05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਆਨੰਦ ਈਸ਼ਰ ਸਕੂਲ ਵਿਖੇ ਬਾਬਾ ਅਮਰ ਸਿੰਘ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 04-11-2025
ਅਹਿਮਦਗੜ੍ਹ, 3 ਨਵੰਬਰ (ਸੁਖਜੀਤ ਸਿੰਘ ਖੇੜਾ)-ਸਕੂਲ ਦੇ ਸੰਸਥਾਪਕ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦਾ ਜਨਮ ਦਿਨ ਸਥਾਨਕ ਛਪਾਰ ਰੋਡ 'ਤੇ ਸਥਿਤ ਆਨੰਦ ਈਸ਼ਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਿੱਜੀ ਤੌਰ 'ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਕੀਰਤਨੀ ਸ਼ਬਦ ਪੜੇ | ਸਮਾਪਤੀ ਸਮੇਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸੰਤ ਬਾਬਾ ਅਮਰ ਸਿੰਘ ਜੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਕਾਮਨਾ ਕੀਤੀ | ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ | ਜਨਮ ਦਿਨ ਸਮਾਰੋਹ ਵਿਚ ਮੌਜੂਦ ਪਤਵੰਤਿਆਂ ਵਿਚ ਲੁਧਿਆਣਾ ਤੋਂ ਆਰਕੀਟੈਕਟ ਸ੍ਰੀ ਕਰਨ, ਜਸਦੀਪ ਸਿੰਘ, ਠੇਕੇਦਾਰ ਸ੍ਰੀ ਲੋਟੇ, ਮਨਜਿੰਦਰ ਕੌਰ, ਸੇਵਾ-ਮੁਕਤ ਡੀਈਓ ਜੀਐਨ ਸਿੰਘ, ਕੈਨੇਡਾ ਤੋਂ ਅੰਮਿ੍ਤਪਾਲ ਸਿੰਘ, ਮਾਧਵ ਇੰਸ਼ੋਰੈਂਸ ਤੋਂ ਡੀਕੇ ਗੋਇਲ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਐਡਵੋਕੇਟ ਇਨਸਾਫ਼ ਸਿੰਘ ਅਤੇ ਮੋਹਿਤ ਸ਼ਰਮਾ ਸ਼ਾਮਿਲ ਹੋਏ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ, ਮੈਨੇਜਰ ਮੈਡਮ ਜਗਬੀਰ ਕੌਰ ਗਰੇਵਾਲ, ਪਿ੍ੰਸੀਪਲ ਮਨਪ੍ਰੀਤ ਕੌਰ ਅਤੇ ਵਾਈਸ ਪਿ੍ੰਸੀਪਲ ਸ਼ੰਮੀ ਵਰਮਾ ਤੇ ਸਮੂਹ ਸਕੂਲ ਸਟਾਫ਼ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਦੀ ਰਵਨੀਤ ਕੌਰ ਨੇ ਰਾਜ ਪੱਧਰੀ ਖੇਡਾਂ 'ਚ ਸੋਨ ਤਗਮਾ ਜਿੱਤ ਕੇ ਵਧਾਇਆ ਸਕੂਲ ਦਾ ਮਾਣ ਅਗਲੀ ਖ਼ਬਰ ਦੇਸ਼ ਭਗਤ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।