15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਹੈਰੋਇਨ ਤੇ ਚਾਈਨਜ਼ ਡਰੋਨ ਬਰਾਮਦਗੀ ਮਾਮਲੇ ਵਿਚ 2 ਵਿਅਕਤੀ ਹੋਰ ਨਾਮਜ਼ਦ

ਅਜੀਤ ਡੈਸਕ 18-07-2025
ਮਮਦੋਟ, 17 ਜੁਲਾਈ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਬੀਤੀ 13 ਜੁਲਾਈ ਨੂੰ ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਕੁਮਾਰ ਅਤੇ ਬੀ.ਐੱਸ.ਐੱਫ. ਵਲੋਂ ਸੂਚਨਾ ਦੇ ਆਧਾਰ 'ਤੇ ਜਸਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਫੱਤੇ ਵਾਲਾ ਉਰਫ਼ ਜੱਲੋ ਕੇ ਥਾਣਾ ਮਮਦੋਟ ਨੂੰ ਕਾਬੂ ਕਰਕੇ ਉਸ ਪਾਸੋਂ ਨੀਲੇ ਰੰਗ ਦੇ ਬੈਗ ਵਿਚੋਂ 1 ਕਿੱਲੋ 407 ਗ੍ਰਾਮ ਹੈਰੋਇਨ, ਇਕ ਚਾਈਨਜ਼ ਡਰੋਨ ਮੈਵਿਕ-3 ਕਲਾਸਿਕ ਅਤੇ ਉਸਦੇ 2 ਰਿਮੋਟ ਬਰਾਮਦ ਕੀਤੇ ਗਏ ਸਨ | ਇਸ ਬਰਾਮਦਗੀ ਸਬੰਧੀ ਥਾਣਾ ਮਮਦੋਟ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਡੀ.ਐੱਸ.ਪੀ. ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਡਰੋਨ ਅਤੇ ਹੈਰੋਇਨ ਸਮੇਤ ਕਾਬੂ ਕੀਤੇ ਜਸਵਿੰਦਰ ਸਿੰਘ ਦੀ ਕੀਤੀ ਗਈ ਪੁੱਛਗਿੱਛ ਤੋ ਬਾਅਦ ਉਸਦੇ 2 ਹੋਰ ਸਾਥੀਆਂ ਅਮਰਜੀਤ ਸਿੰਘ ਉਰਫ਼ ਐੱਮ. ਪੀ. ਪੁੱਤਰ ਜਰਨੈਲ ਸਿੰਘ ਵਾਸੀ ਫੱਤੇ ਵਾਲਾ ਅਤੇ ਅਕਾਸ਼ਵੀਰ ਸਿੰਘ ਉਰਫ਼ ਗਗਨ ਪੁੱਤਰ ਪ੍ਰੀਤਮ ਸਿੰਘ ਵਾਸੀ ਬੂਹ ਗੁੱਜਰਾਂ ਥਾਣਾ ਮੱਖੂ ਨੂੰ ਕਾਬੂ ਕਰਕੇ ਮੁਕੱਦਮੇ ਵਿਚ ਸ਼ਾਮਿਲ ਕੀਤਾ ਗਿਆ ਹੈ | ਡੀ.ਐੱਸ.ਪੀ. ਕਰਨ ਸ਼ਰਮਾ ਨੇ ਡਰੋਨ ਦਿਖਾਉਂਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਪਾਸੋਂ ਬਰਾਮਦ ਕੀਤਾ ਗਿਆ ਡਰੋਨ ਭਾਰਤੀ ਬਾਜ਼ਾਰ ਵਿਚੋਂ ਨਹੀਂ ਮਿਲਦਾ, ਇਨ੍ਹਾਂ ਵਿਅਕਤੀਆਂ ਵਲੋਂ ਡਰੋਨ ਦੀ ਵਰਤੋ ਪਾਕਿਸਤਾਨ ਤੋ ਨਸ਼ੇ ਦੀ ਤਸਕਰੀ ਲਈ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਤੋ ਪੁੱਛਗਿੱਛ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਇਹਨਾਂ ਵਲੋਂ ਇਸ ਡਰੋਨ ਦੀ ਵਰਤੋ ਨਾਲ ਪਾਕਿਸਤਾਨ ਤੋ ਨਸ਼ੇ ਦੀਆਂ ਕਿੰਨੀਆਂ ਖੇਪਾਂ ਮੰਗਵਾਈਆਂ ਗਈਆਂ ਹਨ | ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਕੁਮਾਰ, ਸਹਾਇਕ ਥਾਣੇਦਾਰ ਬਲਵੰਤ ਸਿੰਘ, ਰਾਜ ਸਿੰਘ, ਸੁਖਵਿੰਦਰ ਸਿੰਘ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਜ਼ੀਰਾ ਸ਼ਹਿਰ 'ਚ 10 ਦਿਨਾਂ 'ਚ ਇਕ ਲੜਕੀ ਨਾਲ ਜਬਰ ਜਨਾਹ, 2 ਵਰਗਲਾਈਆਂ ਅਗਲੀ ਖ਼ਬਰ ਸੁਖਦੀਪ ਸਿੰਘ 'ਆਪ' ਯੂਥ ਵਿੰਗ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।