28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਵਿਧਾਇਕ ਰਹਿਮਾਨ ਨੇ ਹਲਕਾ ਦੇ 6 ਪਿੰਡਾਂ ਵਿਚ ਅਤਿ ਆਧੁਨਿਕ ਖੇਡ ਗਰਾਊਾਡਾਂ ਦੀ ਰਸਮੀ ਸ਼ੁਰੂਆਤ <br/>

ਅਜੀਤ ਡੈਸਕ 19-11-2025
ਸੰਦੌੜ, 18 ਨਵੰਬਰ (ਜਸਵੀਰ ਸਿੰਘ ਜੱਸੀ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ, ਖੇਡਾਂ ਦੇ ਪ੍ਰਚਾਰ ਨੂੰ ਵਡਾਵਾ ਦੇਣ ਅਤੇ ਸਿਹਤਮੰਦ ਸਮਾਜ ਦੀ ਨਿਰਮਾਣ ਵੱਲ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਹਲਕਾ ਮਲੇਰਕੋਟਲਾ ਦੇ ਪਿੰਡਾਂ ਵਿਚ ਅਤੀ ਆਧੁਨਿਕ ਖੇਡ ਗਰਾਊਾਡ ਤਿਆਰ ਕਰਵਾਉਣੇ ਸ਼ੁਰੂ ਕਰਵਾ ਦਿੱਤੇ ਹਨ | ਇਹਨਾਂ ਖੇਡ ਗਰਾਊਾਡਾਂ ਦਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਲੋਂ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ | ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਅਤੇ ਹਲਕਾ ਸੰਗਠਨ ਇੰਚਾਰਜ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਹਲਕਾ ਯੂਥ ਪ੍ਰਧਾਨ ਮੂਨਿਸ਼ ਰਹਿਮਾਨ, ਕਿਸਾਨ ਵਿੰਗ ਦੇ ਹਲਕਾ ਪ੍ਰਧਾਨ ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਕ ਕਰੋੜ 29 ਲੱਖ 96 ਹਜ਼ਾਰ ਦੀ ਲਾਗਤ ਨਾਲ ਛੇ ਪਿੰਡਾਂ ਵਿਚ ਰਸਮੀ ਸ਼ੁਰੂਆਤ ਕਰਵਾਈ ਗਈ ਜਿਨ੍ਹਾਂ ਵਿਚ ਪਿੰਡ ਮਦੇਵੀ ਵਿਖੇ 31.78 ਲੱਖ, ਮਹੋਲੀ ਕਲਾਂ 19 ਲੱਖ, ਮਾਣਕੀ 21.58 ਲੱਖ, ਬਾਪਲਾ 21.29 ਲੱਖ, ਦਸੋਂਦਾ ਸਿੰਘ ਵਾਲਾ 36.31 ਲੱਖ, ਮਿੱਠੇਵਾਲ 50.94 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਹ ਖੇਡ ਮੈਦਾਨ ਨੌਜਵਾਨਾਂ ਲਈ ਵੱਡੀ ਨੇਅਮਤ ਸਾਬਤ ਹੋਣਗੇ | ਹਰੇਕ ਪਿੰਡ ਵਿਚ ਖੇਡਾਂ ਦੀਆਂ ਆਧੁਨਿਕ ਸਹੂਲਤਾਂ, ਦੌੜ ਪੱਥਰੀਆਂ, ਵਾਲੀਬਾਲ-ਕਬੱਡੀ ਕੋਰਟਾਂ ਅਤੇ ਖੇਡ ਸਮਗਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਪਿੰਡ ਪੱਧਰ 'ਤੇ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਸ਼ਾਨਦਾਰ ਮੌਕਿਆਂ ਦੀ ਪ੍ਰਾਪਤੀ ਹੋ ਸਕੇ | ਇਸ ਮੌਕੇ ਐਸ.ਡੀ.ਓ ਪੰਚਾਇਤੀ ਰਾਜ ਦਵਿੰਦਰ ਸਿੰਘ, ਸਰਪੰਚ ਕੁਲਦੀਪ ਸਿੰਘ ਮਿੱਠੇਵਾਲ, ਨੰਬਰਦਾਰ ਅਵਤਾਰ ਸਿੰਘ ਮਿੱਠੇਵਾਲ, ਸਰਪੰਚ ਸੁਖਦੇਵ ਸਿੰਘ ਮਾਣਕੀ, ਸਰਪੰਚ ਬੀਬਾ ਪਰਮਜੀਤ ਕੌਰ ਦਸੋਂਦਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਮਿੱਠੇਵਾਲ, ਗੁਰਜੰਟ ਸਿੰਘ ਮਿੱਠੇਵਾਲ, ਅਮਰਜੀਤ ਸਿੰਘ ਮਿੱਠੇਵਾਲ, ਸਰਪੰਚ ਬੀਬਾ ਚਰਨਜੀਤ ਕੌਰ, ਸੀਨੀਅਰ ਆਪ ਆਗੂ ਪੰਚ ਹਰਪ੍ਰੀਤ ਸਿੰਘ ਬਾਪਲਾ, ਹਰਬੰਸ ਸਿੰਘ ਬਾਪਲਾ, ਕੈਪਟਨ ਪਾਲ ਸਿੰਘ, ਰਾਜਦੀਪ ਸਿੰਘ, ਪੰਚ ਹਰਦੀਪ ਸਿੰਘ, ਸਮੇਤ ਪਿੰਡਾਂ ਦੇ ਮੋਹਤਬਰ ਅਤੇ ਪੰਚਾਇਤ ਮੈਂਬਰਜ਼ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹ ਪੀੜਤ ਫ਼ੰਡ ਵਿਚ ਪਾਇਆ ਭਰਵਾਂ ਯੋਗਦਾਨ ਅਗਲੀ ਖ਼ਬਰ ਪੰਕਜ ਅਰੋੜਾ ਨੂੰ ਸਪੈਸ਼ਲ ਡੀ.ਜੀ.ਪੀ. ਪੰਜਾਬ ਰਾਏ ਨੇ ਦਿੱਤਾ ਪ੍ਰਸੰਸਾ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।