਬਰਾਮਦ ਹੋਇਆ, 14 ਜੁਲਾਈ ਨੂੰ ਹਵਾਲਾਤੀ ਸੁਖਵਿੰਦਰ ਸਿੰਘ (ਟੀ.ਆਈ.ਡੀ) ਨੰਬਰ 811628 ਕੋਲੋਂ ਤਲਾਸ਼ੀ ਦੌਰਾਨ 20 (ਪ੍ਰੀਗਾਬਲਿਨ) ਨਸ਼ੀਲੇ ਜਾਪਦੇ ਲਾਲ ਰੰਗ ਦੇ ਕੈਪਸੂਲ ਬਰਾਮਦ ਹੋਏ | ਕੇਂਦਰੀ ਜੇਲ੍ਹ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ 'ਤੇ ਹਵਾਲਾਤੀ ਤਰਸੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੱਲਾਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ, ਹਵਾਲਾਤੀ ਸੁਖਵਿੰਦਰ ਸਿੰਘ ਪੁੱਤਰ ਨੇਜਾ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਤੋ ਨਸ਼ੀਲਾ ਪਾਊਡਰ ਅਤੇ ਨਸ਼ੀਲੇ ਕੈਪਸੂਲ ਬਰਾਮਦ ਕਰਕੇ 42 ਏ ਪਰੀਸੰਨਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ |
ਪਿਛਲੀ ਖ਼ਬਰ ਸਿਵਲ ਹਸਪਤਾਲ ਮਮਦੋਟ ਨੇੜੇ ਜੂਸ ਦੀ ਦੁਕਾਨ ਵਿਚ ਚੋਰੀ ਅਗਲੀ ਖ਼ਬਰ ਕੁੜਮਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿਚ ਕਿਸਾਨੀ ਧਰਨੇ ਦਾ ਸਾਹਮਣਾ ਕਰ ਰਹੇ ਜ਼ੀਰਾ ਦੇ ਮੁਨੀਮ ਨੂੰ ਪਈ ਦੂਹਰੀ ਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।