28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਬੱਚਿਆਂ 'ਚ ਨੈਤਿਕਤਾ ਦਾ ਗੁਣ ਭਰ ਗਿਆ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ <br/>

ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਸਮਾਗਮ ਦੀਆਂ ਵੱਖ-ਵੱਖ ਝਲਕੀਆਂ | ਤਸਵੀਰ: ਮੁਕੇਸ਼ ਕੁਮਾਰ <br/> 19-11-2025
ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ 'ਸੰਸਕਾਰ' ਬੱਚਿਆਂ ਦੇ ਅੰਦਰ ਨੈਤਿਕ ਗੁਣ ਭਰਨ ਵਿਚ ਪੂਰੀ ਤਰਾਂ ਕਾਮਯਾਬ ਰਿਹਾ | ਸਮਾਰੋਹ ਦੀ ਵਿਚ ਮੁੱਖ ਮਹਿਮਾਨ ਸ੍ਰੀ ਨਰਿੰਦਰ ਕੌਰ ਭਰਾਜ, ਐਮ.ਐਲ.ਏ. ਸੰਗਰੂਰ,. ਡਾ. ਜਗਜੀਤ ਸਿੰਘ ਧੂਰੀ, ਮੁੱਖ ਮਹਿਮਾਨ ਅਤੇ ਚੇਅਰਮੈਨ ਆਪਣਾ ਫਾਉਂਡੇਸਨ ਪੰਜਾਬ, ਐਡੀਸ਼ਨਲ ਸੈਸ਼ਨ ਜੱਜ, ਬਗੀਚਾ ਸਿੰਘ, ਚਰਨਜੋਤ ਸਿੰਘ, ਡੀ.ਐਸ.ਪੀ., ਵਿਜੀਲੈਂਸ, ਦੀਪਕ ਗਰਗ, ਸਰਬਜੀਤ ਰੇਖੀ, ਅਮਿਤ ਪ੍ਰਭਾਸਰ, ਮਨਮੋਹਨ ਸਿੰਘ, ਡਾਇਰੈਕਟਰ ਆਪਣਾ ਫਾਉਂਡੇਸਨ, ਪੰਜਾਬ, ਕੈਪਟਨ ਰੋਹਿਤ ਦਵੇਦੀ (ਸਾਬਕਾ ਜਲ ਸੈਨਾ ਅਧਿਕਾਰੀ) ਅਤੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ, ਪਿੰ੍ਰਸੀਪਲ ਮੈਡਮ ਮਨਦੀਪ ਕੌਰ ਛੰਨਾ, ਪੈ੍ਰਜ਼ੀਡੈਂਟ ਡਾਕਟਰ ਸੀਮਾ ਅਰੋੜਾ, ਸੀ.ਈ.ਓ ਭਾਵਨਾ ਪੋਲ ਦੁਆਰਾ ਜੋਤੀ ਜਗਾਂ ਕੇ ਸਮਾਗਮ ਦੀ ਅਰੰਭਤਾ ਕੀਤੀ | ਪ੍ਰੋਗਰਾਮ ਦਾ ਆਰੰਭ ਸਰਸਵਤੀ ਵੰਦਨਾ ਦੁਆਰਾ ਕੀਤਾ ਗਿਆ | ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਵੈਲਕਮ ਡਾਂਸ, ਕਲਾਸੀਕਲ ਡਾਂਸ, ਸਿੱਖੀ ਇਤਿਹਾਸ, ਇੰਟਰਨੈਸ਼ਨਲ ਡਾਂਸ, ਕੋਰੋਨਾ ਡਾਂਸ, ਭਗਤ ਸਿੰਘ ਕੋਰਿਓਗ੍ਰਾਫੀ, ਭੰਗੜਾ ਸਰਦਾਰ ਜੀ, ਮਾਇਮ, ਜ਼ਫ਼ਰਨਾਮਾ, ਅੰਗਰੇਜ਼ੀ ਨਾਟਕ, ਮਣੀਪੁਰੀ ਡਾਂਸ, ਦੇਸ- ਭਗਤੀ ਕੋਰਿਓਗ੍ਰਾਫੀ, ਪੰਜਾਬੀ ਨਾਟਕ, ਗਿੱਧਾ, ਲੁੱਡੀ, ਭੰਗੜਾ ਆਦਿ ਦੀ ਸ਼ਾਨਦਾਰ ਪ੍ਰਸਤੁਤੀ ਕੀਤੀ ਗਈ | ਦਰਸ਼ਕਾਂ ਨੇ ਇਨ੍ਹਾਂ ਆਈਟਮਾਂ ਦਾ ਪੂਰੀ ਰੁਚੀ ਨਾਲ ਆਨੰਦ ਮਾਣਿਆ | ਮੁੱਖ ਮਹਿਮਾਨ ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ ਨੇ ਕਿਹਾ ਕਿ ਬੱਚਾ ਆਪਣੀ ਮੁੱਢਲੀ ਸਿੱਖਿਆ ਸਕੂਲ ਵਿਚੋਂ ਹਾਸਲ ਕਰਦਾ ਹੈ, ਇਹ ਸਿੱਖਿਆ ਤਮਾਮ ਉਮਰ ਉਸ ਦਾ ਰਾਹ ਰੁਸ਼ਨਾਉਂਦੀ ਹੈ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਮੁੱਖ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਦਾ ਸਾਲਾਨਾ ਸਮਾਰੋਹ ਸਾਡੇ ਬੱਚਿਆਂ ਦੀਆਂ ਲੁਕਿਆਂ ਪ੍ਰਤਿਭਾਵਾਂ ਨੂੰ ਵਿਖਾਉਣ ਦਾ ਮੰਚ ਹੈ | ਸਾਡਾ ਮੁੱਖ ਮਕਸਦ ਬੱਚਿਆਂ ਦੀ ਸੰਪੂਰਨ ਵਿਕਾਸ ਵੱਲ ਉਨ੍ਹਾਂ ਦਾ ਮਾਰਗਦਰਸਨ ਕਰਨਾ ਹੈ | ਅਸੀਂ ਅਕਾਦਮਿਕ ਨਾਲ-ਨਾਲ ਸਭਿਆਚਾਰਕ, ਖੇਡਾਂ ਅਤੇ ਨੈਤਿਕ ਮੁੱਲਾਂ ਤੇ ਵੀ ਪੂਰਾ ਧਿਆਨ ਦੇ ਰਹੇ ਹਾਂ | ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ ਕਿ ਵਾਰਸ਼ਿਕ ਸਮਾਰੋਹ ਸਾਡੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਪ੍ਰਤਿਭਾ ਦਾ ਪ੍ਰਤੀਕ ਹੈ | ਇਸ ਮੌਕੇ ਵਿਦਿਆਰਥੀਆਂ ਨੂੰ ਸਿੱਖਿਆ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਵੀ ਵੰਡੇ ਗਏ | ਚੰਗੀ ਹਾਜ਼ਰੀ, ਬਿਹਤਰੀਨ ਵਿਵਹਾਰ ਅਤੇ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਚਿੰਨ੍ਹ ਭੇਟ ਕੀਤੇ ਗਏ | ਅੰਤ ਵਿਚ ਰਾਸ਼ਟਰੀ ਗੀਤ ਨਾਲ ਇਸ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਵਿਰਾਮ ਦਿੱਤਾ ਗਿਆ |

ਪਿਛਲੀ ਖ਼ਬਰ ਨਹਿਰੀ ਖਾਲ ਦੀ ਬਹਾਲੀ ਲਈ ਬਣੀ ਸਹਿਮਤੀ ਤੋਂ ਬਾਅਦ 20 ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ <br/> ਅਗਲੀ ਖ਼ਬਰ ਮਾਨ ਸਰਕਾਰ ਸੂਬੇ ਵਿਚ ਡਿਜੀਟਲ ਕ੍ਰਾਂਤੀ ਲਿਆਉਣ ਲਈ ਵਚਨਬੱਧ-ਡਾ. ਜਵੰਧਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।