05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੰਗਰੂਰ ਦੀਆਂ ਅਦਾਲਤਾਂ ਵਿਚ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ <br/>

ਅਜੀਤ ਡੈਸਕ 04-11-2025
ਸੰਗਰੂਰ, 3 ਨਵੰਬਰ (ਧੀਰਜ ਪਸ਼ੌਰੀਆ)-ਵਕੀਲ ਭਾਈਚਾਰੇ ਨੇ ਸਰਕਾਰ ਵਲੋਂ ਗ੍ਰਾਮ ਨਿਆਂਲਿਆ ਨੂੰ ਸਥਾਪਿਤ ਕਰਨ ਦੇ ਫ਼ੈਸਲੇ ਦਾ ਸਖਤ ਵਿਰੋਧ ਕੀਤਾ ਹੈ | ਇਸ ਦੇ ਚੱਲਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਵਲੋਂ ਸੰਗਰੂਰ ਦੀਆਂ ਅਦਾਲਤਾਂ ਵਿਚ ਕੰਮਕਾਜ ਠੱਪ ਰੱਖਿਆ ਗਿਆ | ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨ ਸਿੰਘ ਬਲੱਗਣ ਅਤੇ ਸੁਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗ੍ਰਾਮ ਨਿਆਂਲਿਆ ਐਕਟ 2008 ਦੇ ਲਾਗੂ ਕਰਨ ਨਾਲ ਸੀਮਤ ਨਿਆਇਕ ਸਾਧਨਾਂ ਦੀ ਵੰਡ ਹੋ ਰਹੀ ਹੈ ਅਤੇ ਮੌਜੂਦਾ ਅਦਾਲਤਾਂ ਪਹਿਲਾਂ ਹੀ ਲੋਕਾਂ ਦੀ ਪਹੁੰਚ ਵਿਚ ਹਨ | ਇਸ ਲਈ ਗ੍ਰਾਮ ਨਿਆਂਲਿਆ ਸਥਾਪਿਤ ਕਰਨ ਦਾ ਸਖਤ ਵਿਰੋਧ ਕੀਤਾ ਜਾਵੇਗਾ | ਬਾਰ ਕੌਂਸਲ ਮੈਂਬਰ ਗੁਰਤੇਜ ਸਿੰਘ ਗਰੇਵਾਲ ਅਤੇ ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ ਨੇ ਕਿਹਾ ਕਿ ਗ੍ਰਾਮ ਨਿਆਂਲਿਆ ਸਥਾਪਤ ਕਰਨ ਦਾ ਵਿਚਾਰ ਤੁਰੰਤ ਵਾਪਸ ਲਿਆ ਜਾਵੇ | ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ, ਦਲਜੀਤ ਸਿੰਘ ਸੇਖੋਂ, ਲਲਿਤ ਕੁਮਾਰ ਗਰਗ, ਗੁਰਬਚਨ ਸਿੰਘ ਨਹਿਲ, ਬੇਅੰਤ ਸਿੰਘ ਛਾਜਲੀ, ਸੰਜੀਵ ਕੁਮਾਰ ਗੋਇਲ, ਗੁਰਿੰਦਰਪਾਲ ਕਰਤਾਰਪੁਰਾ, ਜਸਵੀਰ ਸਿੰਘ ਸਰਾਓ, ਐਮ.ਏ. ਸ਼ਾਹ ਜੱਗਾ ਮਲੇਰਕੋਟਲਾ, ਰਿਤੇਸ਼ ਜਿੰਦਲ, ਰਾਜਬੀਰ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਚੱਠਾ, ਅਜੇਪਾਲ ਸਿੰਘ ਅਕੋਈ, ਰਣਧੀਰ ਸਿੰਘ ਭੰਗੂ, ਇੰਦਰਪਾਲ ਸਿੰਘ ਧਾਂਦਲੀ, ਰਣਜੀਤ ਸਿੰਘ ਦਿਓਲ, ਅਮਨਦੀਪ ਸਿੰਘ ਗਰੇਵਾਲ, ਗਗਨਦੀਪ ਸਿੰਘ ਰਾਜਪੂਤ, ਕੁਲਵਿੰਦਰ ਸਿੰਘ ਤੂਰ, ਗੁਰਸੇਵਕ ਸਿੰਘ ਸਿੱਧੂ, ਜਤਿੰਦਰ ਭਵਾਨੀਗੜ੍ਹ, ਕੁਲਦੀਪ ਜੈਨ, ਗੁਰਪ੍ਰੀਤ ਮਾਨ, ਅਮਨਦੀਪ ਸਿਮੀ, ਗੌਰਵ ਗਰਗ ਲਹਿਰਾ, ਮਨਪ੍ਰੀਤ ਸਿੰਘ ਨਮੋਲ, ਚਮਕੌਰ ਸਿੰਘ ਲਿੱਟ ਅਤੇ ਹੋਰਨਾਂ ਨੇ ਉਪਰੋਕਤ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਗ੍ਰਾਮ ਨਿਆਂਲਿਆ ਸਥਾਪਤ ਕਰਨ ਦੇ ਵਿਚਾਰ ਦੀ ਵਿਰੋਧਤਾ ਕੀਤੀ ਹੈ |

ਪਿਛਲੀ ਖ਼ਬਰ ਸਰਪੰਚ ਯੂਨੀਅਨ ਸੰਗਰੂਰ ਵੀ ਗਾਇਕ ਗੁਲਾਬ ਸਿੱਧੂ ਦੇ ਵਿਰੋਧ ਵਿਚ ਉੱਤਰੀ <br/> ਅਗਲੀ ਖ਼ਬਰ ਨਗਰ ਕੌਂਸਲ ਸੰਗਰੂਰ ਵਿਚ ਸੱਤਾਧਾਰੀ ਧਿਰ 'ਆਪ' ਦਾ ਅੰਦਰੂਨੀ ਵਿਵਾਦ ਹੋਰ ਗਰਮਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।