22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦੂਜੇ ਗੇੜ 'ਚ 128 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਨਗੀਆਂ ਅਮਰਗੜ੍ਹ ਬਲਾਕ ਦੀਆਂ ਦਰਜਨਾਂ ਸੜਕਾਂ-ਵਿਧਾਇਕ ਪ੍ਰੋ. ਗੱਜਣਮਾਜਰਾ

ਅਜੀਤ ਡੈਸਕ 04-12-2025
ਅਮਰਗੜ੍ਹ, 3 ਦਸੰਬਰ (ਜਤਿੰਦਰ ਮੰਨਵੀ)-ਅਮਰਗੜ੍ਹ ਬਲਾਕ 'ਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਦਿਆਂ ਸਰਕਾਰ ਵਲੋਂ ਪਹਿਲੇ ਗੇੜ ਵਿਚ ਵੱਡੀ ਗਿਣਤੀ ਸੜਕਾਂ ਨੂੰ ਅਪਗ੍ਰੇਡ ਕਰਨ ਲਈ ਟੈਂਡਰ ਖੋਲ੍ਹੇ ਜਾ ਚੁੱਕੇ ਹਨ ਅਤੇ ਇਹਨਾਂ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ, ਜਦਕਿ ਦੂਜੇ ਗੇੜ 'ਚ ਬਾਕੀਆਂ ਰਹਿੰਦੀਆਂ ਕਰੀਬ ਸਾਰੀਆਂ ਹੀ ਸੜਕਾਂ ਨੂੰ ਜਲਦ ਅਪਗ੍ਰੇਡ ਕਰ ਕੇ 18 ਫੁੱਟ ਚੌੜਾ ਕਰਨ ਦੀ ਤਿਆਰੀ ਹੈ ਤੇ ਬਲਾਕ ਅਮਰਗੜ੍ਹ ਦੇ ਲਗਭਗ ਸਾਰੇ ਹੀ ਪਿੰਡਾਂ ਦੀਆਂ ਫਿਰਨੀਆਂ ਨੂੰ ਵੀ 18 ਫੁੱਟ ਚੌੜਾ ਕੀਤਾ ਜਾਵੇਗਾ | ਇਸ ਦੇ ਨਾਲ ਹੀ ਅਮਰਗੜ੍ਹ ਬਲਾਕ 'ਚ 55 ਨਵੀਆਂ ਸੜਕਾਂ ਬਣਾਈਆਂ ਜਾਣਗੀਆਂ ਜਿਹੜੀਆਂ ਕਈ ਪਿੰਡਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਗੀਆਂ | ਇਹ ਐਲਾਨ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਬਾਗੜੀਆਂ ਸੰਗਰੂਰ ਸੜਕ ਤੋਂ ਭੜੀ ਮਾਨਸਾ ਵਾਇਆ ਭੱਟੀਆਂ ਖ਼ੁਰਦ ਤੋਗਾਹੇੜੀ, ਜੱਬੋਮਾਜਰਾ ਤੋਂ ਭੁਰਥਲਾ ਮਲੇਰਕੋਟਲਾ ਖੰਨਾ ਸੜਕ ਤੱਕ, ਲਾਂਗੜੀਆ ਤੋਂ ਬਨਭੌਰਾ ਵਾਇਆ ਨਿਆਮਤਪੁਰ, ਅਮਰਗੜ੍ਹ ਢਢੋਗਲ ਸੜਕ ਤੱਕ, ਧੀਰੋਮਾਜਰਾ ਤੋਂ ਨਾਭਾ ਮਲੇਰਕੋਟਲਾ ਸੜਕ ਤੱਕ ਵਾਇਆ ਜੱਬੋਮਾਜਰਾ ਜਾਗੋਵਾਲ ਮੰਨਵੀ ਤੇ ਬੂਲਾਪੁਰ, ਮੰਨਵੀ ਤੋਂ ਭੁਰਥਲਾ ਮੰਡੇਰ, ਜਾਗੋਵਾਲ ਤੋਂ ਲਸੋਈ, ਧੀਰੋਮਾਜਰਾ ਤੋਂ ਮੰਨਵੀ ਵਾਇਆ ਲਾਡੇਵਾਲ, ਦੋਲੋਵਾਲ,ਅਮਰਗੜ੍ਹ-ਜੋੜੇਪੁਲ ਸੜਕ ਤੱਕ, ਜਬੋਮਾਜਰਾ ਤੋਂ ਖੰਨਾ ਸੜਕ, ਮੰਨਵੀ ਤੋਂ ਹੁਸੈਨਪੁਰਾ, ਬਾਠਾਂ ਤੋਂ ਨਾਭਾ- ਮਲੇਰਕੋਟਲਾ ਰੋਡ ਤੱਕ ਤੇ ਹੁਸੈਨਪੁਰਾ ਤੋਂ ਚਪੜੋਦਾ, ਮੁਹੰਮਦਪੁਰ, ਅਮਰਗੜ੍ਹ-ਜੌੜੇਪੁਲ ਸੜਕ ਤੱਕ, ਸਲਾਰ ਤੋਂ ਮੰਨਵੀ, ਅਮਰਗੜ੍ਹ ਤੋਂ ਚੌਂਦਾ ਵਾਇਆ ਰਾਏਪੁਰ, ਨੰਗਲ, ਮਾਲੇਰਕੋਟਲਾ-ਜਰਗ ਸੜਕ ਤੋਂ ਜੱਟੂਆਂ, ਬੁੱਲਾਪੁਰ, ਨਾਰੀਕੇ ਤੱਕ, ਬੁੱਲਾਪੁਰ ਤੋਂ ਨਾਰੀਕੇ, ਬਿੰਜੋਕੇ ਸੜਕ ਤੱਕ, ਝੂੰਦਾ ਪਿੰਡ ਦੀ ਫਿਰਨੀ ਮੁੱਖ ਸੜਕ ਤੱਕ, ਮਲੇਰਕੋਟਲਾ ਜਰਗ ਰੋਡ ਤੋਂ ਅਮਰਗੜ੍ਹ ਜੋੜੇਪੁਲ ਵਾਇਆ ਖਾਨਪੁਰ, ਨਾਰੀਕੇ ਕਲਾ, ਸਲਾਰ, ਬੁਰਜ ਬਘੇਲ ਸਿੰਘ ਵਾਲਾ, ਝੂੰਦਾਂ ਤੱਕ, ਜਾਗੋਵਾਲ ਤੋਂ ਚੌਂਦਾ, ਨਾਰੀਕੇ ਕਲਾ ਤੋਂ ਨਾਰੀਕੇ ਖੁਰਦ ਜੱਟੂਆ ਰੋਡ, ਭੁੱਲਰਾਂ ਤੋਂ ਉੱਪਲਖੇੜੀ ਤੱਕ ਸੜਕਾਂ ਨੂੰ ਅਪਗ੍ਰੇਡ ਕਰ ਕੇ 18 ਫੁੱਟ ਕੀਤਾ ਜਾਵੇਗਾ ਤੇ ਨਾਲ ਹੀ ਇਹਨਾਂ ਪਿੰਡਾਂ ਦੀਆਂ ਫਿਰਨੀਆਂ ਨੂੰ ਵੀ 18 ਫੁੱਟਾ ਬਣਾਇਆ ਜਾਵੇਗਾ | ਇਨ੍ਹਾਂ ਤੋਂ ਬਿਨਾਂ ਭੱਟੀਆਂ ਖ਼ੁਰਦ, ਬਾਗੜੀਆਂ, ਮੋਹਾਲੀ, ਮੋਹਾਲਾ, ਰਾਮਪੁਰ ਛੰਨਾ ਤੇ ਚੌਂਦਾ ਪਿੰਡਾਂ ਦੀਆਂ ਫਿਰਨੀਆਂ ਕੰਕਰੀਟ ਨਾਲ 18 ਫੁੱਟੀਆਂ ਬਣਾਈਆਂ ਜਾਣਗੀਆਂ | ਵਿਧਾਇਕ ਨੇ ਦੱਸਿਆ ਕਿ ਅਮਰਗੜ੍ਹ ਬਲਾਕ 'ਚ 55 ਤੋਂ ਵੱਧ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ | ਉਨ੍ਹਾਂ ਦਾਅਵਾ ਕੀਤਾ ਕਿ ਦਸੰਬਰ ਦੇ ਅਖੀਰ ਤੱਕ ਉਪਰੋਕਤ ਸੜਕਾਂ ਦੇ ਟੈਂਡਰ ਖੋਲ੍ਹ ਦਿੱਤੇ ਜਾਣਗੇ | ਜਿਸ ਨਾਲ ਅਮਰਗੜ੍ਹ ਇਲਾਕੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ |
ਪਿਛਲੀ ਖ਼ਬਰ ਸੀਵਰੇਜ ਬੋਰਡ ਦੇ ਠੇਕਾ ਕਾਮਿਆਂ ਵਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਮਾੜੇ ਸੁਰੱਖਿਆ ਪ੍ਰਬੰਧਾਂ ਕਾਰਨ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ-ਅਰਵਿੰਦ ਖੰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।