17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੱਤਰਕਾਰ ਰਵਿੰਦਰ ਸਿੰਘ ਬਜਾਜ ਨੂੰ ਸਦਮਾ, ਇਕੋ ਦਿਨ 2 ਫੁੱਫੜ ਹੋਏ ਸਵਰਗਵਾਸ

ਅਜੀਤ ਡੈਸਕ 20-07-2025
ਤਲਵੰਡੀ ਭਾਈ, 19 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਤੋਂ 'ਅਜੀਤ' ਪ੍ਰਤੀਨਿਧ ਰਵਿੰਦਰ ਸਿੰਘ ਬਜਾਜ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਫੁੱਫੜ ਸ. ਦਲੀਪ ਸਿੰਘ ਕਥੂਰੀਆ (ਅਬੋਹਰ) ਅਤੇ ਹਰਜੀਤ ਸਿੰਘ ਖ਼ਾਲਸਾ (ਲੁਧਿਆਣਾ) ਅਚਾਨਕ ਅਕਾਲ ਚਲਾਣਾ ਕਰ ਗਏ | ਇੱਥੇ ਦੱਸਣਯੋਗ ਹੈ ਪੱਤਰਕਾਰ ਰਵਿੰਦਰ ਸਿੰਘ ਬਜਾਜ ਦੇ ਫੁੱਫੜ ਦਲੀਪ ਸਿੰਘ ਕਥੂਰੀਆ ਦਾ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਹੋਣ ਉਨ੍ਹਾਂ ਦੇ ਦੂਜੇ ਫੁੱਫੜ ਹਰਜੀਤ ਖ਼ਾਲਸਾ (ਲੁਧਿਆਣਾ) ਵੀ ਪਰਿਵਾਰ ਸਮੇਤ ਆ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ | ਜਿਸ ਕਾਰਨ ਉਹ ਵੀ ਸਵਰਗਵਾਸ ਹੋ ਗਏ | ਇਨ੍ਹਾਂ ਦੋਵੇਂ ਮੌਤਾਂ 'ਤੇ ਜੋਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਵਿਧਾਇਕ, ਜਥੇਦਾਰ ਸੱਤਪਾਲ ਸਿੰਘ ਮੈਂਬਰ ਵਰਕਿੰਗ ਕਮੇਟੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਪਰਮਿੰਦਰ ਸਿੰਘ ਚੌਹਾਨ ਜ਼ਿਲ੍ਹਾ ਪ੍ਰਧਾਨ ਮੈਰਿਜ ਪੈਲੇਸ ਐਸੋਸੀਏਸ਼ਨ, ਗੁਰਜੰਟ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਗੁਰਮੀਤ ਸਿੰਘ ਅਰੋੜਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਮਾਰਕੀਟ ਕਮੇਟੀ, ਗੁਰਦੀਪ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਲਖਬੀਰ ਸਿੰਘ ਘੜਿਆਲ ਪੰਜਾਬ ਵਾਲੇ, ਬਲਵੀਰ ਸਿੰਘ ਰਾਜਾ ਸੁਪਰ ਨਿਊ ਪੰਜਾਬ ਵਾਲੇ, ਸੰਜੀਵ ਕੁਮਾਰ ਧੀਂਗੜਾ ਸਾਬਕਾ ਕੌਂਸਲਰ, ਰੂਪ ਲਾਲ ਵੱਤਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਰਜਿੰਦਰ ਕੁਮਾਰ ਛਾਬੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਮਨਜੀਤ ਸਿੰਘ ਢਿੱਲੋਂ ਚੇਅਰਮੈਨ ਕੁਆਲਿਟੀ ਗਰੁੱਪ, ਅਸ਼ਵਨੀ ਕੁਮਾਰ ਗੁਲ੍ਹਾਟੀ, ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਮਲਦੀਸ਼ਪਾਲ ਸਿੰਘ ਸੋਢੀ ਚੇਅਰਮੈਨ ਗਿਆਨ ਜੋਤੀ ਪਬਲਿਕ ਸਕੂਲ ਤੋਂ ਇਲਾਵਾ ਵੱਖ ਵੱਖ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਡੇਰਾ ਸ੍ਰੀ ਭਜਨਗੜ੍ਹ ਵਿਖੇ ਸਾਲਾਨਾ ਸਮਾਗਮਾਂ ਦੀ ਸਮਾਪਤੀ 'ਤੇ ਸ਼ੁਕਰਾਨਾ ਸਮਾਗਮ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਝੋਕ ਟਹਿਲ ਸਿੰਘ ਨੇ ਪਿੰਡ ਕਿਲੀ ਵਿਖੇ ਵੇਰਕਾ ਡੇਅਰੀ ਦੇ ਮੁਲਾਜ਼ਮਾਂ ਨਾਲ ਕੀਤੀ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।