ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ)-ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਹਾਲ ਵਿਚ ਪਹੁੰਚੇ ਅਜੀਤ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਰੂਹ ਭਿੱਜੀ ਗਾਇਕੀ ਅਤੇ ਪੇਸ਼ਕਾਰੀ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ | 'ਅਜੀਤ' ਉਪ ਦਫ਼ਤਰ ਸੰਗਰੂਰ ਅਤੇ ਬਰਨਾਲਾ ਦੀ 17ਵੀਂ ਵਰ੍ਹੇਗੰਢ ਦੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਹਮਦਰਦ ਵੱਲੋਂ ਗਾਏ ਗੀਤਾਂ ਤੇ ਗ਼ਜ਼ਲਾਂ 'ਜ਼ਿੰਦਗੀ ਪਰ ਜੀਅ ਲੀਆ ਫਿਰ ਮਰ ਲੀਆ' ਗ਼ਜ਼ਲ ਨਾਲ ਅਜੀਤ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਨੂੰ ਸ਼ਰਧਾਂਜਲੀ ਦਿੱਤੀ ਗਈ | ਉਨ੍ਹਾਂ ਵਲੋਂ ਸਾਂਈ ਬੁੱਲੇ ਸ਼ਾਹ ਦੀ ਰਚਨਾ 'ਬੇਦਰਦਾਂ ਸੰਗ ਯਾਰੀ', ਡਾ. ਜਗਤਾਰ ਸਿੰਘ ਦੀ ਰਚਨਾ 'ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਉਂਦਾ ਹਾਂ', ' ਸਾਤ ਸੁਰਾਂ ਕਾ ਬਹਿਤਾ ਦਰਿਆ ਹਰ ਸੁਰ ਮੇ ਹਰ ਰੰਗ ਬਰਸਾਤਾ' , 'ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ', 'ਪੰਜਾਬ ਕਰਾਂ ਕੀ ਸਿਫ਼ਤ ਤੇਰੀ' ਨੇ ਸਮਾਗਮ ਦਾ ਨਾ ਕੇਵਲ ਰੰਗ ਬੰਨਿ੍ਹਆ ਸਗੋਂ ਸਰੋਤਿਆਂ ਨੇ ਉਨ੍ਹਾਂ ਦੀ ਮਖ਼ਮਲੀ ਤੇ ਸੋਹਜ ਗਾਇਕੀ ਨੂੰ ਤਾੜੀਆਂ ਮਾਰ ਕੇ ਭਰਵੀਂ ਦਾਦ ਦਿੱਤੀ | ਇਸ ਤੋਂ ਪਹਿਲਾਂ ਡਾ. ਬਰਜਿੰਦਰ ਸਿੰਘ ਹਮਦਰਦ ਨੇ ਸੰਤ ਬਾਬਾ ਅਤਰ ਸਿੰਘ ਵਲੋਂ ਵਰਸੋਈ ਮਸਤੂਆਣਾ ਸਾਹਿਬ ਦੀ ਧਰਤੀ ਨੂੰ ਨਮਨ ਕਰਦਿਆਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਨੇ ਸਮਾਜ ਨੂੰ ਸੇਧ ਦੇਣ ਦੇ ਨਾਲ ਨਾਲ ਧਾਰਮਿਕ ਅਤੇ ਸਮਾਜਿਕ ਖੇਤਰ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਵੀ ਬਹੁਤ ਵੱਡਾ ਯੋਗਦਾਨ ਪਾਇਆ | ਮਰਹੂਮ ਸ. ਸੁਖਦੇਵ ਸਿੰਘ ਢੀਂਡਸਾ ਦੀ ਨਿੱਘੀ ਦੋਸਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ. ਢੀਂਡਸਾ ਨੇ ਵੀ ਇਸ ਮਹਾਨ ਅਦਾਰੇ ਵਿਚ ਵਡਮੁੱਲਾ ਯੋਗਦਾਨ ਪਾਇਆ | 'ਅਜੀਤ' ਉਪ ਦਫ਼ਤਰ ਦੀ ਵਰੇ੍ਹਗੰਢ ਮੌਕੇ ਪਹੁੰਚੇ ਸੰਗਰੂਰ ਅਤੇ ਬਰਨਾਲਾ ਜ਼ਿਲਿ੍ਹਆਂ ਦੇ ਪੱਤਰਕਾਰਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਹਮਦਰਦ ਨੇ ਅਜੀਤ ਦੀਆਂ ਜੋ ਪ੍ਰੰਪਰਾਵਾਂ ਸਥਾਪਤ ਕੀਤੀਆਂ ਸਨ | ਉਨ੍ਹਾਂ ਮੁਤਾਬਿਕ 'ਅਜੀਤ' ਹਮੇਸ਼ਾ ਸਮਾਜ ਨਾਲ ਜੁੜਨ ਦਾ ਆਪਣਾ ਫ਼ਰਜ਼ ਨਿਭਾਉਂਦਾ ਆ ਰਿਹਾ ਹੈ | ਸਮੇਂ ਦੀਆਂ ਚੁਣੌਤੀਆਂ ਨੂੰ ਵੇਖਦਿਆਂ ਇਹ ਅਖ਼ਬਾਰ ਸ਼ੁਰੂ ਕੀਤਾ ਗਿਆ ਸੀ, ਹੁਣ ਵੀ 'ਅਜੀਤ' ਸਮੇਂ ਦੀਆਂ ਚੁਣੌਤੀਆਂ ਨੂੰ ਕਬੂਲ ਕਰਦਿਆਂ ਨਿਧੜਕ ਅਤੇ ਦਲੇਰੀ ਨਾਲ ਅੱਗੇ ਵਧਦਾ ਹੋਇਆ ਪੰਜਾਬ ਅਤੇ ਪੰਜਾਬੀਅਤ 'ਤੇ ਪਹਿਰਾ ਦੇ ਰਿਹਾ ਹੈ ਜਿਸ ਸਦਕਾ ਅੱਜ ਸਾਰਿਆਂ ਦੇ ਯਤਨਾਂ ਨਾਲ ਅਖ਼ਬਾਰੀ ਖੇਤਰ ਵਿਚ ਅਜੀਤ ਦੀ ਵਿਸ਼ਵਾਸਯੋਗਤਾ ਬਣੀ ਹੋਈ ਹੈ | 'ਅਜੀਤ' ਨੇ ਹਮੇਸ਼ਾ ਲੋਕਾਂ ਦਾ ਖੜ੍ਹਨ ਵਿਚ ਬਿਹਤਰੀ ਸਮਝੀ ਹੈ | ਅਦਾਰੇ ਦੀ ਕਾਮਯਾਬੀ ਵਿਚ ਜਿੱਥੇ ਇਸ ਦੇ ਪੱਤਰਕਾਰ ਆਪਣੇ ਵਡਮੁੱਲਾ ਯੋਗਦਾਨ ਪਾ ਰਹੇ ਹਨ, ਉੱਥੇ ਇਸ ਨਾਲ ਜੁੜੇ ਪੰਜਾਬ ਵਾਸੀ ਹਮੇਸ਼ਾ ਅਦਾਰੇ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ | ਲੰਘੇ ਦਿਨਾਂ ਵਿਚ ਪੰਜਾਬ ਵਿਚ ਆਏ ਹੜ੍ਹਾਂ ਤੋਂ ਪੀੜਤ ਲੋਕਾਂ ਦੀ ਮਦਦ ਲਈ 'ਅਜੀਤ' ਵਲੋਂ ਸਥਾਪਿਤ ਕੀਤੇ ਫ਼ੰਡ ਵਿਚ ਵੀ ਪੰਜਾਬ ਵਾਸੀਆਂ ਵਲੋਂ ਭਰਵਾਂ ਯੋਗਦਾਨ ਪਾਇਆ ਗਿਆ | ਇਸ ਤੋਂ ਪਹਿਲਾ 'ਅਜੀਤ' ਉਪ ਦਫ਼ਤਰ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਤੇ ਉਪ ਦਫ਼ਤਰ ਬਰਨਾਲਾ ਦੇ ਇੰਚਾਰਜ਼ ਗੁਰਪ੍ਰੀਤ ਸਿੰਘ ਲਾਡੀ ਨੇ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਆਈਆਂ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | 'ਅਜੀਤ' ਦੇ ਸਟਾਫ਼ ਰਿਪੋਰਟਰ ਅਮਨਦੀਪ ਸਿੰਘ ਬਿੱਟਾ ਵਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਅਕਾਲ ਕਾਲਜ ਕੌਂਸਲ ਦੇ ਸਕੱਤਰ ਇੰਜੀ. ਜਸਵੰਤ ਸਿੰਘ ਖਹਿਰਾ, ਉਪ ਦਫ਼ਤਰ ਮੋਗਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ, ਧਰਮਿੰਦਰ ਸਿੰਘ ਇੰਚਾਰਜ ਉਪ ਦਫ਼ਤਰ ਪਟਿਆਲਾ, ਉਪ ਦਫ਼ਤਰ ਪਟਿਆਲਾ ਸਟਾਫ਼ ਰਿਪੋਰਟਰ ਗੁਰਪ੍ਰੀਤ ਸਿੰਘ ਚੱਠਾ, ਸੁਖਜਿੰਦਰ ਸਿੰਘ ਝੱਲ, ਰੁਪਿੰਦਰ ਸਿੰਘ ਸੱਗੂ, ਗੁਰਜੀਤ ਸਿੰਘ ਚਹਿਲ, ਗੁਰਪ੍ਰੀਤ ਸਿੰਘ ਕਾਹਨੇਕੇ, ਸੰਜੇ ਲਹਿਰੀ, ਗੁਰਪ੍ਰੀਤ ਸਿੰਘ ਅਣਖੀ, ਮੁਹੰਮਦ ਹਨੀਫ਼ ਥਿੰਦ, ਗੁਰਵਿੰਦਰ ਸਿੰਘ ਅÏਲਖ, ਸਤਪਾਲ ਸਤਿਅਮ ਅਤੇ ਹੋਰਨਾਂ ਨੇ ਸੰਬੋਧਨ ਕੀਤਾ | ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੀਆਂ ਗ਼ਜ਼ਲਾਂ 'ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ', 'ਵਿਚ ਦਰਵਾਜੇ ਦੇ ਝਾਂਜਰ ਨਾ ਛਨਕਾਵੀਂ' ਆਦਿ ਉੱਤੇ ਕੋਰੀਓਗਰਾਫੀ ਪੇਸ਼ ਕਰਕੇ ਮੌਜੂਦਗੀ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ | ਸਟਾਫ਼ ਰਿਪੋਰਟਰ ਦਮਨਜੀਤ ਸਿੰਘ ਵਲੋਂ ਸਭ ਦਾ ਧੰਨਵਾਦ ਕੀਤਾ | ਸਮਾਗਮ 'ਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਸੀਨੀਅਰ ਐਗਜ਼ੈਕਟਿਵ ਗੁਰਜੋਤ ਕੌਰ, 'ਅਜੀਤ' ਦੇ ਟਰੱਸਟੀ ਗੁਰਚਰਨ ਸਿੰਘ ਸਿਆਲ, ਸਹਿ ਸੰਪਾਦਕ ਸਤਨਾਮ ਸਿੰਘ ਮਾਣਕ, ਨਾਮਵਰ ਸਾਹਿਤਕਾਰ ਲਖਵਿੰਦਰ ਸਿੰਘ ਜੌਹਲ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਰਮੇਸ਼ ਮਿੱਤਲ, ਸੀਨੀਅਰ ਆਗੂ ਤੇਜਿੰਦਰ ਸਿੰਘ ਬਿੱਟੂ, ਬੜੂ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ, ਕਲਾ ਦੇ ਖੇਤਰ ਵਿਚ ਚਮਕਦੇ ਸਿਤਾਰੇ ਵਿਕਰਮਜੀਤ ਸਿੰਘ ਵਿੱਕੀ ਅਤੇ ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਰੁਪਿੰਦਰ ਗੁਪਤਾ ਟਰਾਈਡੈਂਟ ਗਰੁੱਪ ਬਰਨਾਲਾ, ਉਪ ਦਫ਼ਤਰ ਜਗਰਾਓ ਦੇ ਇੰਚਾਰਜ ਸ਼ਮਸ਼ੇਰ ਸਿੰਘ ਗ਼ਾਲਿਬ, ਮੋਗਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ, ਬਠਿੰਡਾ ਦੇ ਇੰਚਾਰਜ ਅੰਮਿ੍ਤਪਾਲ ਸਿੰਘ ਬਲਾਣ, ਮਾਨਸਾ ਦੇ ਇੰਚਾਰਜ ਗੁਰਚੇਤ ਸਿੰਘ ਫੱਤੇਵਾਲੀਆ ਅਤੇ ਬਲਵਿੰਦਰ ਸਿੰਘ ਧਾਲੀਵਾਲ, ਪਟਿਆਲਾ ਦੇ ਇੰਚਾਰਜ ਧਰਮਿੰਦਰ ਸਿੰਘ ਸਿੱਧੂ, ਸਟਾਫ਼ ਰਿਪੋਰਟਰ ਗੁਰਪ੍ਰੀਤ ਸਿੰਘ ਚੱਠਾ, ਗੁਰਵਿੰਦਰ ਸਿੰਘ ਅÏਲਖ, ਫਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜਿੰਦਰ ਸਿੰਘ, ਜਸਪਾਲ ਸਿੰਘ ਬੱਬੀ ਮੋਗਾ, ਅਸ਼ੋਕ ਬਾਂਸਲ ਮੋਗਾ, ਨਾਮਵਰ ਸਾਹਿਤਕਾਰ ਮੋਹਨ ਸ਼ਰਮਾ, ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ, ਸਮਾਜ ਸੇਵੀ ਅਤੇ ਲੇਖਕ ਮਹੰਤ ਹਰਪਾਲ ਦਾਸ, ਸਤਪਾਲ ਸਿੰਘ ਲਵਲੀ, ਗੁਰਮੀਤ ਸਿੰਘ, ਅਵਤਾਰ ਸਿੰਘ ਚੋਟੀਆ, ਸਸ਼ੀ ਬਾਲਾ, ਰਾਜਦੀਪ ਕੌਰ ਬਰਾੜ, ਡਾ. ਹਰਪ੍ਰੀਤ ਕੌਰ ਖ਼ਾਲਸਾ, ਜਸਵੀਰ ਕੌਰ ਬਦਰਾ, ਰਵਿੰਦਰ ਸਿੰਘ ਚੀਮਾ ਪ੍ਰਧਾਨ ਪੰਜਾਬ ਆੜ੍ਹਤੀ ਐਸੋਸੀਏਸ਼ਨ, ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਗਿ. ਕਰਮ ਸਿੰਘ ਭੰਡਾਰੀ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਡਾ. ਇਕਬਾਲ ਸਿੰਘ ਸਕਰੌਦੀ ਪ੍ਰਧਾਨ, ਜੀਤ ਹਰਜੀਤ ਜਨਰਲ ਸਕੱਤਰ ਅਤੇ ਬਲਵੰਤ ਸਿੰਘ ਜੋਗਾ ਚੇਅਰਮੈਨ ਸਾਹਿਤ ਸਦਨ ਸੰਗਰੂਰ, ਮੂਲਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਧਰਮੀ ਤੁੰਗਾਂ, ਸੁਰਿੰਦਰਪਾਲ ਸਿੰਘ ਸਿਦਕੀ, ਗੁਲਜ਼ਾਰ ਸਿੰਘ ਸ਼ੌਕੀ, ਦਲਬਾਰ ਸਿੰਘ ਚੱਠੇ, ਜੰਗ ਸਿੰਘ ਫੱਟੜ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਭਾਈ ਪਿਆਰਾ ਸਿੰਘ, ਹਰਜੀਤ ਸਿੰਘ ਕਾਤਲ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਸੀਨੀਅਰ ਪੱਤਰਕਾਰ ਅਵਤਾਰ ਸਿੰਘ ਛਾਜਲੀ, ਰਣਜੀਤ ਸਿੰਘ ਢਿੱਲੋਂ ਪਟਿਆਲਾ, ਵਰਿੰਦਰ ਕੁਮਾਰ ਲੱਕੀ ਭਾਈਰੂਪਾ, ਅਮਨਦੀਪ ਸਿੰਘ ਅਮਨੀ, ਗੁਰਮੀਤ ਸਿੰਘ ਜੌਹਲ, ਨਾਹਰ ਸਿੰਘ ਸਾਬਕਾ ਡੀ.ਐਸ.ਪੀ, ਕੈਪਟਨ ਗੁਰਜਿੰਦਰ ਸਿੰਘ ਸਿੱਧੂ ਬਰਨਾਲਾ, ਸ਼ੇਰ ਸਿੰਘ ਸੇਖੋਂ, ਸ਼ਿਵ ਸਿੰਗਲਾ ਐਡਵੋਕੇਟ, ਸਤੀਸ਼ ਗਰੋਵਰ, ਗੁਰਚਰਨ ਸਿੰਘ ਰੰਧਾਵਾ, ਭੁਪਿੰਦਰ ਸਿੰਘ, ਬਸੰਤ ਸਿੰਘ ਬਰਨਾਲਾ, ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਦਰਸ਼ਨ ਸਿੰਘ ਗੁਰੂ ਜਨਰਲ ਸਕੱਤਰ ਅਤੇ ਡਾ. ਅਮਨਦੀਪ ਸਿੰਘ ਟੱਲੇਵਾਲੀਆ ਮੀਤ ਪ੍ਰਧਾਨ ਮਾਲਵਾ ਲਿਖਾਰੀ ਸਭਾ ਬਰਨਾਲਾ, ਚਰਨਜੀਤ ਸਿੰਘ ਕੈਂਥ ਧੂਰੀ, ਕੈਪਟਨ ਸੁਖਜੀਤ ਸਿੰਘ, ਸੂਬੇਦਾਰ ਕਾਕਾ ਸਿੰਘ, ਸੂਬੇਦਾਰ ਗੁਰਚਰਨ ਸਿੰਘ, ਹੈੱਡਮਾਸਟਰ ਮਦਨ ਲਾਲ, ਅਮਰ ਲਾਲੀ, ਗੀਤਕਾਰ ਮਿੱਤਲ ਮੰਡੀਵਾਲਾ, ਮੁਖ਼ਤਿਆਰ ਸਿੰਘ ਐਮ.ਸੀ., ਸ: ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ, ਯੂ.ਐਸ.ਏ., ਡਾ. ਰਾਹੁਲ ਰੁਪਾਲ, ਚੇਅਰਮੈਨ ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਕਮੇਟੀ, ਸ੍ਰੀ ਹਰਿੰਦਰਪਾਲ ਸਿੰਘ ਨਿੱਕਾ, ਸ੍ਰੀ ਵਿਪਨ ਗੁਪਤਾ, ਸ: ਗੁਰਮੀਤ ਸਿੰਘ ਸ਼ਹਿਣਾ, ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਭਾਈ ਜਗਸੀਰ ਸਿੰਘ ਖ਼ਾਲਸਾ, ਸਮਾਜ ਸੇਵੀ ਅਰੁਣ ਕੁਮਾਰ ਬਾਂਸਲ, ਨਵਜੋਤ ਸਿੰਘ ਬਾਪਲਾ, ਅਤਿੰਦਰਪਾਲ ਸਿੰਘ ਮਹਿਲ ਕਲਾਂ, ਜਗਮੋਹਣ ਸ਼ਾਹ ਰਾਏਸਰ, ਪ੍ਰਧਾਨ ਸੰਤ ਰਾਮ ਉਦਾਸੀ ਯਾਦਗਾਰੀ ਸੁਸਾਇਟੀ, ਕੁਲਵੀਰ ਸਿੰਘ ਧੂਰਕੋਟ, ਸਾਬਕਾ ਸਰਪੰਚ, ਬਾਬਾ ਕੁਲਵੰਤ ਸਿੰਘ ਪੱਖੋਂ ਕਲਾਂ, ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦਾਂ, ਕੁਲਦੀਪ ਸਿੰਘ ਸੈਕਟਰੀ, ਲਖਵੀਰ ਸਿੰਘ ਦੋਦੇਵਾਲਾ, ਪ੍ਰਭਪ੍ਰੀਤ ਸਿੰਘ, ਅਵਤਾਰ ਸਿੰਘ ਚੀਮਾ ਅਤੇ ਕੈਪਟਨ ਸੁਦਰਸ਼ਨ ਸਿੰਘ ਧਾਲੀਵਾਲ |
'ਅਜੀਤ' ਹਮੇਸ਼ਾ ਸਮਾਜ ਨਾਲ ਜੁੜਨ ਦਾ ਆਪਣਾ ਫ਼ਰਜ਼ ਨਿਭਾਉਂਦਾ ਆ ਰਿਹਾ ਹੈ-ਡਾ. ਹਮਦਰਦ
ਅਜੀਤ ਡੈਸਕ
19-11-2025