28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

‘ਖੁਸ਼ਹਾਲ ਪੰਜਾਬ’ ਮਹਾਂਰੈਲੀ ਦੀ ਸਫ਼ਲਤਾ ਪੰਜਾਬ ਦੇ ਲੋਕਾਂ ਲਈ ਸ਼ੁੱਭ ਸ਼ਗਨ 2027 ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਹਾਸਿਲ ਕਰਕੇ ਮੁੜ ਸਰਕਾਰ ਬਣਾਵਾਂਗੇ – ਚੀਮਾਂ

ਲ਼ਹਿਰਾਗਾਗਾ, 27 ਨਵੰਬਰ (ਪ੍ਰਵੀਨ ਖੋਖਰ) – ਮੋਗਾ ਵਿਖੇ ‘ਖੁਸ਼ਹਾਲ ਪੰਜਾਬ’ ਰੈਲੀ ਵਿੱਚ ਪੰਜਾਬ ਦੇ ਲੋਕਾਂ ਦਾ ਆਪ ਮੁਹਾਰੇ ਰਿਕਾਰਡ ਤੋੜ ਇਕੱਠ ਹੋਣਾ ਰਾਜ ਦੇ ਲੋਕਾਂ ਲਈ ਇੱਕ ਸ਼ੁਭ ਸ਼ਗਨ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਆਖਿਆ ਕਿ ਰੈਲੀ ਦੀ ਸਫਲਤਾ ਨੇ ਜਿੱਥੇ ਸਾਡੇ ਹੌਂਸਲੇ ਬੁਲੰਦ ਕੀਤੇ ਹਨ ਉੱਥੇ ਵਿਰੋਧੀ ਪਾਰਟੀਆਂ ਇਸ ਰੈਲੀ ਦੀ ਸਫਲਤਾ ਨੂੰ ਦੇਖ ਕੇ ਬੁਖਲਾਹਟ ਵਿੱਚ ਆ ਗਈਆ ਹਨ।

ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾਂ। 28-11-2026
ਲ਼ਹਿਰਾਗਾਗਾ, 27 ਨਵੰਬਰ (ਪ੍ਰਵੀਨ ਖੋਖਰ) – ਮੋਗਾ ਵਿਖੇ ‘ਖੁਸ਼ਹਾਲ ਪੰਜਾਬ’ ਰੈਲੀ ਵਿੱਚ ਪੰਜਾਬ ਦੇ ਲੋਕਾਂ ਦਾ ਆਪ ਮੁਹਾਰੇ ਰਿਕਾਰਡ ਤੋੜ ਇਕੱਠ ਹੋਣਾ ਰਾਜ ਦੇ ਲੋਕਾਂ ਲਈ ਇੱਕ ਸ਼ੁਭ ਸ਼ਗਨ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਆਖਿਆ ਕਿ ਰੈਲੀ ਦੀ ਸਫਲਤਾ ਨੇ ਜਿੱਥੇ ਸਾਡੇ ਹੌਂਸਲੇ ਬੁਲੰਦ ਕੀਤੇ ਹਨ ਉੱਥੇ ਵਿਰੋਧੀ ਪਾਰਟੀਆਂ ਇਸ ਰੈਲੀ ਦੀ ਸਫਲਤਾ ਨੂੰ ਦੇਖ ਕੇ ਬੁਖਲਾਹਟ ਵਿੱਚ ਆ ਗਈਆ ਹਨ। ਉਨਾਂ ਆਖਿਆ ਕਿ ਇਹ ਇਕੱਠ ਆਪ ਮੁਹਾਰੇ ਇਹ ਗੱਲ ਸਿੱਧ ਕਰਦਾ ਹੈ ਕਿ 2027 ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨਾਂ ਆਖਿਆ ਕਿ ਰੈਲੀ ਦੌਰਾਨ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦਰ ਕੇਜ਼ਰੀਵਾਲ ਨੇ ਜੋ ਪਿਛਲੀਆਂ ਦਿੱਤੀਆਂ ਰਿਆਇਤਾਂ ਭਵਿੱਖ ਵਿੱਚ ਵੀ ਜ਼ਾਰੀ ਰਹਿਣ ਦੀ ਗਰੰਟੀ ਦਿੱਤੀ ਹੈ ਇਹ ਪੰਜਾਬ ਵਾਸੀਆਂ ਲਈ ਸਭ ਤੋਂ ਵੱਡੀ ਗਰੰਟੀ ਹੈ। ਸ. ਚੀਮਾਂ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਹਿੱਤਾਂ ਦੇ ਰਾਖੀ ਲਈ ਨਹੀਂ ਸਗੋਂ ਆਪਣੇ ਸਿਆਸੀ ਪਰਿਵਾਰਾਂ ਦੇ ਹਿੱਤਾਂ ਨੂੰ ਬਚਾਉਣ ਲਈ ਕੀਤਾ ਗਿਆ ਗੱਠਜੋੜ ਹੈ। ਉਨਾਂ ਆਖਿਆ ਕਿ ਹੁਣ ਤੱਕ ਜਿਹੜੀਆਂ ਸਿਆਸੀ ਪਾਰਟੀਆਂ ਇੱਕ-ਦੂਸਰੇ ਵਿਰੁੱਧ ਬਿਆਨਬਾਜ਼ੀ ਕਰਦੀਆਂ ਆਈਆਂ ਹਨ ਉਹ ਅੱਜ ਮੁੜ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਰਹੀਆਂ ਹਨ ਪ੍ਰੰਤੂ ਪੰਜਾਬ ਦੇ ਲੋਕ ਇਨ੍ਹਾਂ ਦੇ ਚਿਹਰਿਆਂ ਤੋਂ ਭਲੀ-ਭਾਂਤ ਜਾਣੂੰ ਹਨ ਜਿਸ ਕਰਕ ਉਹ ਇੰਨਾਂ ’ਤੇ ਵਿਸ਼ਵਾਸ਼ ਨਹੀਂ ਕਰ ਰਿਹਾ। ਸ੍ਰ ਚੀਮਾਂ ਨੇ ਪੰਜਾਬ ਦੇ ਲੋਕਾਂ ਦਾ ਰੈਲੀ ਦੀ ਸਫ਼ਲਤਾ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਰੈਲੀ ਦੀ ਸਫ਼ਲਤਾ ਲਈ ਜੋ ਵੀ ਕਦਮ ਪੁੱਟੇ ਉਹ ਪ੍ਰਸ਼ੰਸ਼ਾਂਯੋਗ ਹਨ ਅਤੇ ਪੰਜਾਬ ਸਰਕਾਰ ਉਨਾਂ ਦਾ ਹਮੇਸ਼ਾਂ ਹੀ ਰਿਣੀ ਰਹੇਗੀ।
ਪਿਛਲੀ ਖ਼ਬਰ ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਮੁੜ ਟ੍ਰੈਫਿਕ ਪੁਲਿਸ ਦੇ ਇੰਚਾਰਜ ਦਾ ਸੰਭਾਲਿਆ ਅਹੁਦਾ ਅਗਲੀ ਖ਼ਬਰ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।