ਸੰਗਰੂਰ:- ਸਮਾਗਮ ਦੌਰਾਨ ਆਲ ਇੰਡੀਆ ਪੋਸਟਲ ਐਂਡ ਆਰ.ਐਮ. ਐਸ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਪਹੁੰਚੇ ਪ੍ਰਧਾਨ ਏ.ਪੀ ਸਿੰਘ ਬਾਬਾ ਤੇ ਸਰਕਲ ਸਕੱਤਰ ਸ਼ਿੰਦਰ ਸਿੰਘ ਸੇਠੀ ਵਲੋਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 2,02000 ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸੇ ਤਰ੍ਹਾਂ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਲੋਂ ਸਕੱਤਰ ਇੰਜੀ. ਜਸਵੰਤ ਸਿੰਘ ਖਹਿਰਾ ਤੇ ਸੀਨੀਅਰ ਆਗੂ ਡਾ. ਭੁਪਿੰਦਰ ਸਿੰਘ ਪੂਨੀਆ ਨੇ ਇੱਕ ਲੱਖ ਰੁਪਏ ਦਾ ਚੈੱਕ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ |