15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੁਖਦੀਪ ਸਿੰਘ 'ਆਪ' ਯੂਥ ਵਿੰਗ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਬਣੇ

ਅਜੀਤ ਡੈਸਕ 18-07-2025
ਫ਼ਿਰੋਜ਼ਸ਼ਾਹ, 17 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਵਲੋਂ ਜਥੇਬੰਦੀ ਦਾ ਵਿਸਥਾਰ ਕਰਦਿਆਂ ਸੂਬਾ ਭਰ 'ਚ ਨਿਯੁਕਤ ਕੀਤੇ ਜ਼ਿਲ੍ਹਾ ਯੂਥ ਪ੍ਰਧਾਨਾਂ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਜ਼ਿੰਮੇਵਾਰੀ ਨੌਜਵਾਨ ਆਗੂ ਸੁਖਦੀਪ ਸਿੰਘ ਸਰਪੰਚ ਪਿੰਡ ਉਗੋਕੇ ਨੂੰ ਸੌਂਪੀ ਗਈ ਹੈ | ਸੁਖਦੀਪ ਸਿੰਘ ਇਸ ਤੋਂ ਪਹਿਲਾਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਯੂਥ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਪਾਰਟੀ ਪ੍ਰਤੀ ਕੀਤੀ ਜਾ ਰਹੀ ਮਿਹਨਤ ਨੂੰ ਦੇਖ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ | ਉਨ੍ਹਾਂ ਦੀ ਬਤੌਰ ਜ਼ਿਲ੍ਹਾ ਯੂਥ ਪ੍ਰਧਾਨ ਵਜੋਂ ਨਿਯੁਕਤੀ 'ਤੇ ਆਪ ਪਾਰਟੀ ਦੇ ਮੁਹਤਬਰ ਆਗੂਆਂ ਰੌਬੀ ਸੰਧੂ, ਗੁਰਪ੍ਰੀਤ ਸਿੰਘ ਪ੍ਰੈਟੀ ਗਿੱਲ, ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ, ਸ਼ਾਮ ਸਿੰਘ ਮੁੱਦਕਾ, ਮਨਦੀਪ ਸਿੰਘ ਸਰਪੰਚ, ਹਰਪ੍ਰੀਤ ਕਾਮਰੇਡ, ਅਵਤਾਰ ਸਿੰਘ ਸਰਪੰਚ ਸ਼ੇਰਖਾਂ ਬਲਾਕ ਪ੍ਰਧਾਨ, ਜਗਮੀਤ ਸਿੰਘ ਸ਼ਹਿਜ਼ਾਦੀ, ਹਰਭਗਵਾਨ ਸਿੰਘ ਸਰਪੰਚ, ਬਲਵਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਢਿੱਲੋਂ, ਗੋਰਾ ਫਰੀਦੇਵਾਲਾ, ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਕੁਲਦੀਪ ਸਿੰਘ ਢੀਂਡਸਾ, ਗੁਰਸ਼ਰਨ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ ਵਜੀਦਪੁਰ, ਸੁਨੀਲ ਕੁਮਾਰ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਹਲਕਾ ਵਿਧਾਇਕ ਰਜਨੀਸ਼ ਦਹੀਯਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਮਿਹਨਤੀ ਅਤੇ ਸਰਗਰਮ ਆਗੂ ਸੁਖਦੀਪ ਸਿੰਘ ਸਰਪੰਚ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਯਕੀਨਨ ਪਾਰਟੀ ਲਈ ਬਿਹਤਰੀਨ ਹੋਵੇਗੀ | ਇਸ ਮੌਕੇ ਸੁਖਦੀਪ ਸਿੰਘ ਸਰਪੰਚ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਉਹ ਇਸ ਨਿਯੁਕਤੀ ਲਈ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਅਤੇ ਸੀਨੀਅਰ ਲੀਡਰਸ਼ਿਪ ਦੇ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਹੈ |
ਪਿਛਲੀ ਖ਼ਬਰ ਹੈਰੋਇਨ ਤੇ ਚਾਈਨਜ਼ ਡਰੋਨ ਬਰਾਮਦਗੀ ਮਾਮਲੇ ਵਿਚ 2 ਵਿਅਕਤੀ ਹੋਰ ਨਾਮਜ਼ਦ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।