20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਰਕਾਰੀ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਕੰਧਵਾਲਾ ਹਾਜ਼ਰ ਖਾਂ ਦੀਆਂ ਮੈਨੇਜਮੈਂਟ ਕਮੇਟੀਆਂ ਦਾ ਸਰਬਸੰਮਤੀ ਨਾਲ ਗਠਨ

ਅਜੀਤ ਡੈਸਕ 02-06-2025
ਮੰਡੀ ਅਰਨੀਵਾਲਾ, 1 ਜੂਨ (ਨਿਸ਼ਾਨ ਸਿੰਘ ਮੋਹਲਾਂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਹਾਜ਼ਰ ਖਾ ਦੀ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ | ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਕੂਲ ਮੈਨੇਜਮੈਂਟ ਕਮੇਟੀ ਵਿਚ ਗੁਰਪਾਲ ਸਿੰਘ ਭੁੱਲਰ ਨੂੰ ਸਰਬ ਸੰਮਤੀ ਨਾਲ ਚੇਅਰਮੈਨ, ਜਸਵਿੰਦਰ ਰਾਮ ਮੈਂਬਰ ਪੰਚਾਇਤ ਨੂੰ ਵਾਈਸ ਚੇਅਰਮੈਨ, ਪ੍ਰਾਇਮਰੀ ਸਕੂਲ ਵਿਚ ਨਿਸ਼ਾਨ ਸਿੰਘ ਮੈਂਬਰ ਪੰਚਾਇਤ ਨੂੰ ਚੇਅਰਮੈਨ ਹਰਮੇਸ਼ ਕੁਮਾਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਪ੍ਰਗਟ ਸਿੰਘ ਛੀਨਾ, ਗੁਰਜੀਤ ਸਿੰਘ ਰਾਣਾ ਸੰਧੂ, ਮਨਜੀਤ ਸਿੰਘ ਮੱਲ ਮੈਂਬਰ ਪੰਚਾਇਤ, ਰਾਜਾ ਰਾਮ, ਗੋਰਾ ਸੰਧੂ, ਨਵਦੀਪ ਕੰਧਵਾਲੀਆ ਹਾਜ਼ਰ ਸਨ | ਸਕੂਲ ਪਿ੍ੰਸੀਪਲ ਪ੍ਰਦੀਪ ਕੁਮਾਰ ਅਤੇ ਡੀ.ਐੱਸ.ਐੱਮ ਦੀ ਯੋਗ ਅਗਵਾਈ ਹੇਠ ਸਟਾਫ਼ ਨੇ ਯੋਗ ਹਦਾਇਤਾਂ ਅਤੇ ਨਿਯਮਾਂ ਅਧੀਨ ਸਾਰੀ ਕਾਰਗੁਜ਼ਾਰੀ ਨੇਪਰੇ ਚੜ੍ਹਾਈ | ਇਸ ਮੌਕੇ ਸੀਤਾ ਰਾਮ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ, ਗੌਤਮ ਸਿੰਘ, ਸੁਨੀਲ ਕੁਮਾਰ, ਤਰਲੋਕ ਚੰਦ, ਮਹਿੰਦਰ, ਰੋਹਤਾਸ਼, ਪੁਰਸ਼ੋਤਮ ਉੱਤਮ, ਸ਼ਾਲਜ ਨੇ ਇਸ ਵਿਚ ਸ਼ਲਾਘਾਯੋਗ ਕੰਮ ਕੀਤਾ |
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਗਏ ਧਾਰਮਿਕ ਮੁਕਾਬਲੇ ਅਗਲੀ ਖ਼ਬਰ ਸਰਹੱਦੀ ਪਿੰਡ ਮਾਛੀਵਾੜਾ ਤੋਂ ਡਰੋਨ ਤੇ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।