28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕਾਮਰੇਡ ਸਮਸ਼ੇਰ ਸ਼ੇਰੀ ਯਾਦਗਾਰੀ ਸਮਾਗਮ 13 ਨੂੰ ਖੋਖਰ ਵਿੱਚ

ਸੰਗਰੂਰ, 27 ਨਵੰਬਰ (ਧੀਰਜ ਪਸੋਰੀਆ)-ਕਾਮਰੇਡ ਸਮਸ਼ੇਰ ਸੇਰੀ ਯਾਦਗਾਰੀ ਸਮਾਗਮ 13 ਦਸੰਬਰ ਦਿਨ ਨੂੰ ਉਨਾ ਦੇ ਜਦੀ ਪਿੰਡ ਖੋਖਰ ਕਲਾ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆ ਸਮਾਰੋਹ ਜਥੇਬੰਦਕ ਕਮੇਟੀ ਦੇ ਕਨਵੀਨਰ ਬਸ਼ੇਸ਼ਰ ਰਾਮ ਨੇ ਦਸਿਆ ਕਿ ਇਸ ਮੌਕੇ ਕਾਮਰੇਡ ਸ਼ੇਰੀ ਦੀ ਮਿਸਾਲੀ ਘਾਲਣਾ ਨੂੰ ਯਾਦ ਕਰਨ ਤੋ ਬਿਨਾ ਇਨਕਲਾਬੀ ਜਮਹੂਰੀ ਲਹਿਰ ਨੂੰ ਪੇਸ਼ ਚਣੌਤੀਆਂ ਤੇ ਭਵਿੱਖੀ ਕਾਰਜਾ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਅਜੀਤ ਡੈਸਕ 28-11-2026
ਸੰਗਰੂਰ, 27 ਨਵੰਬਰ (ਧੀਰਜ ਪਸੋਰੀਆ)-ਕਾਮਰੇਡ ਸਮਸ਼ੇਰ ਸੇਰੀ ਯਾਦਗਾਰੀ ਸਮਾਗਮ 13 ਦਸੰਬਰ ਦਿਨ ਨੂੰ ਉਨਾ ਦੇ ਜਦੀ ਪਿੰਡ ਖੋਖਰ ਕਲਾ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ ।ਇਹ ਜਾਣਕਾਰੀ ਦਿੰਦਿਆ ਸਮਾਰੋਹ ਜਥੇਬੰਦਕ ਕਮੇਟੀ ਦੇ ਕਨਵੀਨਰ ਬਸ਼ੇਸ਼ਰ ਰਾਮ ਨੇ ਦਸਿਆ ਕਿ ਇਸ ਮੌਕੇ ਕਾਮਰੇਡ ਸ਼ੇਰੀ ਦੀ ਮਿਸਾਲੀ ਘਾਲਣਾ ਨੂੰ ਯਾਦ ਕਰਨ ਤੋ ਬਿਨਾ ਇਨਕਲਾਬੀ ਜਮਹੂਰੀ ਲਹਿਰ ਨੂੰ ਪੇਸ਼ ਚਣੌਤੀਆਂ ਤੇ ਭਵਿੱਖੀ ਕਾਰਜਾ ਬਾਰੇ ਵੀ ਚਰਚਾ ਕੀਤੀ ਜਾਵੇਗੀ।ਉਨਾ ਦਸਿਆ ਕਿ ਕਾਮਰੇਡ ਸ਼ੇਰੀ ਆਪਣੀ ਲੰਮੀ ਇਨਕਲਾਬੀ ਜਿੰਦਗੀ ਦੌਰਾਨ ਵਿਦਿਆਰਥੀ ਯੂਨੀਅਨ ਦੇ ਜਨਰਲ ਸਕਤਰ ਤੋ ਬਿਨਾ ਕਾਮਰੇਡ ਚਾਰੂ ਮਾਜੂਮਦਾਰ ਦੀ ਅਗਵਾਈ ਹੇਠਲੀ ਸੀਪੀਆਈ (ਐਮ.ਐਲ.) ਦੇ ਸੂਬਾ ਕਮੇਟੀ ਮੈਬਰ ਐਮ.ਸੀ.ਸੀ.ਆਈ. ਦੇ ਕੇਦਰੀ ਕਮੇਟੀ ਮੈਬਰ ਤੇ ਇਕਜੁੱਟ ਮਾੳਵਾਦੀ ਪਾਰਟੀ ਦੇ ਪੁਲਿਟ ਬਿਊਰੋ ਮੈਬਰ ਵਜੋ ਵੀ ਆਗੂ ਭੂਮਿਕਾ ਨਿਭਾਈ। ਉਹ 35 ਸਾਲ ਅੰਡਰਗਰਾਊਂਡ ਜਿੰਦਗੀ ਨਿਭਾਉਣ ਦੌਰਾਨ ਹਥਿਆਰਬੰਦ ਘੋਲ ਦੀ ਅਗਵਾਈ ਕਰਦੇ ਰਹੇ। ਇਸੇ ਦੌਰਾਨ ਉਨਾ ਨੂੰ ਉਚਿਤ ਇਲਾਜ ਨਾ ਮਿਲਣ ਕਾਰਨ 30 ਅਕਤੂਬਰ 2005 ਨੂੰ ਦਿਮਾਗੀ ਮਲੇਰੀਏ ਤੇ ਪੀਲੀਏ ਕਾਰਨ ਮੌਤ ਹੋ ਗਈ। ਪਿੰਡ ਖੋਖਰ ਵਿਚ ਉਨਾ ਦੀ ਯਾਦਗਾਰ ਬਣੀ ਹੋਈ ਹੈ
ਪਿਛਲੀ ਖ਼ਬਰ ਕਾਰ ਸੇਵਾ ਲਈ 41 ਬੋਰੀਆਂ ਝੋਨਾ ਭੇਟ ਅਗਲੀ ਖ਼ਬਰ ਮਾਸਟਰ ਐਥਲੀਟ ਸ਼ਰਮਾ ਨੇ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤੇ ਤਿੰਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।