ਮਲੇਰਕੋਟਲਾ, 3 ਦਸੰਬਰ (ਮਨਜਿੰਦਰ ਸਿੰਘ ਸਰੌਦ, ਮੁਹੰਮਦ ਹਨੀਫ਼ ਥਿੰਦ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਮਹਾਂ ਸੜਕੀ ਪ੍ਰੋਜੈਕਟ ਨੂੰ ਹਰੀ ਝੰਡੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੜਕਾਂ ਦਾ ਨਵੀਨੀਕਰਨ ਅਤੇ ਪਿੰਡਾਂ ਦੀਆਂ ਫਿਰਨੀਆਂ ਤੇ ਕੱਚੇ ਰਸਤੇ ਪੱਕੇ ਕਰਨ ਸਬੰਧੀ ਪੰਜਾਬ ਸਰਕਾਰ ਨੇ ਵਿਸ਼ੇਸ਼ ਯੋਜਨਾ ਬਣਾ ਕੇ ਵਿਕਾਸ ਕਾਰਜਾਂ ਦੀ ਨਵੀਂ ਰੂਪ-ਰੇਖਾ ਉਲੀਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਨ ਸਮੇਂ ਕੀਤਾ | ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਹਲਕਾ ਅਮਰਗੜ੍ਹ ਅੰਦਰ ਵਿਸ਼ੇਸ਼ ਅਸਿਸਟੈਂਸ ਸਕੀਮ ਅਧੀਨ 216 ਕਿੱਲੋਮੀਟਰ ਸੜਕਾਂ ਦੇ ਨਵੀਨੀਕਰਨ ਲਈ ਕੁੱਲ 168 ਕਰੋੜ 15 ਲੱਖ ਰੁਪਏ ਖ਼ਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ | ਜਿਸ ਦੇ ਤਹਿਤ ਬੱਬਨਪੁਰ ਤੋਂ ਜੌੜੇਪੁਲ, ਜਗੇੜਾ ਪੁਲ ਤੋਂ ਅਹਿਮਦਗੜ੍ਹ, ਅਮਰਗੜ੍ਹ-ਮੂਲਾਬੱਧਾ, ਸਲੇਮਪੁਰ, ਅਮਰਗੜ੍ਹ ਤੋਂ ਮਹੋਲੀ ਰੋਡ, ਮਲੇਰਕੋਟਲਾ ਤੋਂ ਛਪਾਰ ਰੋਡ, ਲੁਧਿਆਣਾ-ਮਾਲੇਰਕੋਟਲਾ ਸੜਕ ਤੋਂ ਸ਼ਮਸ਼ਾਨਘਾਟ ਗੁਰਦੁਆਰਾ ਕੋਠੀ ਸਾਹਿਬ ਪਿੰਡ ਬਾਲੇਵਾਲ, ਮਲੇਰਕੋਟਲਾ ਜਰਗ ਰੋਡ ਤੋਂ ਮੋਰਾਂਵਾਲੀ, ਮਾਲੇਰਕੋਟਲਾ-ਨਾਭਾ ਰੋਡ ਤੋਂ ਬੀੜ ਅਹਿਮਦਾਬਾਦ ਤੋਂ ਬਿੰਜੋਕੀ ਖ਼ੁਰਦ ਬਿੰਜੋਕੀ ਕਲਾਂ, ਧੂਰੀ ਰੋਡ ਤੋਂ ਦਰੋਂਗੇਵਾਲ, ਧੂਰੀ ਰੋਡ ਤੋਂ ਬਨਭੌਰੀ, ਰਟੋਲਾ ਤੋਂ ਮੁਹੰਮਦ ਨਗਰ, ਦੱਲਣਵਾਲ ਤੋਂ ਮੋਰਾਂਵਾਲੀ ਤੋਂ ਸੀਹਾਂ ਦੌਦ ਰੋਡ, ਦੱਲਣਵਾਲ ਤੋਂ ਛੌਕਰਾਂ ਲਸੋਈ, ਸੰਗਾਲਾ ਦੀ ਫਿਰਨੀ ਸ਼ਮਸ਼ਾਨਘਾਟ ਸੰਗਾਲੀ, ਫਲੋਂਡ ਖ਼ੁਰਦ ਤੋਂ ਗੁਰਦੁਆਰਾ ਸਾਹਿਬ ਅਤੇ ਸ਼ਮਸ਼ਾਨਘਾਟ ਤੱਕ, ਸਰਵਰਪੁਰ ਤੋਂ ਸੇਹਕੇ, ਹੈਦਰ ਨਗਰ ਤੋਂ ਸੇਹਕੇ, ਨਾਰੋਮਾਜਰਾ ਤੋਂ ਫਲੋਂਡ ਕਲਾਂ, ਮੰਡਿਆਲਾ ਦੀ ਫਿਰਨੀ ਤੋਂ ਸਰੌਦ ਰੋਡ, ਚੁੱਪਕਾ ਤੋਂ ਉੱਚੀ ਦੌਦ, ਫਲੋਂਡ ਤੋਂ ਸੋਹੀਆਂ ਅਤੇ ਬਾਬਾ ਗੱਜਣ ਸਾਹ, ਗੁਰਦੁਆਰਾ ਸਾਹਿਬ ਭੈਣੀ ਕੰਬੋਆ ਤੋਂ ਸਰਵਰਪੁਰ, ਭੈਣੀ ਕਲਾਂ ਪਿੰਡ ਦੀ ਫਿਰਨੀ ਤੋਂ ਇਲਾਵਾ 3 ਅਸਿਸਟੈਂਸ ਅਧੀਨ ਵਿਧਾਨ ਹਲਕਾ ਅਮਰਗੜ੍ਹ ਦੀਆਂ ਫਿਰਨੀਆਂ ਦੀ ਮੁਰੰਮਤ ਤਹਿਤ, ਮਾਣਕਮਾਜਰਾ ਤੋਂ ਭੈਣੀ ਖ਼ੁਰਦ, ਪਿੰਡ ਰਾਣਵਾਂ ਤੋਂ ਜਨਰਲ ਅਤੇ ਐਸ.ਸੀ. ਸ਼ਮਸ਼ਾਨਘਾਟ ਤੱਕ, ਭੈਣੀ ਕਲਾਂ ਤੋਂ ਦਰੋਂਗੇਵਾਲ, ਭੋਗੀਵਾਲ ਬਾਜ਼ੀਗਰ ਬਸਤੀ ਤੋਂ ਕਬਰਸਤਾਨ ਸ਼ਮਸ਼ਾਨਘਾਟ ਤੱਕ, ਛੋਕਰਾ ਪਿੰਡ ਦੀ ਫਿਰਨੀ ਤੋਂ ਪ੍ਰਾਇਮਰੀ ਸਕੂਲ ਤੱਕ, ਮੋਰਾਵਾਲੀ ਦੀ ਫਿਰਨੀ, ਭੈਣੀ ਕਲਾਂ ਤੋਂ ਭੈਣੀ ਖ਼ੁਰਦ, ਮਹੇਰਨਾ ਕਲਾਂ ਤੋਂ ਦਹਿਲੀਜ਼ ਕਲਾਂ, ਜਿੱਤਵਾਲ ਖ਼ੁਰਦ ਤੋਂ ਬੇਗੋਵਾਲ, ਮਲੇਰਕੋਟਲਾ ਜਰਗ ਖੰਨਾ ਰੋਡ ਤੋਂ ਛੋਕਰਾ ਮੋਰਾਵਾਲੀ, ਜਗੇੜਾ ਪੁਲ ਤੋਂ ਧਲੇਰ ਕਲਾਂ ਵਾਇਆ ਕੰਗਣਵਾਲ, ਮਾਲੇਰਕੋਟਲਾ-ਨਾਭਾ ਤੋਂ ਗੁਆਰਾ, ਜਗੇੜਾ ਪੁਲ ਤੋਂ ਧਲੇਰ ਕਲਾਂ ਵਾਇਆ ਕੰਗਨਵਾਲ, ਬੋੜਾਈ ਕਲਾਂ, ਜੰਡਾਲੀ ਕਲਾਂ, ਅਕਬਰਪੁਰ ਛੰਨਾ ਤੋਂ ਮਲੌਦ ਵਾਇਆ ਨੱਥੂਮਾਜਰਾ, ਉਮਰਪੁਰਾ, ਰਾਮਗੜ੍ਹ ਸਰਦਾਰਾਂ, ਭੋਗੀਵਾਲ ਤੋਂ ਨਾਰੋਮਾਜਰਾ ਵਾਇਆ ਫਲੋਂਡ ਕਲਾਂ, ਫਲੌਡ ਖ਼ੁਰਦ ਅਤੇ ਚੁੱਪਕਾ, ਉਪਲਖੇੜੀ ਤੋਂ ਮਲੇਰਕੋਟਲਾ ਸੰਗਰੂਰ ਰੋਡ ਵਾਇਆ ਮਾਣਕਮਾਜਰਾ, ਭੈਣੀ ਕਲਾਂ, ਸੰਗਾਲਾ, ਕੰਗਣਵਾਲ ਤੋਂ ਜੰਡਾਲੀ ਕਲਾਂ ਵਾਇਆ ਬੋਹੜਾਈ ਖ਼ੁਰਦ, ਕੁੱਪ ਕਲਾਂ ਤੋਂ ਰੋਹੀੜਾ, ਮਲੇਰਕੋਟਲਾ ਤੋਂ ਢਢੋਗਲ ਵਾਇਆ ਮਾਣਕਮਾਜਰਾ, ਜੈਨਪੁਰ, ਖ਼ੁਰਦ ਤੋਂ ਕੁਠਾਲਾ, ਬਾਬਾ ਪਾਖਰ ਦਾਸ ਡੇਰਾ ਤੋਂ ਗੁਰਦੁਆਰਾ ਸਾਹਿਬ, ਕੰਗਣਵਾਲ ਤੋਂ ਬੋੜਹਾਈ ਕਲਾਂ ਰੋਡ, ਅੰਡਰ ਬਰਿੱਜ ਤੋਂ ਦੂਜੇ ਅੰਡਰ ਬਰਿੱਜ ਰੋਡ ਜਿੱਤਵਾਲ, ਕੁੱਪ ਕਲਾਂ ਤੋਂ ਰੋਹਣੋ ਵਾਇਆ ਜਿੱਤਵਾਲ ਕਲਾਂ, ਕੁੱਪ ਕਲਾਂ ਤੋਂ ਮੇਨ ਰੋਡ, ਅਯਾਨ ਇੰਨਸੀਚੀਊਟ ਤੋਂ ਕੁੱਪ ਕਲਾਂ ਤੇ ਭੋਗੀਵਾਲ, ਜੰਡਾਲੀ ਕਲਾਂ, ਰੋਹੀੜਾ ਰੋਡ ਤੋਂ ਪੁਲਿਸ ਸਟੇਸ਼ਨ ਅਹਿਮਦਗੜ੍ਹ ਰੋਡ, ਲਿੰਕ ਸੜਕ ਤੋਂ ਕਬਰਸਤਾਨ, ਸ਼ਾਤੀ ਤਾਰਾ ਕਾਲਜ ਤੇ ਜੰਡਾਲੀ ਖ਼ੁਰਦ, ਮੋਮਨਾਬਾਦ ਤੋਂ ਕਲਾੜ ਰੋਡ ਤੋਂ ਜਗੇੜਾ, ਰਸੂਲਪੁਰ ਰੋਡ ਤੋਂ ਛਪਾਰ ਰੋਡ, ਲੁਧਿਆਣਾ ਮਲੇਰਕੋਟਲਾ ਰੋਡ ਤੋਂ ਕੁੱਪ ਕਲਾਂ, ਅਜੀਮਾਬਾਦ ਤੋਂ ਮਾਨਕਹੇੜੀ, ਲਿੰਕ ਰੋਡ ਤੋਂ ਸ਼ਿਵ ਮੰਦਿਰ ਰੋਹੀੜਾ, ਕਲੋਨੀ ਤੋਂ ਰੋਹੀੜਾ, ਦਹਿਲੀਜ਼ ਕਲਾਂ ਤੋਂ ਛਪਾਰ, ਅਕਬਰਪੁਰ ਛੰਨਾ ਨਹਿਰ ਤੋਂ ਫੱਲੇਵਾਲ ਲਿੰਕ ਸੜਕ ਤੇ ਪਿੰਡ ਨੱਥੂਮਾਜਰਾ, ਮੋਮਨਾਬਾਦ ਤੋਂ ਕਲਾੜ, ਮਨਾਲ ਰੋਡ ਤੋਂ ਬਾਬਾ ਪਾਖਰ ਸਮਾਧ, ਮਹੇਰਨਾ ਕਲਾਂ ਸਕੂਲ ਤੋਂ ਪਿੰਡ ਰਸੂਲਪੁਰ, ਜ਼ਲ ਅਸਿਸਟੈਂਟ ਸਕੀਮ ਅਧੀਨ ਵਿਧਾਨ ਹਲਕਾ ਮਲੇਰਕੋਟਲਾ ਤੇ ਅਮਰਗੜ੍ਹ ਦੇ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਲਕੇ ਅੰਦਰ ਨਮੂਨੇ ਦਾ ਵਿਕਾਸ ਕੀਤਾ ਜਾਵੇਗਾ |