05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗਊ ਸੇਵਾ ਸਮਾਗਮ ਮੌਕੇ ਇਲਾਕੇ ਦੀਆਂ 15 ਗਊਸ਼ਾਲਾਵਾਂ ਨੂੰ ਵੰਡਿਆ ਗੁੜ ਅਤੇ ਖਲ <br/>

ਪੱਤਰਕਾਰ ਕੇਵਲ ਸਿੰਗਲਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਅਤੇ ਗਊਸ਼ਾਲਾਵਾਂ ਨੂੰ ਖਲ ਅਤੇ ਗੁੜ ਵੰਡਦੇ ਸੀਮਾ ਗੋਇਲ, ਕਾਂਤਾ ਗੋਇਲ, ਪਿ੍ੰਸ ਗਰਗ ਤੇ ਹੋਰ | ਤਸਵੀਰ: ਅਸ਼ੋਕ ਗਰਗ <br/> 04-11-2025
ਲਹਿਰਾਗਾਗਾ, 3 ਨਵੰਬਰ (ਅਸ਼ੋਕ ਗਰਗ)-ਸਮਾਜ ਸੇਵਾ ਅਤੇ ਗਊ ਸੇਵਾ ਨੂੰ ਸਮਰਪਿਤ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਅਤੇ ਗਰੀਬ ਪਰਿਵਾਰ ਫ਼ੰਡ ਲਹਿਰਾਗਾਗਾ ਵਲੋਂ ਸੰਤ ਸ਼੍ਰੋਮਣੀ ਬਾਬੂ ਰਾਮ ਮੋਨੀ ਜੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਗਊ ਸੇਵਾ ਸਮਾਗਮ ਜੀ.ਪੀ.ਐਫ. ਧਰਮਸ਼ਾਲਾ ਲਹਿਰਾਗਾਗਾ ਵਿਖੇ ਕਰਵਾਇਆ ਗਿਆ | ਸਮਾਗਮ ਵਿਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਪਤਨੀ ਸੀਮਾ ਗੋਇਲ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਕੇਵਲ ਸਿੰਗਲਾ ਮੂਨਕ, ਪੀ.ਪੀ.ਐੱਸ.ਸੀ. ਦੇ ਸਾਬਕਾ ਮੈਂਬਰ ਡਾ. ਅਜੈਬ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਸੋਮਨਾਥ ਸਿੰਗਲਾ, ਆਮ ਆਦਮੀ ਪਾਰਟੀ ਹਲਕਾ ਕੋਆਰਡੀਨੇਟਰ ਪਿ੍ੰਸ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਆਪਣੇ ਹੱਥੀਂ ਇਲਾਕੇ ਦੀਆਂ 15 ਗਊਸ਼ਾਲਾਵਾਂ ਨੂੰ ਗੁੜ ਅਤੇ ਖਲ ਵੰਡਿਆ | ਸਮਾਗਮ ਵਿਚ ਸੰਤ ਨਰਾਇਣ ਪੁਰੀ ਜੀ ਮਹਾਰਾਜ ਵਿਸ਼ੇਸ਼ ਤੌਰ 'ਤੇ ਦਰਸ਼ਨ ਦੇਣ ਲਈ ਪਹੁੰਚੇ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਜਸ ਪੇਂਟਰ, ਗੌਰਵ ਵਿੱਕੀ ਅਤੇ ਸੁਰਿੰਦਰ ਗਰਗ ਨੇ ਦੱਸਿਆ ਕਿ ਇਕ ਸਾਲ ਵਿਚ ਦੋ ਵਾਰ ਗਊ ਸੇਵਾ ਸਮਾਗਮ ਕਰਵਾ ਕੇ ਇਲਾਕੇ ਦੀਆਂ ਗਊਸ਼ਾਲਾਵਾਂ ਨੂੰ ਗੁੜ, ਖਲ, ਨਮਕ ਆਦਿ ਵੰਡਿਆਂ ਜਾਂਦਾ ਹੈ ਅਤੇ ਅਜਿਹੇ ਸਮਾਗਮ ਲੋਕਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਰੋਡਾ, ਦੇਵ ਰਾਜ ਗੰਢੂਆ, ਰਾਮਪਾਲ ਭੁਟਾਲ ਵਾਲੇ, ਜਗਦੀਸ਼ ਪਾਪੜਾ, ਐਡਵੋਕੇਟ ਅਸ਼ੋਕ ਗਰਗ, ਰਕੇਸ਼ ਪਿਸ਼ੌਰ ਵਾਲੇ, ਰਮੇਸ਼ ਕੱਪੜੇ ਵਾਲੇ, ਗੋਰਾ ਲਾਲ ਤੋਂ ਇਲਾਵਾ ਪਿੰਡਾਂ ਦੀਆਂ ਗਊਸ਼ਾਲਾ ਦੇ ਪ੍ਰਬੰਧਕ ਵੱਡੀ ਗਿਣਤੀ ਵਿਚ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਨੇ ਹਰਮਨਪ੍ਰੀਤ ਦੀ ਕਪਤਾਨੀ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।