28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਹਿਰੀ ਖਾਲ ਦੀ ਬਹਾਲੀ ਲਈ ਬਣੀ ਸਹਿਮਤੀ ਤੋਂ ਬਾਅਦ 20 ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ <br/>

ਅਜੀਤ ਡੈਸਕ 19-11-2025
ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ) - ਨੇੜਲੇ ਪਿੰਡ ਮੰਗਵਾਲ ਦੇ ਕਰੀਬ 45 ਏਕੜ ਰਕਬੇ ਦਾ ਗ਼ਾਇਬ ਹੋਇਆ ਨਹਿਰੀ ਖਾਲ ਹੁਣ ਬਹਾਲ ਹੋਵੇਗਾ, ਇਸ ਵਾਸਤੇ ਸਾਰੀਆਂ ਧਿਰਾਂ ਦੀ ਬਣੀ ਸਹਿਮਤੀ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਦਿੱਤਾ ਜਾਣ ਵਾਲਾ 20 ਨਵੰਬਰ ਦਾ ਧਰਨਾ ਜੋ ਸੰਗਰੂਰ ਸਥਿਤ ਨਹਿਰੀ ਵਿਭਾਗ ਦੇ ਦਫ਼ਤਰ ਮੂਹਰੇ ਲੱਗਣਾ ਸੀ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਤੋਂ ਕੁਝ ਫ਼ਰਲਾਂਗ ਦੀ ਦੂਰੀ 'ਤੇ ਹੀ ਪਿੰਡ ਮੰਗਵਾਲ ਦੇ ਕਰੀਬ 45 ਏਕੜ ਰਕਬਾ ਦਾ ਨਹਿਰੀ ਖਾਲ ਕਾਫ਼ੀ ਸਾਲਾਂ ਤੋਂ ਗ਼ਾਇਬ ਸੀ ਪਰ ਹੁਣ ਜਦੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਰਹੀ ਹੈ ਤਾਂ ਨਹਿਰੀ ਖਾਲ ਦੀ ਬਹਾਲੀ ਦੀ ਮੰਗ ਦਾ ਉਠਣਾ ਸੁਭਾਵਿਕ ਸੀ | ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਜਦੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਗੱਲ ਨਾ ਸੁਣੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਧਰਨੇ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਨਹਿਰੀ ਵਿਭਾਗ ਹਰਕਤ ਵਿਚ ਆਇਆ ਅਤੇ ਮੁਰੱਬਾਬੰਦੀ ਖਾਲ ਨੂੰ ਬਹਾਲ ਕਰਨ ਦੇ ਹੁਕਮ ਹੋਏ | 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰਾਜਪਾਲ ਮੰਗਵਾਲ ਨੇ ਦੱਸਿਆ ਕਿ ਅੱਜ ਸਾਰੀਆਂ ਧਿਰਾਂ ਦੀ ਬੈਠਕ ਜਿਸ ਵਿਚ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਅਤੇ ਪਟਵਾਰੀ ਵੀ ਮੌਜੂਦ ਸਨ ਫੈਸਲਾ ਹੋਇਆ ਕਿ 25 ਨਵੰਬਰ ਤੋਂ ਗ਼ਾਇਬ ਹੋਏ ਨਹਿਰੀ ਖਾਲ ਦੀ ਬਹਾਲੀ ਲਈ ਨਿਰਮਾਣ ਸ਼ੁਰੂ ਹੋ ਜਾਵੇਗਾ ਜਿਸ ਦੇ ਚੱਲਦਿਆਂ 20 ਨਵੰਬਰ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਕਿਸਾਨ ਆਗੂ ਸ. ਰਾਜਪਾਲ ਮੰਗਵਾਲ ਨਾਲ ਬਲਾਕ ਪ੍ਰਧਾਨ ਮਹਿੰਦਰ ਸਿੰਘ, ਰੋੜਾ ਸਿੰਘ ਖੁਰਾਣਾ, ਮੁਖਤਿਆਰ ਸਿੰਘ ਖੁਰਾਣਾ, ਹਰਬੰਸ ਸਿੰਘ ਰਾਣੂ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ <b... ਅਗਲੀ ਖ਼ਬਰ ਬੱਚਿਆਂ 'ਚ ਨੈਤਿਕਤਾ ਦਾ ਗੁਣ ਭਰ ਗਿਆ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।